ਰਜਿ: ਨੰ: PB/JL-124/2018-20
RNI Regd No. 23/1979

ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ 20 ਨਵੇਂ ਮਾਮਲੇ ਦਰਜ, 58 ਤਕ ਪਹੁੰਚਿਆ ਕੁੱਲ ਅੰਕੜਾ
 
BY admin / May 03, 2021
ਨਵੀਂ ਦਿੱਲੀ, 5 ਜਨਵਰੀ, (ਯੂ.ਐਨ.ਆਈ.)- ਭਾਰਤ ’ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਵਧਦਾ ਜਾ ਰਿਹਾ ਹੈ। ਬਿ੍ਟੇਨ ਤੋਂ ਫੈਲੇ ਇਸ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਭਾਰਤ ’ਚ 20 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਕੁੱਲ ਅੰਕੜਾ 58 ਪਹੁੁੰਚ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਦਾ ਜਾਣਕਾਰੀ ਦਿੱਤੀ ਹੈ। ਰਿਪੋਰਟ ਅਨੁਸਾਰ, ਸਾਰੇ ਸੰਕ੍ਰਮਿਤ ਲੋਕਾਂ ਨੂੰ ਆਈਸੋਲੇਸ਼ਨ ਸੈਂਟਰ ’ਚ ਵੱਖ-ਵੱਖ ਰੂਮ ’ਚ ਰੱਖਿਆ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਐੱਨਆਈਵੀ ਪੁਣੇ ਲੈਬ ’ਚ ਸਾਰੇ 20 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਦੇ ਸੰਪਰਕ ’ਚ ਆਏ ਸਾਰੇ ਲੋਕਾਂ ਨੂੰ ਟ੍ਰੇਸ ਕੀਤਾ ਜਾ ਰਿਰਹਾ ਹੈ। ਦੱਸ ਦਈਏ ਕਿ ਭਾਰਤ ’ਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਇਸ ਨਵੇਂ ਸਟ੍ਰੇਨ ਦੇ 6 ਮਾਮਲੇ ਦਰਜ ਕੀਤੇ ਗਏ ਸੀ, ਜਿਸ ਤੋਂ ਬਾਅਦ ਇਹ ਅੰਕੜਾ ਦੱਸਿਆ ਗਿਆ। ਇਸ ਤੋਂ ਪਹਿਲਾਂ ਦੇਸ਼ ’ਚ ਨਵੇਂ ਸਟ੍ਰੇਨ ਨਾਲ ਕੁੱਲ 38 ਲੋਕ ਸੰਕ੍ਰਮਿਤ ਹੋਏ ਸੀ। ਦੱਸ ਦਈਏ ਕਿ ਸਭ ਤੋਂ ਪਹਿਲਾਂ ਇਹ ਨਵਾਂ ਸਟ੍ਰੇਨ ਯੂਕੇ ਪਾਇਆ ਗਿਆ ਸੀ, ਜੋ 70 ਫੀਸਦੀ ਤੋਂ ਜ਼ਿਆਦਾ ਸੰਕ੍ਰਾਮਕ ਹੈ। ਮੰਤਰਾਲੇ ਨੇ ਦੱਸਿਆ ਕਿ ਹੋਰ ਨਮੂਨਿਆਂ ਦਾ ਜੀਨੋਮ ਸਿਕਵੈਂਸਿੰਗ ਵੀ ਕੀਤਾ ਜਾ ਰਿਹਾ ਹੈ। ਨਮੂਨਿਆਂ ਦੀ ਜਾਂਚ ਪ੍ਰਯੋਗਸ਼ਾਲਾਵਾਂ ’ਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਭਾਰਤ ਹੀ ਨਹੀਂ ਬਲਕਿ ਹੋਰ ਦੇਸ਼ਾਂ ’ਚ ਇਹ ਨਵਾਂ ਰੂਪ ਪਹੁੰਚ ਚੁੱਕਾ ਹੈ। ਬਿ੍ਟੇਨ ’ਚ ਮਿਲੇ ਇਸ ਵਾਇਰਸ ਨਾਲ ਡੈਨਮਾਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਨ, ਫਰਾਂਸ, ਸਪੇਨ, ਸਵੀਟਜਰਲੈਂਡ, ਜਰਮਨੀ, ਕਨਾਡਾ, ਜਾਪਾਨ, ਲੇਬਨਾਨ ਤੇ ਸਿੰਗਾਪੁਰ ’ਚ ਕਈ ਲੋਕ ਸੰਕ੍ਰਮਿਤ ਹੋ ਚੁੱਕੇ ਹਨ।