ਰਜਿ: ਨੰ: PB/JL-124/2018-20
RNI Regd No. 23/1979

ਕਿਸਾਨਾਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਤਿਆਰੀ
 
BY admin / May 03, 2021
ਨਵੀਂ ਦਿੱਲੀ, 5 ਜਨਵਰੀ, (ਯੂ.ਐਨ.ਆਈ.)- ਸੋਮਵਾਰ ਨੂੰ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕਿਸਾਨ ਲੀਡਰਾਂ ਨੇ ਅੰਦੋਲਨ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਸਰਕਾਰ ਦੀ ਕਿਸਾਨਾਂ ਨਾਲ ਬਿਲਕੁੱਲ ਵੀ ਹਮਦਰਦੀ ਨਜ਼ਰ ਨਹੀਂ ਆ ਰਹੀ। ਕਿਸਾਨ ਵੀਡਰਾਂ ਨੇ ਕਿਹਾ ਕਿ ਮੀਟਿੰਗ ‘ਚ ਸਰਕਾਰ ਕਿਸਾਨਾਂ ‘ਤੇ ਭਾਰੂ ਹੋਣਾ ਚਾਹੁੰਦੀ ਸੀ, ਪਰ ਕਿਸਾਨਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤਕਰੀਬਨ-ਤਕਰੀਬਨ ਆਪਣੇ ਪਹਿਲਾਂ ਵਾਲੇ ਰੁਖ਼ ‘ਤੇ ਹੀ ਅੜੀ ਹੋਈ ਹੈ, ਇਸੇ ਕਰਕੇ ਗੱਲਬਾਤ ਰਾਹੀਂ ਹੀ ਕਿਸਾਨਾਂ ਨੂੰ ਥਕਾ ਕੇ ਅੰਦੋਲਨ ਖ਼ਤਮ ਕਰਵਾਉਣਾ ਚਾਹੁੰਦੀ ਹੈ। ਕਿਸਾਨ ਅਗਲੀ ਰਣਨੀਤੀ ਦਾ ਅੱਜ ਐਲਾਨ ਕਰਨਗੇ ਪਰ 6 ਜਨਵਰੀ ਨੂੰ ਟਰੈਕਟਰ ਰੈਲੀ ਸਮੇਤ ਹੋਰ ਉਲੀਕੇ ਗਏ ਪ੍ਰੋਗਰਾਮ ਜਾਰੀ ਰਹਿਣਗੇ। ਬੀਕੇਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਅਜੇ ਵੀ ਕਾਨੂੰਨ ਰੱਦ ਨਾ ਕਰਨ ‘ਤੇ ਅੜੀ ਹੋਈ ਹੈ। ਸੋਮਵਾਰ ਦੀ ਮੀਟਿੰਗ ਦੱਸਦੀ ਹੈ ਕਿ ਸਰਕਾਰ ਨੈਤਿਕ ਤੌਰ ‘ਤੇ ਹਾਰ ਚੁੱਕੀ ਹੈ ਤੇ ਉਦਯੋਗ ਜਗਤ ਨਾਲ ਉਸ ਦੀ ਵਫ਼ਾਦਾਰੀ ਹੈ, ਜਿਹੜੀ ਉਸ ਦੀ ਅੜੀ ਦੀ ਵਜ੍ਹਾ ਹੈ। ਕਿਸਾਨ ਲੀਡਰਾਂ ਨੇ ਸਪਸ਼ਟ ਕੀਤਾ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਤੇ ਐਮਐਸਪੀ ਨੂੰ ਕਾਨੂੰਨੀ ਦਰਜਾ ਦੇਣ ਸਬੰਧੀ ਮੰਗਾਂ ਸਾਡਾ ਮੁੱਖ ਏਜੰਡਾ ਹੈ ਤੇ ਇਸ ‘ਚ ਕੋਈ ਕਾਨੂੰਨੀ ਦਿੱਕਤ ਵੀ ਨਹੀਂ, ਪਰ ਇਹ ਰਾਜਨੀਤਕ ਇੱਛਾ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਨਾਲ ਹੈ ਤਾਂ ਸਰਕਾਰ ਕਾਨੂੰਨ ਰੱਦ ਨਹੀਂ ਕਰੇਗੀ ਜੇਕਰ ਉਹ ਕਿਸਾਨਾਂ ਦੇ ਨਾਲ ਹੈ ਤਾਂ ਕਾਨੂੰਨ ਜ਼ਰੂਰ ਵਾਪਸ ਲਵੇਗੀ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਨਰਮੇ ਦੀ ਖਰੀਦ ਵਿੱਚ ਕਾਫੀ ਤਬਦੀਲੀ ਆਈ ਹੈ। ਕੌਟਨ ਕਾਰਪੋਰੇਸਨ ਆਫ ਇੰਡੀਆ ਅਨੁਸਾਰ, ਇਸ ਸੀਜਨ ਵਿੱਚ ਪੰਜਾਬ ਵਿੱਚ ਐਮ.ਐਸ.ਪੀ. ‘ਤੇ ਉਤਪਾਦ ਦੀ ਰਿਕਾਰਡ ਖਰੀਦ ਕੀਤੀ ਗਈ ਹੈ। ਕੌਟਨ ਕਾਰਪੋਰੇਸਨ ਆਫ ਇੰਡੀਆ ਪੰਜਾਬ ਦਫਤਰ ਦੇ ਅੰਕੜਿਆਂ ਅਨੁਸਾਰ ਪਿਛਲੇ ਸੀਜਨ ਦੇ ਮੁਕਾਬਲੇ ਇਸ ਸੀਜਨ ਵਿੱਚ ਸਰਕਾਰੀ ਏਜੰਸੀ ਵੱਲੋਂ ਨਰਮੇ ਦੀ ਖਰੀਦ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ।  ਦੇ ਅਧਿਕਾਰੀਆਂ ਅਨੁਸਾਰ ਅਪ੍ਰੈਲ ਤੱਕ ਇਸ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਪ੍ਰਾਈਵੇਟ ਖਿਡਾਰੀਆਂ ਦੀ ਖਰੀਦ ਇਸ ਸਾਲ ਘੱਟ ਗਈ ਹੈ। ਕੌਟਨ ਕਾਰਪੋਰੇਸਨ ਆਫ ਇੰਡੀਆ ਦੇ ਅੰਕੜਿਆਂ ਅਨੁਸਾਰ ਸਰਕਾਰੀ ਖਰੀਦ ਏਜੰਸੀ ਨੇ ਜਨਵਰੀ ਦੇ ਪਹਿਲੇ ਹਫਤੇ ਤੱਕ ਇਸ ਖਰੀਦ ਸੀਜਨ (2020-21) ਦੌਰਾਨ ਪੰਜਾਬ ਵਿੱਚ 26.5 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ। ਜਦੋਂਕਿ ਪਿਛਲੇ ਸੀਜਨ (2019-20) ਦੌਰਾਨ ਇਹ 7.5 ਲੱਖ ਕੁਇੰਟਲ ਸੀ। ਇਸ ਦਾ ਮਤਲਬ ਇਹ ਹੈ ਕਿ ਇਕ ਸਾਲ ਦੇ ਅੰਤਰਾਲ ਵਿੱਚ ਸਰਕਾਰੀ ਏਜੰਸੀ ਵਲੋਂ ਖਰੀਦ ਵਿੱਚ ਤਿੰਨ ਗੁਣਾ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸੀਜਨ ਦੌਰਾਨ ਕਪਾਹ ਉਤਪਾਦਨ ਕਰਨ ਵਾਲੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸਨ ਕੀਤਾ ਗਿਆ ਸੀ। ਉਨ੍ਹਾਂ ਦੋਸ ਲਾਇਆ ਸੀ ਕਿ ਕੌਟਨ ਕਾਰਪੋਰੇਸਨ ਆਫ ਇੰਡੀਆ ਖਰੀਦ ਲਈ ਵੱਡੀ ਗਿਣਤੀ ਵਿੱਚ ਮੰਡੀਆਂ ਵਿੱਚ ਦਾਖਲ ਹੋਣ ‘ਚ ਅਸਫਲ ਰਹੀ ਸੀ ਜਿਸ ਦੇ ਨਤੀਜੇ ਵਜੋਂ ਪ੍ਰਾਈਵੇਟ ਖਿਡਾਰੀ ਐਮ.ਐਸ.ਪੀ. ਤੋਂ ਹੇਠਾਂ ਰੇਟਾਂ ‘ਤੇ ਉਤਪਾਦ ਖਰੀਦਣ ਲਈ ਉਤਰੇ ਸੀ। ਕਿਸਾਨ ਅੰਦੋਲਨ ਹੁਣ ਹੋਰ ਤੇਜ ਹੁੰਦਾ ਜਾ ਰਿਹਾ ਹੈ। ਅੰਦੋਲਨ ਜਿੰਨਾ ਲੰਬਾ ਖਿੱਚ ਰਿਹਾ ਹੈ, ਓਨਾ ਹੀ ਇਹ ਵਿਸ਼ਾਲ ਹੁੰਦਾ ਜਾ ਰਿਹਾ ਹੈ। ਲੋਕ ਵੱਖ-ਵੱਖ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟ ਕਰ ਰਹੇ ਹਨ। ਹੁਣ ਪੰਜਾਬ ਦੇ ਜਲ੍ਹਿਾ ਗੁਰਦਾਸਪੁਰ ‘ਚ ਦਿੱਲੀ ਕਟੜਾ ਐਕਸਪ੍ਰੈਸ ਵੇਅ ਦਾ ਵੀ ਜੋਰਦਾਰ ਵਿਰੋਧ ਸ਼ੁਰੂ ਹੋ ਗਿਆ ਹੈ। ਕਿਸਾਨ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਉਹ ਆਪਣੀਆਂ ਜਮੀਨਾਂ ਐਕਸਪ੍ਰੈਸ ਵੇਅ ਬਣਾਉਣ ਲਈ ਨਹੀਂ ਦੇਣਗੇ। ਅਜਿਹੇ ਵਿੱਚ ਕੰਮ ਰੁਕਣ ਨਾਲ ਨੈਸਨਲ ਹਾਈਵੇਅ ਅਥਾਰਟੀ ਆਫ ਇੰਡੀਆ ਤੇ ਸਰਕਾਰੀ ਅਧਿਕਾਰੀ ਕਸੂਤੇ ਘਿਰ ਗਏ ਹਨ। ਦੱਸ ਦਈਏ ਕਿ ਦਿੱਲੀ ਤੋਂ ਜੰਮੂ ਦੇ ਕਟੜਾ ਤੱਕ ਤਕਰੀਬਨ 600 ਕਿਲੋਮੀਟਰ ਲੰਬਾ ਐਕਸਪ੍ਰੈਸ ਵੇਅ ਬਣਾਇਆ ਜਾਣਾ ਹੈ। ਭਾਰਤ ਮਾਲਾ ਪ੍ਰੌਜੈਕਟ ਤਹਿਤ ਇਹ ਨੈਸਨਲ ਐਕਸਪ੍ਰੈਸ ਵੇਅ ਬਣ ਰਿਹਾ ਹੈ, ਜੋ ਦਿੱਲੀ ਨੇੜੇ ਬਹਾਦਰਗੜ੍ਹ ਤੋਂ ਸੁਰੂ ਹੋ ਕੇ ਹਰਿਆਣਾ ਵਿੱਚੋਂ ਲੰਘਦਿਆਂ ਪੰਜਾਬ ਦੇ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ, ਪਠਾਨਕੋਟ ਹੁੰਦਾ ਜੰਮੂ ਵਿੱਚ ਦਾਖਲ ਹੋਵੇਗਾ। ਇਹ ਐਕਸਪ੍ਰੈਸਵੇਅ ਅੰਮਿ੍ਰਤਸਰ ਨੂੰ ਵੀ ਨਾਲ ਜੋੜੇਗਾ। ਇਸ ਐਕਸਪ੍ਰੈਸ ਵੇਅ ਨਾਲ ਦਿੱਲੀ ਤੋਂ ਕਟੜਾ ਦਾ ਸਫਰ ਛੇ ਘੰਟਿਆ ਵਿੱਚ ਤੈਅ ਕੀਤਾ ਜਾ ਸਕੇਗਾ। ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ‘ਤੇ ਕਿਸਾਨ ਅੰਦੋਲਨ ਨੂੰ 41 ਦਿਨ ਹੋ ਗਏ ਹਨ। ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਕਿਸਾਨ ਆਪਣੀ ਸਹੂਲਤ ਲਈ ਹਰ ਪ੍ਰਬੰਧ ਕਰ ਰਹੇ ਹਨ। ਕਿਸਾਨਾਂ ਦੇ ਦੇਸੀ ਜੁਗਾੜ ਵੇਖ ਇੰਜੀਨੀਅਰ ਵੀ ਹੈਰਾਨ ਹੋ ਰਹੇ ਹਨ। ਅਜਿਹੀਆਂ ਅਨੇਕਾਂ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਇੱਕ ਕਿਸਾਨ ਨੇ ਆਪਣੇ ਟਰੱਕ ਨੂੰ ਹੀ ਘਰ ਵਿੱਚ ਬਦਲ ਦਿੱਤਾ ਹੈ। ਸਿੰਘੂ ਸਰਹੱਦ ‘ਤੇ ਪੁੱਜੇ ਹਰਪ੍ਰੀਤ ਸਿੰਘ ਮੱਟੂ ਨੇ ਆਪਣੇ ਟਰੱਕ ਨੂੰ ਅਸਥਾਈ ਘਰ ‘ਚ ਬਦਲ ਦਿੱਤਾ। ਜਲੰਧਰ ਨੇੜਿਓਂ ਆਏ ਹਰਪ੍ਰੀਤ ਸਿੰਘ ਨੇ ਦੋ ਦਸੰਬਰ ਤੋਂ ਸਿੰਘੂ ਸਰਹੱਦ ‘ਤੇ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ। ਹਰਪ੍ਰੀਤ ਨੂੰ ਜਦੋਂ ਘਰ ਦੀ ਯਾਦ ਆਉਣ ਲੱਗੀ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਫ਼ੋਨ ਕੀਤਾ ਤੇ ਨਾਲ ਹੀ ਇੱਕ ਪਲੰਬਰ, ਬਿਜਲੀ ਮਕੈਨਿਕ ਤੇ ਕਾਰਪੈਂਟਰ ਨੂੰ ਬੁਲਾ ਲਿਆ ਤੇ ਟਰੱਕ ਨੂੰ ਹੀ ਘਰ ‘ਚ ਤਬਦੀਲ ਕਰ ਦਿੱਤਾ। ਇਸ ਕੰਮ ਲਈ ਉਸ ਨੂੰ ਦੋ ਦਿਨ ਲੱਗੇ। ਹਰਪ੍ਰੀਤ ਦੇ ਅਸਥਾਈ ਘਰ ‘ਚ ਹਰ ਸਹੂਲਤ ਮੌਜੂਦਾ ਹੈ। ਟਰੱਕ ‘ਚ ਬਾਥਰੂਮ ਤੋਂ ਲੈ ਕੇ ਟੀਵੀ ਤੱਕ ਲੱਗਿਆ ਹੋਇਆ ਹੈ। ਉਸ ਨੇ ਸੌਣ ਲਈ ਇਕ ਬੈੱਡ ਤੇ ਬੈਠਣ ਲਈ ਇਕ ਸੋਫ਼ਾ ਲਗਾਇਆ ਹੋਇਆ ਹੈ। ਹਰਪ੍ਰੀਤ ਨੇ ਦੱਸਿਆ ਕਿ ਇੱਥੇ ਮੇਰੇ 12 ਟਰੱਕ ਮੌਜੂਦ ਹਨ, ਜੋ ਕਿਸਾਨਾਂ ਦੀ ਸੇਵਾ ‘ਚ ਲੱਗੇ ਹੋਏ ਹਨ, ਜਿਨ੍ਹਾਂ ‘ਚ ਸੌਣ ਲਈ ਕੰਬਲਾਂ ਤੇ ਰਜਾਈਆਂ ਦਾ ਪ੍ਰਬੰਧ ਕੀਤਾ ਹੋਇਆ ਹੈ।