ਰਜਿ: ਨੰ: PB/JL-124/2018-20
RNI Regd No. 23/1979

ਮੁੱਲਾਂਪਰ ਵਿਖੇ ਵੱਖ ਵੱਖ ਮਹਿਲਾ ਆਗੂਆਂ ਅਕਾਲੀ ਦਲ ’ਚ ਹੋਏ ਸ਼ਾਮਲ 

BY admin / January 25, 2022
ਮੁੱਲਾਂਪੁਰ ਦਾਖਾ, 25 ਜਨਵਰੀ (ਸਨੀ ਸੇਠੀ/ ਪ੍ਰਸ਼ਾਂਤ ਕਾਲੀਆ)- ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਉਂ ਤਿਉਂ ਵਿਧਾਨ ਸਭਾ ਹਲਕਾ ਦਾਖਾ ਵਿੱਚ ਚੋਣ ਪ੍ਰਚਾਰ ਦਿਲਚਸਪ ਬਣਦਾ ਜਾ ਰਿਹਾ ਹੈ, ਸਗੋਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਹਲਕੇ ਦੇ ਲੋਕਾਂ ਦੀ ਤਨਦੇਹੀ ਅਤੇ ਈਮਾਨਦਾਰੀ ਨਾਲ ਕੀਤੀ ਜਾ ਰਹੀ ਸੇਵਾ ਤੋਂ ਉਹ ਦਿਨ-ਬ-ਦਿਨ ਹਰ ਵਰਗ ਦੇ ਪਸੰਦੀਦਾ ਉਮੀਦਵਾਰ ਬਣਦੇ ਜਾ ਰਹੇ ਹਨ, ਬਲਕਿ ਵੱਡੀ ਗਿਣਤੀ ਵਿੱਚ ਲੋਕ ਹੋਰਨਾਂ ਰਾਜਸੀ ਪਾਰਟੀਆਂ ਛੱਡ ਕੇ ਉਨਾਂ ਦੇ ਕਾਫ਼ਲੇ ਨਾਲ ਜੁੜ ਰਹੇ ਹਨ। ਇਸੇ ਲੜੀ ਤਹਿਤ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਸ਼ਹਿਰੀ ਪ੍ਰਧਾਨ ਦੀ ਰਹਿਨੁਮਾਈ ਹੇਠ ਮਹਿਲਾ ਕਾਂਗਰਸ ਹਲਕਾ ਦਾਖਾ ਦੇ ਪ੍ਰਧਾਨ ਬੀਬੀ ਮਨਜੀਤ ਕੌਰ ਅਤੇ ਸਮਾਜ ਸੇਵਿਕਾ ਰਮਿੰਦਰ ਕੌਰ ਰੀਨਾ ਨੇ ਵੱਡੀ ਗਿਣਤੀ ’ਚ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨਾਂ ਮਹਿਲਾ ਆਗੂਆਂ ਦੀ ਅਗਵਾਈ ਵਿਚ ਅਕਾਲੀ ਦਲ ਚ ਸ਼ਾਮਲ ਹੋਏ ਬੀਬੀ ਕੁਲਦੀਪ ਕੌਰ ਮੋਹੀ, ਸਰਬਜੀਤ ਕੌਰ ਮੋਹੀ, ਅਲੀਨਾ ਖਾਤੂਨ, ਕੁਲਦੀਪ ਕੌਰ ਹਿੱਸੋਵਾਲ, ਹਰਪ੍ਰੀਤ ਸਿੰਘ ਮੁੱਲਾਂਪੁਰ, ਰਾਜਿੰਦਰ ਸਿੰਘ ਮਡਿਆਣੀ, ਮਨਜਿੰਦਰ ਸਿੰਘ, ਹਰਜਿੰਦਰ ਸਿੰਘ ਮੋਹੀ, ਦਮਨ ਸਿੰਘ, ਸੰਦੀਪ ਸਿੰਘ ਮੋਹੀ ਨੂੰ ਵਿਧਾਇਕ ਇਆਲੀ ਨੇ ਪਾਰਟੀ ਵਿੱਚ ਸਵਾਗਤ ਕਰਦਿਆਂ ਆਖਿਆ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਮਹਿਲਾ ਕਾਂਗਰਸ ਬੀਬੀ ਮਨਜੀਤ ਕੌਰ ਅਤੇ ਸਮਾਜ ਸੇਵਿਕਾ ਰਮਿੰਦਰ ਕੌਰ ਰੀਨਾ ਨੇ ਆਖਿਆ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਕਰਵਾਏ ਵਿਕਾਸ ਕਾਰਜਾਂ ਤੋਂ ਹਲਕੇ ਦੇ ਲੋਕ ਹੀ ਨੇ ਪੰਜਾਬ ਦੇ ਲੋਕ ਵੀ ਪ੍ਰਭਾਵਿਤ ਹਨ, ਸਗੋਂ ਵਿਰੋਧੀ ਧਿਰਾਂ ਦੇ ਆਗੂ ਵੀ ਵਿਧਾਇਕ ਇਆਲੀ ਵੱਲੋਂ ਬਣਵਾਏ ਹਾਈਟੈੱਕ ਪਾਰਕਾਂ ਦੀ ਪ੍ਰਸੰਸਾ ਕੀਤੇ ਬਿਨਾਂ ਨਹੀਂ ਰਹਿ ਸਕਦੇ, ਉਥੇ ਹੀ ਵਿਧਾਇਕ ਇਆਲੀ ਨੇ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਹਲਕੇ ਦੇ ਲੋਕਾਂ ਦੀ ਕੀਤੀ ਸੇਵਾ ਤੋਂ ਹਰ ਕੋਈ ਪ੍ਰਭਾਵਿਤ ਹੈ। ਇਸ ਲਈ ਵਿਧਾਇਕ ਇਆਲੀ ਵੱਲੋਂ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।ਇਸ ਮੌਕੇ ਇਸਤਰੀ ਅਕਾਲੀ ਦਲ ਦੇ ਆਗੂ ਹਰਭਜਨ ਕੌਰ ਮੋਰਕਰੀਮਾ ਜਸਬੀਰ ਕੌਰ ਸੇਖੂਪੁਰਾ, ਜੈ ਪ੍ਰਕਾਸ਼ ਜੈਨ ਟੀਟੂ ਬਾਣੀਆ, ਸਿਮਰਨ ਦਾਖਾ ਮਨਪ੍ਰੀਤ ਰੁੜਕਾ ਚੈਨਾ ਇਆਲੀ ਆਦਿ ਹਾਜ਼ਰ ਸਨ।