ਰਜਿ: ਨੰ: PB/JL-124/2018-20
RNI Regd No. 23/1979

ਕਾਲੀ ਮਾਤਾ ਮੰਦਰ ’ਚ ਹੋਈ ਬੇਅਦਬੀ ਦੇ ਵਿਰੋਧ ’ਚ ਹਿੰਦੂ ਜਥੇਬੰਦੀਆਂ ਨੇ ਪਟਿਆਲਾ ਕੀਤਾ ਬੰਦ

ਕਾਲੀ ਮਾਤਾ ਮੰਦਰ ’ਚ ਹੋਈ ਬੇਅਦਬੀ ਦੇ ਵਿਰੋਧ ’ਚ ਹਿੰਦੂ ਜਥੇਬੰਦੀਆਂ ਨੇ ਪਟਿਆਲਾ ਕੀਤਾ ਬੰਦ

BY admin / January 25, 2022
ਪਟਿਆਲਾ, 25 ਜਨਵਰੀ (ਪ. ਪ.)-ਕਾਲੀ ਮਾਤਾ ਮੰਦਰ ‘ਚ ਬੇਅਦਬੀ ਦਾ ਮਾਮਲਾ ਹੁਣ ਜੋਰ ਫੜਨ ਲੱਗਾ ਹੈ। ਇਸ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਬੇਅਦਬੀ ਦੇ ਵਿਰੋਧ ‘ਚ ਮੰਗਲਵਾਰ ਨੂੰ ਸਹਿਰ ਬੰਦ ਰਿਹਾ। ਹਿੰਦੂ ਜਥੇਬੰਦੀਆਂ ਨੇ ਅੰਦਰੂਨੀ ਬਾਜਾਰਾਂ ਵਿਚ ਅਰਥੀ ਫੂਕ ਮਾਰਚ ਕੱਢਿਆ ਤੇ ਸੂਬਾ ਸਰਕਾਰ ਖ?ਿਲਾਫ ਨਾਅਰੇਬਾਜੀ ਕੀਤੀ। ਤਿ੍ਰਪੜੀ ਟਾਊਨ ਵਿਚ ਦੁਕਾਨਦਾਰਾਂ ਨੇ ਬਾਜਾਰ ਬੰਦ ਕਰਕੇ ਨਾਅਰੇਬਾਜੀ ਵੀ ਕੀਤੀ। ਇਸ ਤੋਂ ਇਲਾਵਾ ਮੰਗਲਵਾਰ ਨੂੰ ਪਟਿਆਲਾ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਟਿਆਲਾ ਦੇ ਇਤਿਹਾਸਕ ਮੰਦਰ ਸ੍ਰੀ ਕਾਲੀ ਦੇਵੀ ਵਿਚ ਬੇਅਦਬੀ ਦੀ ਕੋਸ?ਿਸ ਦੀ ਘਟਨਾ ਦੀ ਨਿੰਦਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਨਿੰਦਣਯੋਗ ਹੈ। ਅਸੀਂ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀਂ ਦੇਵਾਂਗੇ। ਮੈਂ ਰਾਜ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜਬੂਤ ਕਰੇ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਸ ਦੇ ਵਿਰੁੱਧ ਜਿੱਥੇ ਸ਼ਹਿਰ ਦੇ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਉਥੇ ਹੀ ਬਾਜ਼ਾਰਾਂ ਅਤੇ ਮੁਹੱਲਿਆਂ ਦੇ ਵਿੱਚ ਦੁਕਾਨਾਂ ਪੂਰਨ ਤੌਰ ‘ਤੇ ਬੰਦ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿੰਦੂ ਮੰਦਰਾਂ ਦੇ ਸੀਨੀਅਰ ਪ੍ਰਚਾਰਕ ਰਾਜੇਸ ਕੇਹਰ ਨੇ ਦੱਸਿਆ ਕਿ ਹਮੇਸ਼ਾ ਹੀ ਹਿੰਦੂ ਮੰਦਰਾਂ ਦੇ ‘ਚ ਬੇਅਦਬੀਆਂ ਹੁੰਦੀਆਂ ਰਹੀਆਂ ਹਨ ਪਰ ਸਰਕਾਰ ਵੱਲੋਂ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਹੈ। ਰੋਸ ਵਜੋਂ ਅੱਜ ਪਟਿਆਲਾ ਸ਼ਹਿਰ ਧਾਰਮਿਕ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਜਦੋਂ ਤਕ ਸਾਡੇ ਹਿੰਦੂ ਭਾਈਚਾਰੇ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤਕ ਉਹ ਪ੍ਰਦਰਸ਼ਨ ਕਰਦੇ ਰਹਿਣਗੇ।  ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਦਾ ਮਕਸਦ ਲੋਕਾਂ ਵਿੱਚ ਆਪਸੀ ਟਕਰਾਅ ਪੈਦਾ ਕਰਨਾ ਹੈ।