ਰਜਿ: ਨੰ: PB/JL-124/2018-20
RNI Regd No. 23/1979

ਅਮਲੋਹ ਦੇ ਕਾਂਗਰਸ ਦੇ ਅਹੁਦੇਦਾਰ 28 ਨੂੰ ਹੋਣਗੇ ‘ਆਪ’ ‘ਚ ਸਾਮਲ-ਗੈਰੀ ਬੜਿੰਗ

BY admin / January 25, 2022
ਅਮਲੋਹ, 25 ਜਨਵਰੀ (ਗਿੰਨੀ ਸੂਦ)-ਕਾਂਗਰਸ ਪਾਰਟੀ ਬਲਾਕ ਅਮਲੋਹ ਦੇ ਵੱਡੀ ਗਿਣਤੀ ਵਿਚ ਆਗੂਆਂ ਨੇ ਅੱਜ ਇਥੇ ਦਾਣਾ ਮੰਡੀ ਵਿਚ ਇਕ ਪ੍ਰਭਾਵਸ਼ਾਲੀ ਮੀਟਿੰਗ ਕਰਕੇ ਕਾਂਗਰਸ ਪਾਰਟੀ ਨਾਲੋ ਆਪਣੀ ਨਾਤਾ ਤੋੜਦੇ ਹੋਏ ਆਮ ਆਦਮੀ ਪਾਰਟੀ ਦੇ ਅਮਲੋਹ ਹਲਕੇ ਤੋਂ ਉਮੀਦਵਾਰ ਗੈਰੀ ਬੜਿੰਗ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਅਤੇ 28 ਜਨਵਰੀ ਨੂੰ ਅਮਲੋਹ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਹੋਰ ਰਹਿੰਦੇ ਵੀ ਕਾਂਗਰਸ ਵਰਕਰਾਂ ਅਤੇ ਆਗੂਆਂ ਨੂੰ ਉਸ ਵਿਚ ਬੁਲਾ ਕੇ ਰਸਮੀ ਤੌਰ ਤੇ ‘ਆਪ’ ਦਾ ਪੱਲਾ ਫੜਨ ਦਾ ਫ਼ੈਸਲਾ ਕੀਤਾ। ਇਕਤਰ ਹੋਏ ਕਾਂਗਰਸ ਵਰਕਰਾਂ ਨੇ ਕਿਹਾ ਕਿ ਹਲਕਾ ਵਿਧਾਇਕ ਰਣਦੀਪ ਸਿੰਘ ਨੂੰ ਆਪਣੀਆਂ ਕੀਤੀਆਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਅਤੇ ਕਾਂਗਰਸ ਪਾਰਟੀ ਦਾ ਬਲਾਕ ਅਮਲੋਹ ਵਿਚ ਸਫ਼ਾਇਆ ਹੋ ਰਿਹਾ ਹੈ। ਇਸ ਮੌਕੇ ਸ੍ਰੀ ਗੈਰੀ ਬੜਿੰਗ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਇਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਤਾ। ਇਸ ਮੌਕੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੰਗਾਰਾ ਸਿੰਘ ਸਲਾਣਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਸੰਧੂ, ਸਾਬਕਾ ਸਰਪੰਚ ਨਿਰਭੈ ਸਿੰਘ ਸੌਂਟੀ, ਨਿਰਮਲ ਸਿੰਘ ਲੱਲੋ, ਸਾਬਕਾ ਸਰਪੰਚ ਧਰਮ ਸਿੰਘ ਸਮਸ਼ਪੁਰ, ਤਰਸੇਮ ਸਿੰਘ ਕੋਟਲੀ, ਸਾਬਕਾ ਸੰਮਤੀ ਮੈਬਰ ਗੁਰਮੇਲ ਸਿੰਘ ਫਰਜੂਲਾਪੁਰ, ਸਾਬਕਾ ਸਰਪੰਚ ਮੱਘਰ ਸਿੰਘ ਫ਼ਰਜੂਲਾਪੁਰ, ਜਸਵੰਤ ਸਿੰਘ ਘੁਲੂਮਾਜਰਾ, ਸਾਬਕਾ ਸਰਪੰਚ ਮੇਵਾ ਸਿੰਘ ਰਤਨਪਾਲੋ, ਸਾਬਕਾ ਸਰਪੰਚ ਗੁਰਮੇਲ ਸਿੰਘ ਹੈਬਤਪੁਰ, ਕਰਮ ਸਿੰਘ ਸਰਪੰਚ ਭਾਂਬਰੀ, ਦਰਸਨ ਸਿੰਘ ਦਰਸ਼ੀ ਚੌਬਦਾਰਾਂ, ਜਗਦੇਵ ਸਿੰਘ ਪੰਚ ਮਹਿਮੂਦਪੁਰ, ਪਿ੍ਰਤਪਾਲ ਸਿੰਘ ਦੀਵਾ, ਪ੍ਰਦੀਪ ਸਿੰਘ ਕੰਜਾਰੀ, ਅਮਨਦੀਪ ਸਿੰਘ ਲੱਲੋ, ਜੀਤੀ ਸਮਸ਼ਪੁਰ, ਨੇਤਰ ਸਿੰਘ ਸਾਬਕਾ ਸਰਪੰਚ ਬੁੱਗਾ, ਗੁਰਜੀਤ ਸਿੰਘ ਕੰਜਾਰੀ, ਰਾਜਵੀਰ ਸਿੰਘ ਸੌਂਟੀ, ਰਾਜਿੰਦਰ ਸਿੰਘ ਨੰਬਰਦਾਰ ਫਰਜੂਲਾਪੁਰ, ਹਰਦੇਵ ਸਿੰਘ ਸੌਂਟੀ, ਅਵਤਾਰ ਸਿੰਘ ਸਰਪੰਚ ਘੁਟੀਡ ਅਤੇ ਬਲਵੰਤ ਸਿੰਘ ਕੌਲਗੜ੍ਹ ਆਦਿ ਹਾਜ਼ਰ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਗੁਰਿੰਦਰ ਸਿੰਘ ਸ਼ੇਰਗਿਲ ਅਤੇ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਦਰਸਨ ਸਿੰਘ ਚੀਮਾ ਆਦਿ ਵੀ ਮੌਜੂਦ ਸਨ।
 
9