ਰਜਿ: ਨੰ: PB/JL-124/2018-20
RNI Regd No. 23/1979

ਕੰਗਨਾ ਨੇ ਬੀਐੱਮਸੀ ਨੂੰ ਭੇਜਿਆ ਨੋਟਿਸ, ਦਫ਼ਤਰ ਤੋੜਣ 'ਤੇ ਮੰਗਿਆ 2 ਕਰੋੜ ਰੁਪਏ ਦਾ ਮੁਆਵਜ਼ਾ

BY admin / May 03, 2021

ਸ਼ਿਵ ਸੈਨਾ ਤੇ ਮਹਾਰਾਸ਼ਟਰ ਸਰਕਾਰ ਨਾਲ ਚੱਲ ਰਹੇ ਵਿਵਾਦ ਦਰਮਿਆਨ ਫ਼ਿਲਮ ਅਦਾਕਾਰਾ ਕੰਗਨਾ ਰਨੋਤ ਨੇ ਮੰਗਲਵਾਰ ਨੂੰ ਬੀਐੱਮਸੀ ਨੂੰ ਨੋਟਿਸ ਭੇਜਿਆ ਹੈ ਤੇ ਆਪਣੇ ਦਫ਼ਤਰ ਵਿਚ ਗ਼ਲਤ ਤਰੀਕੇ ਨਾਲ ਕੀਤੀ ਗਈ ਕਾਰਵਾਈ ਲਈ ਦੋ ਕਰੋੜ ਰੁਪਏ ਦੀ ਮੰਗ ਕੀਤੀ ਹੈ। ਗੌਰਤਲਬ ਵਿਵਾਦ ਦਰਮਿਆਨ ਬੀਐੱਮਸੀ ਨੇ ਕੰਗਨਾ ਦੇ ਦਫ਼ਤਰ 'ਤੇ ਗ਼ੈਰ-ਕਾਨੂੰਨੀ ਨਿਰਮਾਣ ਦਾ ਹਵਾਲਾ ਦੇ ਕੇ ਬੁਲਡੋਜਰ ਚਲਾ ਦਿੱਤਾ ਸੀ। 9 ਸਤੰਬਰ ਨੂੰ ਕੰਗਨਾ ਦੇ ਦਫ਼ਤਰ 'ਤੇ ਬੀਐੱਮਸੀ ਨੇ ਇਹ ਕਾਰਵਾਈ ਕੀਤੀ ਹੈ।