ਰਜਿ: ਨੰ: PB/JL-124/2018-20
RNI Regd No. 23/1979

ਆਪ ਨਗਰ ਕੌਂਸਲ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ-ਰਾਜ ਸਿੰਘ
 
BY admin / May 03, 2021
ਭੋਗਪੁਰ, 6 ਜਨਵਰੀ, (ਗੁਰਮੀਤ ਸਿੰਘ ਹੰਸ/ਜਸਬੀਰ ਸਿੰਘ ਸੈਣੀ) ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਕਨਵੀਨਰ ਸ੍ਰੀ ਰਾਜੂ ਸਿੰਘ ਨੇ ਪੈ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਨੇ ਇਕ ਬਹੁਤ ਹੀ ਵਧੀਆਂ ਫੈਸਲਾ ਲਿਆ ਹੈ ਕਿ ਪੰਜਾਬ ਅੰਦਰ ਹੋ ਰਹੀਆਂ, ਕਾਰਪੋਰੇਸ਼ਨ ਨਗਰ ਕੌਂਸਲ, ਨਗਰ ਪੰਚਾਇਤ, ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਪਾਰਟੀ ਨਾਲ ਜੋੜਿਆ ਜਾ ਸਕੇ। ਰਾਜੂ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਚੋਣਾ ਵਿੱਚ ਉਮੀਦਵਾਰ ਦੇ ਹੱਕ ਵਿੱਚ ਦਿਨ ਰਾਤ ਇਕ ਕਰ ਦੇਵੇਗੀ। ਚੰਗੇ ਅਕਸ ਵਾਲਿਆਂ ਨੂੰ ਪਾਰਟੀ ਟਿਕਟ ਦੇਵੇਗੀ ਜੋ ਜਿੱਤ ਕੇ ਪਾਰਟੀ ਦਾ ਨਾਮ ਹੋਰ ਉੱਚਾ ਕਰਨ। ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਨਗਰ ਕੌਂਸਲ ਚੋਣਾਂ ’ਚ ਪ੍ਰਚਾਰ ਕਰਨ ਲਈ ਵੱਖ-ਵੱਖ ਕਮੇਟੀਆ ਦਾ ਗਠਨ ਕਰ ਦਿੱਤਾ ਹੈ। ਇਹ ਟੀਮਾਂ ਪਾਰਟੀ ਦੇ ਪ੍ਰਚਾਰ ਲਈ ਲੋਕਾਂ ਦੇ ਬੂਹੇ ਤੱਕ ਪਹੁੰਚ ਕਰੇਗੀ ਅਤੇ ਅੰਦਰ ਪੰਜਾਬ ਵਿੱਚ ਜਿੱਤ ਪ੍ਰਾਪਤ ਕਰੇਗੀ।