ਰਜਿ: ਨੰ: PB/JL-124/2018-20
RNI Regd No. 23/1979

ਵਾਰਡ ਨੰ : 12 ਤੋਂ ਆਜ਼ਾਦ ਉਮੀਦਵਾਰ ਡਾ. ਸੁਰਿੰਦਰ ਸਿੰਘ ਸਿੰਦਾ ਮੈਦਾਨ ’ਚ
 
BY admin / May 03, 2021
ਸਮਾਣਾ,  6 ਜਨਵਰੀ   ( ਮਨੋਜ ਛਾਬੜਾ )  ਨਗਰ ਕੌਂਸਲ ਦੀਆਂ ਚੋਣਾਂ  ਨੇੜੇ ਆਉਂਦੇ  ਵੇਖ  ਚੋਣਾ ਲੜਨ  ਦੇ ਚਾਹਵਾਨਾ ਨੇ ਵਾਰਡ ਦੇ ਲੋਕਾਂ  ਨਾਲ ਸੰਪਰਕ ਬਣਾਉਣਾ  ਸ਼ੁਰੂ ਕਰ ਦਿੱਤਾ  ਹੈ  । ਪ੍ਰੰਤੂ ਵਾਰਡ ਨੰ 12 ਵਿਚੋ ਆਜ਼ਾਦ ਉਮੀਦਵਾਰ  ਡਾ. ਸੁਰਿੰਦਰ ਸਿੰਘ ਸਿੰਦਾ ਲੰਬੇ ਸਮੇਂ ਤੋ ਸੇਵਾ ਕਰ ਰਹੇ ਹਨ ਜਿਹੜੇ ਕਿ ਬਹੁਤ ਹੀ ਨਿਡਰ ਵਿਅਕਤੀ ਹਨ । ਉਨਾਂ ਨੇ ਵਾਰਡ ਵਿਚ ਤਨ ਮਨ  ਨਾਲ ਦਿਨ ਰਾਤ ਇਕ ਕਰਕੇ ਪੂਰੀ ਜ਼ਿੰਮੇਵਾਰੀ  ਨਿਭਾਈ ਹੈ ਅਤੇ ਲੋਕਾਂ ਪ੍ਰਤੀ ਪੂਰੇ ਵਫਾਦਾਰ ਰਹੇ  ਹਨ । ਵਾਰਡ ਨੰ 12 ਵਿੱਚੋ ਡਾ. ਸਿੰਦਾ ਨੰੂ ਪੁਰਜੋਰ  ਸਮਰਥਨ ਮਿਲ ਰਿਹਾ ਹੈ । ਚੋਣਵੇਂ ਪੱਤਰਕਾਰਾਂ ਦੇ  ਸਰਵੇ ਮੁਤਾਬਿਕ  ਵਾਰਡ ਨੰ 12 ਤੋ ਇਹਨਾਂ ਦੀ ਜਿੱਤ  ਯਕੀਨੀ ਲਗਦੀ ਹੈ ।  ਡਾ.  ਸਿੰਦਾ  ਨੇ ਵਾਰਡ ਨੰ 12  ਵਿੱਚ ਲੋਕ ਭਲਾਈ ਦੇ ਅਨੇਕਾ  ਕੰਮਕਾਰ ਕਰਵਾਏ ਹਨ । ਡਾ. ਸਿੰਦਾ ਇਹ ਚੋਣ ਜਿੱਤ ਕੇ ਸ਼ਹਿਰ ਦੇ ਵਿਕਾਸ ਨੰੂ ਤਰਜੀਹ ਦੇਣਗੇ ।  ਉਨਾਂ ਵੋਟਰਾਂ ਨੰੂ  ਅਪੀਲ ਕੀਤੀ ਹੈ ਕਿ ਉਹ ਸੱਚੇ ਸੁੱਚੇ ਤੇ ਪੜੇ - ਲਿਖੇ  ਉਮੀਦਵਾਰਾਂ  ਨੰੂ ਅੱਗੇ  ਲਿਆਉਣ ਤਾਂ ਜੋ ਸ਼ਹਿਰ ਦੀ ਹੋਈ ਦੁਰਦਸ਼ਾ ਨੰੂ ਸੁਧਾਰਿਆਂ ਜਾਵੇ ।  ਵਾਰਡ ਦੇ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਰਹਿਣਗੇ  ।