ਰਜਿ: ਨੰ: PB/JL-124/2018-20
RNI Regd No. 23/1979

ਸੀਨੀਅਰ ਮੈਡੀਕਲ ਅਫਸਰ ਬਲਾਚੌਰ ਦਾ ਵੱਖ ਵੱਖ ਸਮਾਜ ਸੇਵੀਆ ਨੇ ਕੀਤਾ ਨਿੱਘਾ ਸਵਾਗਤ
 
BY admin / May 03, 2021
ਬਲਾਚੌਰ , 6 ਜਨਵਰੀ (ਲਾਭ ਸਿੰਘ ਭੁੱਲਰ )-ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਡਾ.ਕੁਲਵਿੰਦਰ ਮਾਨ ਵਲੋਂ ਬਤੌਰ ਸੀਨੀਅਰ ਮੈਡੀਕਲ ਅਫਸਰ ਚਾਰਜ ਸੰਭਾਲਣ ਤੇ ਇਲਾਕੇ ਦੀਆਂ ਵੱਖ ਵੱਖ ਸਮਾਜ ਸੇਵੀਆਂ ਵਲੋਂ ਉਹਨਾਂ ਦੇ ਦਫਤਰ ਪੁੱਜ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ । ਡਾ. ਕੁਲਵਿੰਦਰ ਮਾਨ ਨੂੰ ਜਸਵਿੰਦਰ ਸਿੰਘ ਸਰਪੰਚ , ਸੁੱਚਾ ਸਿੰਘ ਸੜੋਆ, ਜੀਤ ਸਿੰਘ ਫਿਰਨੀ ਮਜਾਰਾ, ਕਮਲਜੀਤ ਸਿੰਘ ਫੌਜੀ , ਦੇਸ ਰਾਜ ਸਾਬਕਾ ਕਾਨੂੰਗੋ, ਮੱਖਣ ਸਿੰਘ , ਕੁਲਵਿੰਦਰ ਮੰਡ ਨੇ ਗੁਲਦਸਤਾ ਭੇਂਟ ਕਰਦਿਆ ਸੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਡਾਕਟਰ ਕੁਲਵਿੰਦਰ ਮਾਨ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਆਖਿਆ ਕਿ ਉਹਨਾਂ ਵਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਹੋਰ ਵੀ ਸੁਚੱਜੇ ਤਰੀਕੇ ਨਾਲ ਪ੍ਰਦਾਨ ਕੀਤੀਆ ਜਾਣਗੀਆ ਅਤੇ ਹਸਪਤਾਲ ਦੇ ਚੌਗਿਰਦੇ ਦੀ ਸਾਫ ਸਫਾਈ ਕਰਾ ਕੇ ਇਸ ਦੀ ਦਿੱਖ ਨੂੰ ਸਵਾਰਿਆ ਜਾਵੇਗਾ ।ਉਹਨਾਂ ਆਖਿਆ ਕਿ ਡਾਕਟਰੀ ਸਹਾਇਤਾ ਲਈ ਉਹ ਅਤੇ ਉਹਨਾਂ ਦਾ ਸਟਾਫ ਹਰ ਸਮੇਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਲੋਕ ਬਿਨਾਂ ਕਿਸੇ ਝਿਜ਼ਕ ਸਰਕਾਰ ਵਲੋਂ ਦਿੱਤੀਆ ਜਾ ਰਹੀਆ ਸਿਹਤ ਸੇਵਾਵਾਂ ਦਾ ਲਾਭ ਲੈਣ ।