ਰਜਿ: ਨੰ: PB/JL-124/2018-20
RNI Regd No. 23/1979

ਬੇਨਾਮੀ ਜਾਇਦਾਦ ਮਾਮਲਾ : ਰਾਬਰਟ ਵਾਡਰਾ ਦੇ ਘਰ ’ਚ ਦੂਜੇ ਦਿਨ ਵੀ ਪਹੁੰਚੇ ਆਈਟੀ ਵਿਭਾਗ ਦੇ ਅਧਿਕਾਰੀ
 
BY admin / May 03, 2021
ਨਵੀਂ ਦਿੱਲੀ, 5 ਜਨਵਰੀ, (ਯੂ.ਐਨ.ਆਈ.)- ਬੇਨਾਮੀ ਜਾਇਦਾਦ ਮਾਮਲੇ ’ਚ ਆਈਟੀ ਵਿਭਾਗ ਦੇ ਅਧਿਕਾਰੀ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਰਾਬਰਟ ਵਾਡਰਾ ਦੇ ਸੁਖਦੇਵ ਵਿਹਾਰ ਸਥਿਤ ਘਰ ’ਚ ਪਹੁੰਚੇ। ਇਸ ਤੋਂ ਪਹਿਲਾਂ ਆਈਟੀ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਰਾਬਰਟ ਵਾਡਰਾ ਨਾਲ 9 ਘੰਟੇ ਤੋਂ ਜ਼ਿਆਦਾ ਸਮੇਂ ਤਕ ਪੁੱਛਗਿੱਛ ਕੀਤੀ ਸੀ। ਇਸ ਪੁੱਛਗਿੱਛ ਨੂੰ ਰਾਬਰਟ ਵਾਡਰਾ ਨੇ ਬਦਲੇ ਦੀ ਸਿਆਸਤ ਦੱਸਿਆ ਤੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲੇ ਦਿਨ ’ਚ ਆਈਟੀ ਵਿਭਾਗ ਨੇ ਸੂਤਰਾ ਨੇ ਦੱਸਿਆ ਸੀ ਕਿ ਅਧਿਕਾਰੀਆਂ ਦੀ ਇਕ ਟੀਮ ਬੇਨਾਮੀ ਜਾਇਦਾਦ ਮਾਮਲੇ ’ਚ ਵਾਡਰਾ ਦਾ ਬਿਆਨ ਦਰਜ ਕਰਨ ਲਈ ਉਨ੍ਹਾਂ ਦੇ ਘਰ ’ਚ ਪਹੁੰਚੀ ਹੈ। ਇਨਕਮ ਟੈਕਸ ਅਧਿਕਾਰੀ ਸ਼ਾਮ 6 ਵਜੇ ਤਕ ਉੱਥੇ ਰਹੇ।