ਰਜਿ: ਨੰ: PB/JL-124/2018-20
RNI Regd No. 23/1979

ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਵਾਲਿਆਂ ਵਲੋਂ ਪੀ.ਐਮ.ਮੋਦੀ ਨੂੰ ਅਪੀਲ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰੋ 
 
BY admin / May 03, 2021
ਲੁਧਿਆਣਾ, 6 ਜਨਵਰੀ-(ਕਰਨੈਲ ਸਿਘ ਐਮ. ਏ)-ਸਿੰਘ ਬਾਰਡਰ ਵਿਖੇ ਮੇਨ ਸਟੇਜ ਦੇ ਪਿਛਲੇ ਪਾਸੇ ਭਾਈ ਘਨਈਆ ਜੀ ਮਿਸਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਵਿੱਚ ਕਿਸਾਨ ਗੁਰਦੀਪ ਸਿੰਘ ਸਿੱਧੂ,ਅਤੇ ਸੰਯੂਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ ਮੋਰਚੇ ਦੇ ਸਮੂਹ ਸਹੀਦਾਂ ਦੀ ਯਾਦ ਨੂੰ ਸਮਰਪਿੱਤ ਅਤੇ ਤਿੰਨ ਕਾਲੇ ਕਾਨੂੰਨਾਂ ਰਦ ਕਰਵਾਉਣ ਲਈ ਚੱਲ ਰਹੇ ਖੂਨਦਾਨ ਕੈਂਪ ਰਾਹੀਂ ਅੱਜ ਤਕ ਤੇਰਾ (13) ਖੂਨ ਦੀਆਂ ਚਿੱਠੀਆਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਉਪ ਰਾਸਟਰਪਤੀ,ਰਾਸਟਰਪਤੀ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਤਿੰਨ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਲਿਖੀਆ ਜਾ ਚੁੱਕੀਆ ਹਨ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਕਿ ਅੱਜ 14ਵੇ ਦਿਨ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲਿਆ ਨੇ ਕੀਤਾ। ਖੂਨਦਾਨ ਨਾਲ ਖੂਨ ਦੀ ਭਿੱਜੀ ਚਿੱਠੀ ਲਿਖੀ ਤੇ 50 ਨੌਜਵਾਨਾਂ ਦੇ ਦਸਤਖਾਂ ਵਾਲੀ ਚੌਦਵੀਂ ਖੂਨ ਦੀ ਚਿੱਠੀ ਸੰਯੂਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਗੁਰਦੀਪ ਸਿੰਘ ਸਿੱਧੂ,ਰਾਹੀਂ ਪੀ.ਐਮ.ਮੋਦੀ ਨੂੰ ਭੇਜੀ। ਇਸ ਮੋਕੇ ਸੰਤ ਬਾਬਾ ਜੀਤ ਸਿੰਘ ਨੇ ਕਿਹਾ ਕਿ ਭਾਈ ਘਨਈਆ ਜੀ ਮਿਸਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋ ਖੂਨ ਦੀਆ ਲਿਖੀਆ ਜਾ ਰਹੀਆਂ ਚਿੱਠੀਆ ਦੇ ਉਪਰਾਲੇ ਦੀ ਸਲਾਘਾ ਕੀਤੀ ਅਤੇ ਪੀ.ਐਮ.ਮੋਦੀ ਬੇਨਤੀ ਕਰਦਿਆ ਕਿਹਾ ਕਿ ਤੁਹਾਡੀ ਸਰਕਾਰ ਵਲੋਂ ਸਤਵੇਂ ਗੇੜ੍ਹ ਦੀ ਗਲਬਾਤ ਵੀ ਕਿਸਾਨ ਆਗੂਆ ਨਾਲ ਬੇਸਿੱਟਾ ਰਹੀ। ਇਸ ਦੇ ਦੋ ਹੀ ਕਾਰਨ ਨੇ ਜਾਂ ਤਾਂ ਤੁਹਾਡੇ ਕੋਲੋ ਇਹ ਮਸਲਾ ਹੱਲ ਨਹੀਂ ਹੋ ਰਿਹਾ ਜਾ ਤੁਸੀਂ ਕਰਨਾ ਨਹੀਂ ਚਾਹੁੰਦੇ। ਪਰ ਦੋਨੋਂ ਹਾਲਾਤਾਂ ਵਿੱਚ ਨੁਕਸਾਨ ਕਿਸਾਨ ਤੇ ਕਿਸਾਨੀ ਦਾ ਹੋ ਰਿਹਾ ਹੈ।  ਜੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਅੱਠ ਜਨਵਰੀ ਦੀ ਮੀਟਿੰਗ ਵਿੱਚ ਤਿੰਨ ਕਾਲੇ ਕਾਨੂੰਨਾਂ ਨੂੰ ਰਦ ਕਰੋ ਜੀ। ਇਸ ਮੌਕੇ ਤੇ ਬਲਵੰਤ ਸਿੰਘ ਬਹਿਰਾਮਕੇ,ਪਲਵਿੰਦਰ ਸਿੰਘ ਮਠੋਲਾ, ਬਲਜਿੰਦਰ ਸਿੰਘ, ਮਲਕੀਤ ਸਿੰਘ ਬਜੀਦਪੁਰ, ਹਰਜਿੰਦਰ ਸਿੰਘ ਸਤਨਾਮ ਸਿੰਘ ਰਾਣਾ, ਬਲਦੇਵ ਸਿੰਘ ਸਮਰਾ,ਭਾਈ ਬਲਜੀਤ ਸਿੰਘ ਚੰਦਮਾਜਰਾ,ਜਸਬੀਰ ਸਿੰਘ, ਅਮਰਜੀਤ ਸਿੰਘ ਰੜਾ,ਅਮਰਜੀਤ ਸਿੰਘ ਚੰਗਲੋਂਗ ਹਾਜਰ ਸਨ