ਰਜਿ: ਨੰ: PB/JL-124/2018-20
RNI Regd No. 23/1979

ਅਛਪਛਾਤੇ ਚੋਰਾਂ ਨੇ ਸੁੰਨੇ ਘਰ ’ਤੇ ਬੋਲਿਆ ਧਾਵਾ, ਕਰੀਬ 11 ਲੱਖ 40 ਹਜ਼ਾਰ ਦਾ ਨੁਕਸਾਨ
 
BY admin / May 03, 2021
ਸ੍ਰੀ ਮੁਕਤਸਰ ਸਾਹਿਬ, 6 ਜਨਵਰੀ (ਰਾਜ ਕੰਵਲ)- ਸ਼ਹਿਰ ਵਿੱਚ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਤੇ ਗੁੰਡਾਗਰਦੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਵੀ ਮੁਹਾਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇਂ ਦਿਨੀਂ ਗੁਰੂ ਤੇਗ ਬਹਾਦਰ ਗਲੀ ਨੰ: 5 ਵਿਖੇ ਕੁਝ ਅਣਪਛਾਤੇ ਚੋਰਾਂ ਨੇ ਇੱਕ ਘਰ ਵਿਚੋਂ ਕਰੀਬ 11 ਲੱਖ 40 ਹਜ਼ਾਰ ਰੁਪਏ ਦਾ ਸਮਾਨ ਗਾਇਬ ਕਰ ਦਿੱਤਾ। ਜਿਸ ਦੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦਰਜ਼ ਕਰਵਾਈ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਰਮਨ ਕੁਮਾਰ ਨੇ ਦੱਸਿਆ ਕਿ ਉਨਾ ਨੂੰ ਅਵਤਾਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਗੁਰੂ ਤੇਜ ਬਹਾਦਰ ਨੇ ਸ਼ਿਕਾਇਤ ਦਰਜ਼ ਕਰਵਈ ਹੈ। ਜਿਸ ਵਿਚ ਉਨਾਂ ਨੇ ਦੱਸਿਆ ਕਿ ਬੀਤੇਂ ਦਿਨੀਂ ਉਹ ਕਰੀਬ 12:30 ਵਜੇ ਤੋਂ ਲੈ ਕੇ 3:45 ਤੱਕ ਆਪਣੇ ਪਿੰਡ ਦੋਦਾ ਵਿਖੇ ਰਿਸ਼ਤੇਦਾਰੀ ਵਿੱਚ ਗਏ ਸੀ। ਜਦੋਂ ਉਹ ਘਰ ਪਹੰੁਚੇ ਤਾਂ ਉਨਾਂ ਨੇ ਦੱਸਿਆ ਕਿ ਉਨਾਂ ਦੇ ਬੈਡਰੂਮ ਵਿੱਚ ਸਮਾਨ ਇਧਰ ਉਧਰ ਖਿਲਰਿਆ ਪਿਆ ਹੈ ਤੇ ਘਰ ਦੇ ਪਿਛਲੇਂ ਪਾਸੇ ਬਾਥਰੂਮ ਦੇ ਲੱਗੀ ਹੋਈ ਲੋਹੇ ਦੀ ਗਰਿੱਲ ਵੀ ਟੁੱਟੀ ਹੋਈ ਹੈ। ਬੈਡਰੂਮ ਦੇ ਕਪ ਬੋਰਡ ਦਾ ਜਿੰਦਰਾ ਵੀ ਟੁੱਟਿਆ ਹੋਇਆ ਸੀ। ਉਨਾਂ ਨੇ ਦੱਸਿਆ ਕਿ ਉਨਾਂ ਘਰ ਵਿੱਚ ਪਏ ਚਾਰ ਲੱਖ ਰੁਪਏ ਨਗਦ, ਦੋ ਸੋਨੇ ਦੇ ਕੜੇ ਵਜਨ ਸੱਤ ਤੋਲੇ, ਇੱਕ ਅੰਗੂਠੀ ਡਾਇਮੰਡ, ਚਾਰ ਜੋੜੇ ਟੋਪਸ, ਇੱਕ ਸੈੱਟ ਬਜਨ ਤਿੰਨ ਤੋਲੇ ਚੋਰੀ ਹੋ ਗਿਆ। ਉਨਾਂ ਨੇ ਦਸਿਆ ਕਿ ਉਨਾਂ ਕਰੀਬ 11 ਲੱਖ 40 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੁਲਿਸ ਨੇ ਪੀੜਤ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਵੱਲੋਂ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤੇ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।