ਰਜਿ: ਨੰ: PB/JL-124/2018-20
RNI Regd No. 23/1979

ਸੋਨੀਆ ਗਾਂਧੀ ਤੇ ਮਾਇਆਵਤੀ ਲਈ ਭਾਰਤ ਰਤਨ ਦੀ ਉੱਠੀ ਮੰਗ

 
BY admin / May 03, 2021
ਦੇਹਰਾਦੂਨ, 5 ਜਨਵਰੀ, (ਯੂ.ਐਨ.ਆਈ.)- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਹਰੀਸ ਰਾਵਤ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਬਸਪਾ ਮੁਖੀ ਮਾਇਆਵਤੀ ਲਈ ਭਾਰਤ ਰਤਨ ਦੀ ਮੰਗ ਕੀਤੀ ਹੈ। ਰਾਵਤ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਭਾਰਤੀ ਔਰਤਾਂ ਦੀ ਇੱਜਤ ਤੇ ਸਮਾਜਿਕ ਸਮਰਪਣ ਤੇ ਲੋਕ ਸੇਵਾ ਦੇ ਮਾਪਦੰਡਾਂ ਨੂੰ ਇੱਕ ਨਵੀਂ ਉਚਾਈ ਦਿੱਤੀ ਹੈ। ਹਰੀਸ ਰਾਵਤ ਨੇ ਟਵਿੱਟਰ ‘ਤੇ ਲਿਖਿਆ, ‘ਸਤਿਕਾਰਯੋਗ ਸੋਨੀਆ ਗਾਂਧੀ ਜੀ ਤੇ ਸਤਿਕਾਰਯੋਗ ਭੈਣ ਮਾਇਆਵਤੀ ਜੀ, ਦੋਵੇਂ ਮਾਹਿਰ ਰਾਜਨੀਤਕ ਸਖਸੀਅਤਾਂ ਹਨ। ਤੁਸੀਂ ਉਨ੍ਹਾਂ ਦੀ ਰਾਜਨੀਤੀ ਨਾਲ ਸਹਿਮਤ ਤੇ ਅਸਹਿਮਤ ਹੋ ਸਕਦੇ ਹੋ, ਪਰ ਤੁਸੀਂ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਸੋਨੀਆ ਜੀ ਨੇ ਭਾਰਤੀ ਔਰਤਾਂ ਦੀ ਇੱਜਤ ਤੇ ਸਮਾਜਿਕ ਸਮਰਪਣ ਤੇ ਸੇਵਾ ਨੂੰ ਨਵੀਂ ਉਚਾਈ ਤੇ ਮਾਣ ਦਿੱਤਾ ਹੈ।‘ ਉਨ੍ਹਾਂ ਕਿਹਾ, “ਅੱਜ ਉਨ੍ਹਾਂ ਨੂੰ ਭਾਰਤ ਦੀ ਨਾਰੀਵਾਦ ਦਾ ਇਕ ਸਾਨਦਾਰ ਰੂਪ ਮੰਨਿਆ ਜਾਂਦਾ ਹੈ। ਮਾਇਆਵਤੀ ਜੀ ਨੇ ਸਾਲਾਂ ਤੋਂ ਦੁਖੀ ਤੇ ਦੱਬੇ-ਕੁਚਲੇ ਲੋਕਾਂ ਦੇ ਮਨਾਂ ‘ਚ ਇੱਕ ਸਾਨਦਾਰ ਵਿਸਵਾਸ ਪੈਦਾ ਕੀਤਾ ਹੈ, ਭਾਰਤ ਸਰਕਾਰ ਨੂੰ ਇਨ੍ਹਾਂ ਦੋਵਾਂ ਸਖਸੀਅਤਾਂ ਨੂੰ ਇਸ ਸਾਲ ਦੇ ਭਾਰਤ ਰਤਨ ਨਾਲ ਸੁਸੋਭਿਤ ਕਰਨਾ ਚਾਹੀਦਾ ਹੈ।“ ਇਸ ਤੋਂ ਪਹਿਲਾਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਦੀ ਨਿੰਦਾ ਕੀਤੀ ਹੈ। ਹਰੀਸ ਰਾਵਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਨਜਰ ਅੰਦਾਜ ਕਰ ਰਹੀ ਹੈ। ਇਸ ਕਾਰਨ ਕਰਕੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਜੱਿਦ ਕਾਰਨ ਕਿਸਾਨ ਸੜਕਾਂ ‘ਤੇ ਮਰ ਰਿਹਾ ਹੈ। ਕੇਂਦਰ ਸਰਕਾਰ ਸਿਰਫ ਸੁੱਤੀ ਪਈ ਹੈ, ਜਿਸ ਕਾਰਨ ਕੋਈ ਫੈਸਲਾ ਨਹੀਂ ਲਿਆ ਗਿਆ ਹੈ।