ਰਜਿ: ਨੰ: PB/JL-124/2018-20
RNI Regd No. 23/1979

2 ਸਾਲਾਂ ਤੋਂ ਭਰਤੀ ਦੀ ਤਿਆਰੀ ਕਰ ਰਿਹਾ ਸੀ, ‘ਅਗਨੀਪਥ’ ਸਕੀਮ ਨਾਲ ਟੁੱਟਿਆ ਸੁਪਨਾ ਤਾਂ ਲੈ ਲਿਆ ਫਾਹਾ
 
BY admin / June 17, 2022
ਜੀਂਦ, 17 ਜੂਨ, (ਯੂ.ਐਨ.ਆਈ.)- ਫੌਜ ਦੀ ਨਵੀਂ ਸਕੀਮ ‘ਅਗਨੀਪਥ ਯੋਜਨਾ’ ਤੋਂ ਦੁਖੀ ਨੌਜਵਾਨ ਸਚਿਨ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਉਸਦੇ ਪਿੰਡ ਵਿੱਚ ਮਾਤਮ ਛਾ ਗਿਆ ਹੈ। ਸੂਚਨਾ ਮਿਲਦੇ ਹੀ ਪਿੰਡ ’ਚ ਭਾਰੀ ਭੀੜ ਇਕੱਠੀ ਹੋ ਗਈ। ਨੌਜਵਾਨ ਦਾ ਸਸਕਾਰ ਜੀਂਦ ਦੇ ਜੁਲਾਨਾ ਕਸਬੇ ਦੇ ਪਿੰਡ ਲਿਜਵਾਨਾ ਵਿੱਚ ਕੀਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਲਿਜਵਾਨਾ ਕਲਾ ਵਿੱਚ ਦੋ ਸਾਲਾਂ ਤੋਂ ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਹੇ ਇੱਕ ਨੌਜਵਾਨ ਨੇ ਬੀਤੇ ਦਿਨ ਰੋਹਤਕ ਦੇ ਪੀਜੀ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਰੋਹਤਕ ਦੇ ਜੁਲਾਨਾ ਇਲਾਕੇ ਦੇ ਪਿੰਡ ਲਿਜਵਾਨਾ ਕਲਾ ਵਿੱਚ 23 ਸਾਲਾ ਨੌਜਵਾਨ ਸਚਿਨ ਨੇ ਪੀਜੀ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਚਿਨ ਨੇ ਇਹ ਕਦਮ ਉਸ ਭਰਤੀ ਨੂੰ ਰੱਦ ਕਰਨ ਅਤੇ ਸਰਕਾਰ ਵੱਲੋਂ 4 ਸਾਲ ਦੀ ਸਕੀਮ ਲਿਆਉਣ ਕਾਰਨ ਚੁੱਕਿਆ ਹੈ। ਹਰਿਆਣਾ ਦੇ ਰੋਹਤਕ ਜ਼ਿਲੇ ’ਚ ਫੌਜ ’ਚ ਭਰਤੀ ਅਗਨੀਪਥ ਦੀ ਨਵੀਂ ਯੋਜਨਾ ਤੋਂ ਦੁਖੀ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ। ਜ਼ਿਲ੍ਹੇ ਦੀ ਦੇਵ ਕਲੋਨੀ ਸਥਿਤ ਪੀਜੀ ਵਿੱਚ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕ ਸਚਿਨ ਜੀਂਦ ਦੇ ਲਿਜਵਾਨਾ ਦਾ ਰਹਿਣ ਵਾਲਾ ਸੀ। ਮਿ੍ਰਤਕ ਸਚਿਨ ਰੋਹਤਕ ਵਿੱਚ ਰਹਿ ਕੇ ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਿਹਾ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਰੋਹਤਕ ਪੀ.ਜੀ.ਆਈ. ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਫੌਜ ’ਚ ਚਾਰ ਸਾਲ ਲਈ ਭਰਤੀ ਯੋਜਨਾ ਅਗਨੀਪਥ ਦਾ ਕੇਂਦਰ ਸਰਕਾਰ ਵਲੋਂ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਫੌਜ ਵਿੱਚ ਭਰਤੀ ਲਈ ਲਿਖਤੀ ਪ੍ਰੀਖਿਆ ਵਿੱਚ ਦੇਰੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਮੁੱਦਿਆਂ ’ਤੇ ਹਰਿਆਣਾ ਦੇ ਨੌਜਵਾਨ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ।