ਰਜਿ: ਨੰ: PB/JL-124/2018-20
RNI Regd No. 23/1979

ਵੈਰੀ ਦਿੱਲੀ 
 
BY admin / May 03, 2021
ਕਵਿਤਾ
ਦਿੱਲੀ ਗਿਆ ਤਾਂ ਲਿਆਈ ਝੰਡਾ ਜਿੱਤ ਦਾ,
ਭਵਿੱਖ ਸਾਡਾ ਵੇ ਹਨੇਰਿਆਂ ਚ ਦਿੱਸਦਾ।
ਬਣਾਈਂ ਦੱਸਤਾਂ ਕਹੀ ਦਾ ਤਲਵਾਰ ਤੂੰ,
ਤੇ ਲਈ ਰੰਬੀਆ ਨੂੰ ਢਾਲ ਤੂੰ ਬਣਾ,
ਦੇਵੀ ਦਾਤੀਆਂ ਨਾਲ ਛਾਂਗ ਵੈਰੀ ਦਿੱਲੀ ਨੂੰ,
ਲਵੀ ਗੋਡਿਆਂ ਦੇ ਭਾਰ ਤੂੰ ਬਿਠਾ
 
ਓਹਨੂੰ ਦੱਸ ਦਈਂਂਂ ਖੇਤਾਂ ਦੇ ਪੁੱਤ ਅੱਥਰੇ,
ਤੇਰੇ ਪਾਣੀ ਦੀ ਵਗਾੜੂ ਸਾਡਾ ਛੱਲ ਕੀ ?!
ਅਸੀਂ ਨਿੱਤ ਹੀ ਸੱਪਾਂ ਦੇ ਸਿਰ ਫੇਹੀ ਦੇ,
ਸੰਘੀ ਘੁਟ ਕੇ ਪੁੱਛੀਦੈ “ਦੱਸ ਗੱਲ ਕੀ?!”
ਅਸੀਂ ਚਾਂਭ੍ਹਲੇ ਪ੍ਰੇਤ ਨੱਥ ਮਾਰਕੇ,
ਦੇਈਏ ਪੈਰਾਂ ਵਿੱਚ ਘੁੰਗਰੂ ਪਵਾ...
ਦੇਵੀਂ ਦਾਤੀਆੰ ਨਾ ਛਾਂਗ ਵੈਰੀ ਦਿੱਲੀ ਨੂੰ 
ਲਵੀਂ ਗੋਡਿਆਂ ਦੇ ਭਾਰ ਤੂੰ ਬਿਠਾ 
 
ਕੋਈ ਫਿੱਕਰ ਕਰੀ ਨਾ ਜੱਟਾਂ ਘਰ ਦਾ
ਪਿੱਛੋਂ ਸਾਭ ਲਉਗੀ ਆਪੇ ਪਰਿਵਾਰ ਮੈਂ 
ਵੈਰੀ ਜਾਵੇ ਲ਼ਲਕਾਰ ਸਾਡੀ ਕੌੰਮ ਨੂੰ 
ਬਸ ਸਕਦੀ ਨੀ ਜੱਟਾਂ ਇਹ ਸਹਾਰ ਮੈਂ 
ਸਾਡੀ ਨਸਲ ਨੂੰ ਚਹੁੰਦਾ ਏ ਜੋ ਰੋਲਣਾ,
ਆਈ ਚੰਗਾ ਉਹਨੂੰ ਸਬਕ ਸਿਖਾ
ਦੇਵੀ ਦਾਤੀਆਂ ਨਾਲ ਛਾਂਗ ਵੈਰੀ ਦਿੱਲੀ ਨੂੰ,
ਲਵੀ ਗੋਡਿਆਂ ਦੇ ਭਾਰ ਤੂੰ ਬਿਠਾ
 
ਸਾਡਾ ਜਜ਼ਬਾ ਨੀ ਸਿੱਕਿਆ ਚ ਵਿਕਦਾ 
ਦੱਸੀ ਕਿੰਨੀ ਸਾਡੀ ਕੌਮ ਆ ਦਲੇਰ ਤੂੰ 
ਅਸੀਂ ਹੱਕਾਂ ਲਈ ਹੱਸ ਰੱਸੇ ਚੁੰਮ ਲਏ
ਗਾਟਾ ਵੱਢੀ ਪਹਿਲਾ ਗੱਲ ਕਰੀ ਫੇਰ
ਲੈ ਜਾਈ ਸੁਹਾਗਾ ਨਾਲ ਜੋੜ ਕੇ 
ਆਈ ਉਹਦੇ ਨਾਲ ਕਨੂੰਨ ਕਾਲ ਵਾਹ
 ਦੇਵੀਂ ਦਾਤੀਆਂ ਨਾਲ ਛਾਂਗ ਵੈਰੀ ਦਿੱਲੀ ਨੂੰ,
ਲਵੀ ਗੋਡਿਆਂ ਦੇ ਭਾਰ ਤੂੰ ਬਿਠਾ
 
ਮਰ ਜੀ ਜਾ ਆਜੀ ਜੱਟਾਂ ਮਾਰ ਕੇ
ਕਰੂ ਤੇਰੇ ਤੇ ਫਕਰ ਵੀਰਪਾਲ ਵੇ
ਹੈਪੀ ਉੱਚਾ ਕਰੀ ਕੱਦ ਮੇਰੇ ਮਾਣ ਦਾ
ਤੋੜੀ ਵੈਰੀਆਂ ਵਿਛਾਏ ਜਿਹੜੇ ਜਾਲ ਵੇ
ਆਹ ਦਿੱਲੀ ਦੀਆਂ ਬਾਹਾਂ ਵਿੱਚ ਪਾ ਦੇਈ 
ਮੇਰੇ ਵਲੋਂ ਜੱਟਾਂ ਚੂੜੀਆਂ ਲਿਜਾ
ਦੇਵੀਂ ਦਾਤੀਆਂ ਨਾਲ ਛਾਂਗ ਵੈਰੀ ਦਿੱਲੀ ਨੂੰ,
ਲਵੀ ਗੋਡਿਆਂ ਦੇ ਭਾਰ ਤੂੰ ਬਿਠਾ
 
ਵੀਰਪਾਲ