ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਦੇ ਰਾਜਪਾਲ ਅਪਣੀ ਜਿੰਮੇਵਾਰੀ ਭੁੱਲ ਕੇ ਭਾਜਪਾ ਦੇ ਹੱਥਾਂ ਦੀ ਕੱਠਪੁਤਲੀ ਬਣ ਗਏ ਹਨ : ਚੌਧਰੀ ਗੁਰਪ੍ਰੀਤ ਸਿੰਘ
 
BY admin / May 03, 2021
ਹੁਸ਼ਿਆਰਪੁਰ 6 ਜਨਵਰੀ (ਤਰਸੇਮ ਦੀਵਾਨਾ ) ਪੰਜਾਬ ਦੇ ਰਾਜਪਾਲ ਸ਼੍ਰੀ ਵੀ ਪੀ ਸਿੰਘ ਬਦਨੌਰ ਤੇ  ਹਲਕਾ ਚੱਬੇਵਾਲ ਤੋ ਯੂਥ  ਕਾਗਰਸ ਦੇ ਪ੍ਰਧਾਨ ਚੌਧਰੀ ਗੁਰਪ੍ਰੀਤ ਸਿੰਘ ਗੋਪੀ  ਨੇ ਸੂਬੇ ਦੇ ਹਾਲਾਤ ਖਰਾਬ ਕਰਨ ਦੇ ਦੋਸ਼ ਲਗਾਉਂਦਿਆਂ  ਕਿਹਾ ਕਿ ਪੰਜਾਬ ਦੇ ਰਾਜਪਾਲ ਅਪਣੀ ਜਿੰਮੇਵਾਰੀ ਭੁੱਲ ਕੇ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ ਜੋ ਭਾਜਪਾਈਆਂ ਦੇ ਇਸ਼ਾਰੇ ਤੇ ਅਪਣੇ ਅਧਿਕਾਰਾਂ ਦਾ ਗਲਤ ਇਸਤੇਮਾਲ ਕਰਕੇ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਜੇਕਰ ਰਾਜਪਾਲ ਕੋਲ ਕੋਈ ਵਫਦ ਮਿਲਦਾ ਹੈ ਤਾਂ ਰਾਜਪਾਲ ਨੂੰ ਸਿੱਧੇ ਅਧਿਕਾਰੀਆਂ ਨੂੰ ਤਲਬ ਕਰਨ ਦੀ ਜਗ੍ਹਾ ਸਰਕਾਰ ਤੋਂ ਰਿਪੋਰਟ ਮੰਗਣੀ ਚਾਹੀਦੀ ਹੈ  ਉਹਨਾ  ਭਾਜਪਾ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਭਾਜਪਾ ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਅਪਣਾ ਜਨ ਅਧਾਰ ਪੁਰੀ ਤਰ੍ਹਾਂ ਗਵਾ ਚੁੱਕੀ ਹੈ ਉਨ੍ਹਾਂ ਭਾਜਪਾ ਨਾਲ ਸਬੰਧਿਤ ਆਗੂਆਂ ਨੂੰ ਨਸੀਹਤ ਦਿੰਦਿਆ ਕਿਹਾ ਕਿ ਉਹ ਅੱਗ ਨਾਲ ਨਾ ਖੇਡਣ ਕਿਉਕਿ ਪੰਜਾਬ ਦੇ ਲੋਕ ਅਪਣੀ ਸਭ ਤੋਂ ਵੱਡੀ ਦੁਸ਼ਮਣ ਭਾਜਪਾ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਜਿਸ ਨੂੰ ਦੇਖਦਿਆਂ ਹੀ ਉਹ ਅਪਣੇ ਆਪੇ ਤੋਂ ਬਾਹਰ ਹੋ ਜਾਂਦੇ ਹਨ ਇਸ ਲਈ ਇਹਨਾਂ ਨੂੰ ਭਾਜਪਾ ਦੇ ਬੈਨਰ ਹੇਠ ਪ੍ਰੋਗਰਾਮ ਕਰਕੇ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਉਨ੍ਹਾਂ ਕਿਹਾ ਕਿ ਭਾਜਪਾਈ ਅਪਣੀਆਂ ਸ਼ਰਾਰਤਾਂ ਤੋਂ ਬਾਜ ਆ ਜਾਣ ਜੇਕਰ ਕਿਸਾਨਾਂ ਦੇ ਰੌਂਅ ਦੇ ਚਲਦਿਆਂ ਕਿਸੇ ਭਾਜਪਾਈ ਦਾ ਕੋਈ ਨਫਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਉਸ ਦੀ ਖੁਦ ਦੀ ਹੀ ਹੋਵੇਗੀ ।