ਰਜਿ: ਨੰ: PB/JL-124/2018-20
RNI Regd No. 23/1979

ਦੁਬਈ ਲਈ ਏਅਰ ਇੰਡੀਆ ਦੀਆਂ ਸਾਰੀਆਂ ਸੇਵਾਵਾਂ 2 ਅਕਤੂਬਰ ਤਕ ਮੁਲਤਵੀ, ਫਲਾਈਟ 'ਚ ਮਿਲਿਆ ਕੋਰੋਨਾ ਪਾਜ਼ੇਟਿਵ ਯਾਤਰੀ

BY admin / May 03, 2021
ਦੁਬਈ ਨੇ ਏਅਰ ਇੰਡੀਆ ਦੀਆਂ ਸਾਰੀਆਂ ਸੇਵਾਵਾਂ ਨੂੰ ਆਪਣੇ ਦੇਸ਼ 'ਚ 2 ਅਕਤੂਬਰ ਤਕ ਮੁਲਤਵੀ ਕਰ ਦਿੱਤੀ ਹੈ। ਜਹਾਜ਼ 'ਚ ਸਵਾਰ ਇਕ ਕੋਰੋਨਾ ਪਾਜ਼ੇਟਿਵ ਯਾਤਰੀ ਦੇ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫ਼ੈਸਲਾ ਕੀਤਾ ਹੈ। Dubai Civil Aviation Authority (ਡੀਸੀਏਏ) ਦੇ ਅਧਿਕਾਰੀ ਨੇ ਬਿਆਨ ਰਾਹੀ ਇਸ ਦੀ ਜਾਣਕਾਰੀ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਜੈਪੁਰ ਤੋਂ ਦੁਬਈ ਆ ਰਹੇ ਜਹਾਜ਼ 'ਚ ਸਵਾਰ ਇਕ ਕੋਰੋਨਾ ਪਾਜ਼ੇਟਿਵ ਯਾਤਰੀ ਦੇ ਪਾਏ ਜਾਣ ਤੋਂ ਬਾਅਦ ਏਅਰ ਇੰਡੀਆ ਦੀਆਂ ਸਾਰੀਆਂ ਜਹਾਜ਼ ਸੇਵਾਵਾਂ ਨੂੰ ਅਗਲੇ 15 ਦਿਨਾਂ ਭਾਵ 2 ਅਕਤੂਬਰ ਤਕ ਮੁਲਤਵੀ ਕਰ ਦਿੱਤੀ ਗਿਆ ਹੈ।
ਯੂਏਈ ਸਰਕਾਰ ਨੇ ਨਿਯਮਾਂ ਅਨੁਸਾਰ ਭਾਰਤ ਤੋਂ ਯਾਤਰਾ ਕਰਨ ਵਾਲੇ ਹਰੇਕ ਯਾਤਰੀ ਤੋਂ 96 ਘੰਟੇ ਪਹਿਲੇ ਆਰਟੀ-ਪੀਸੀਆਰ ਪ੍ਰੀਖਣ ਤੋਂ ਮੂਲ ਕੋਰੋਨਾ-ਨੈਗੇਟਿਵ ਪ੍ਰਮਾਣ ਪੱਤਰ ਲਾਉਣ ਦੀ ਜ਼ਰੂਰਤ ਹੁੰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਕ ਯਾਤਰੀ ਜਿਸ ਕੋਲ ਕੋਵਿਡ ਪਾਜ਼ੇਟਿਵ ਸਰਟੀਫਿਕੇਟ ਸੀ, ਜਿਸ ਨੇ 2 ਸਤੰਬਰ ਨੂੰ ਏਅਰ ਇੰਡੀਆ ਐਕਸਪ੍ਰੈੱਸ 'ਜੈਪੁਰ-ਦੁਬਈ ਫਲਾਈਟ 4 ਸਤੰਬਰ ਨੂੰ ਯਾਤਰਾ ਕੀਤੀ ਸੀ। ਇਸ ਤਰ੍ਹਾਂ ਦੀ ਇਕ ਘਟਨਾ ਪਹਿਲੇ ਏਅਰ ਲਾਈਨ ਦੀ ਦੁਬਈ ਦੀਆਂ ਹੋਰ ਉਡਾਣਾਂ 'ਚ ਇਕ ਯਾਤਰੀ ਨਾਲ ਹੋਈ ਸੀ।