ਰਜਿ: ਨੰ: PB/JL-124/2018-20
RNI Regd No. 23/1979

ਆਰ.ਐੱਸ.ਐੱਸ. ਹੈੱਡਕੁਆਰਟਰ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਕਿਸਾਨ ਆਗੂ ਖ਼ਿਲਾਫ਼ ਬੈਤੂਲ ’ਚ ਕੇਸ ਦਰਜ਼
 
BY admin / May 03, 2021
ਬੈਤੂਲ, 5 ਜਨਵਰੀ, (ਯੂ.ਐਨ.ਆਈ.)- ਦਿੱਲੀ ਦੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਮਹਾਰਾਸ਼ਟਰ ਦੇ ਕਿਸਾਨ ਨੇਤਾ ਅਰੁਣ ਬਨਕਰ ’ਤੇ ਨਾਗਪੁਰ ਦੇ ਆਰਐੱਸਐੱਸ ਹੈਡਕੁਆਟਰ ਤੇ ਮੋਹਨ ਭਾਗਵਤ ਨੂੰ ਉੱਡਾ ਦੇਣ ਦਾ ਵਿਵਾਦਿਤ ਬਿਆਨ ਦੇਣ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਟੀਆਈ ਸੰਤੋਸ਼ ਪਨਦਰੇ ਨੇ ਦੱਸਿਆ ਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਸ਼ੁਕਲਾ ਨੇ ਵਿਵਾਦਿਤ ਬਿਆਨ ਦੇਣ ਦੀ ਸ਼ਿਕਾਇਤ ਕੀਤੀ ਸੀ ਜਿਸ ’ਤੇ ਸੋਮਵਾਰ ਦੇਰ ਰਾਤ ਅਰੁਣ ਬਨਕਰ ’ਤੇ ਧਾਰਾ 505, 506 ਸਮੇਤ ਹੋਰ ਧਾਰਾਵਾਂ ਦਾ ਮਾਮਲਾ ਦਰਜ ਕੀਤਾ ਹੈ। ਇਸ ਵਿਵਾਦਿਤ ਬਿਆਨ ਦੀ ਵੀਡੀਓ ਇੰਟਰਨੈਟ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ। ਟੀਆਈ ਨੇ ਦੱਸਿਆ ਕਿ ਵਿਵਾਦਿਤ ਬਿਆਨ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਾਰਾਸ਼ਟਰ ਸੂਬਾ ਕਿਸਾਨ ਮਹਾਸਭਾ ਨਾਗਪੁਰ ਦੇ ਜਨਰਲ ਸਕੱਤਤਰ ਅਰੁਣ ਬਨਕਰ ਨੇ ਕਿਸਾਨਾਂ ਦੇ ਨਾਲ ਦਿੱਲੀ ਜਾਂਦੇ ਸਮੇਂ ਮੁਲਤਾਈ ’ਤ ਕਿਸਾਨ ਸੰਘਰਸ਼ ਸੀਮਤ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਬੱਸ ਸਟੈਂਡ ’ਤੇ ਉਨ੍ਹਾਂ ਨੇ ਕਿਸਾਨ ਬਿੱਲ ਦੀ ਖਾਸੀਅਤ ਨੂੰ ਲੈ ਕੇ ਲੋਕਾਂ ਨੂੰ ਸੰਬੋਧਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੰਦੋਲਨ ਕਰ ਰਹੇ ਕਿਸਾਨਾਂ ’ਤੇ ਗੋਲ਼ੀ ਚਲਾਈ ਗਈ ਤਾਂ ਇਹ ਮਹਾਰਾਸ਼ਟਰ ’ਚ ਆਰਐੱਸਐੱਸ ਹੈਡਕੁਆਟਰ ਤੇ ਉਸ ਦੇ ਮੁੱਖ ਮੋਹਨ ਭਾਗਵਤ ਨੂੰ ਉੱਡਾ ਦੇਣਗੇ।