ਰਜਿ: ਨੰ: PB/JL-124/2018-20
RNI Regd No. 23/1979

ਆਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸੰਗਰੂਰ ਵਲੋਂ ਪ੍ਰਧਾਨ ਯੁਵਰਾਜ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
 
BY admin / May 03, 2021
ਸੰਗਰੂਰ, 6 ਜਨਵਰੀ (ਅਵਤਾਰ ਸਿੰਘ ਛਾਜਲੀ) - ਪਿਛਲੇ ਦਿਨੀਂ ਆਲ ਪੈਨਸ਼ਨਰ ਵੈਲਫੇਅਰ ਐਸੋ. ਜਿਲ੍ਹਾ ਸੰਗਰੂਰ ਵਲੋਂ ਸਲਾਨਾ ਸਮਾਗਮ ਐਡੀਟੋਰੀਅਮ ਹਾਲ ਸੰਗਰੂਰ ਵਿਖੇ ਕੀਤਾ ਗਿਆ। ਜਿਸ ਵਿੱਚ ਪੈਨਸ਼ਨਰਜ ਐਸੋ. ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਜਿਸ ਵਿੱਚ ਪਿਛਲੇ ਇੱਕ ਸਾਲ ਦੀਆਂ ਗਤੀਵਿਧੀਆਂ ਸਬੰਧੀ ਦੱਸਿਆ ਗਿਆ। ਸਰਕਾਰ ਤੋਂ ਪੈਨਸ਼ਨਰਾਂ ਲਈ ਆਪਣੇ ਹੱਕ ਲੈਣ ਲਈ ਵਿਸ਼ੇਸ਼ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰ ਅਮਰਜੀਤ ਸਿੰਘ ਅੰਬਾ ਸਪੁੱਤਰ ਯੁਵਰਾਜ ਸਿੰਘ ਨੂੰ ਬਤੌਰ ਪ੍ਰਧਾਨ ਦੇ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਯੁਵਰਾਜ ਸਿੰਘ ਵਲੋਂ ਚੜਦੀ ਉਮਰੇ ਲੋਕਾਂ ਦੇ ਹੱਕਾਂ ਲਈ ਅਤੇ ਸ਼ੋਸਲ ਕੰਮਾਂ ਲਈ ਤਤਪਰ ਰਹਿਣ ਅਤੇ ਸ਼ਲਾਘਾਯੋਗ ਕੰਮ ਕਰਨ ਤੇ ਅੱਜ ਉਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਿਸ ਵਿੱਚ ਆਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਨੇ ਵਿਸ਼ੇਸ਼ ਸਨਮਾਨ ਦੇ ਕੇ ਬਹੁਤ ਵੱਡਾ ਮਾਣ ਬਖਸਿਆ।