ਰਜਿ: ਨੰ: PB/JL-124/2018-20
RNI Regd No. 23/1979

ਕੇਜਰੀਵਾਲ ਦੀ ਗੱਡੀ ਨਾਲ ਲਮਕ ਕੇ ਭਗਵੰਤ ਮਾਨ ਨੇ ਦੱਸ ਦਿੱਤਾ ਕਿ ਉਸ ਦੀ ਕੀ ਪੁਜੀਸ਼ਨ ਹੈ: ਗਰੇਵਾਲ
 
BY admin / June 21, 2022
ਸੰਗਰੂਰ, 21 ਜੂਨ, (ਅਵਤਾਰ ਸਿੰਘ ਛਾਜਲੀ, ਜਸਪਾਲ ਜਿੰਮੀ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਉਤੇ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਹੈ। ਇਸ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਭਗਵੰਤ ਮਾਨ ਰੋਡ ਸ਼ੋਅ ਦੌਰਾਨ ਕੇਜਰੀਵਾਲ ਦੀ ਕਾਰ ਦੀ ਖਿੜਕੀ ਨਾਲ ਲਟਕੇ ਹੋਏ ਹਨ। ਜਦ ਕਿ ਕੇਜਰੀਵਾਲ ਸਨਰੂਫ ਵਿਚ ਖੜ੍ਹ ਕੇ ਹੱਥ ਹਿਲਾ ਰਹੇ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਇਸ ਉਤੇ ਟਿੱਪਣੀ ਕੀਤੀ ਹੈ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਕੱਲ੍ਹ 20 ਤਰੀਕ ਦੇ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਕੇਜਰੀਵਾਲ ਦੇ ਕਾਰ ਨਾਲ ਲਟਕੇ ਹੋਏ ਹਨ। ਜਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਨੇ ਮਾਨ ਦੀ ਪੁਜੀਸ਼ਨ ਕੀ ਬਣਾ ਦਿੱਤੀ ਹੈ। ਕੇਜਰੀਵਾਲ ਦਿੱਲੀ ਤੋਂ ਪੰਜਾਬ ਦੀ ਹਕੂਮਤ ਚਲਾ ਰਹੇ ਹਨ ਤੇ ਸੂਬੇ ਦੇ ਹਾਲਾਤ ਵੀ ਇਸੇ ਕਰਕੇ ਖਰਾਬ ਹੋ ਰਹੇ ਹਨ। ਉਹ ਸੰਗਰੂਰ ਦੇ ਵੋਟਾਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਦਾ ਸਨਮਾਨ ਬਹਾਲ ਕਰਨਾ ਹੈ ਤਾਂ ਇਸ ਕੇਜਰੀਵਾਲ ਨੂੰ ਹਰਾਓ। ਉਧਰ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਆਖਿਆ ਹੈ ਕਿ ਜਿਵੇਂ ਕੱਲ੍ਹ ਭਗਵੰਤ ਮਾਨ ਗੱਡੀ ਨਾਲ ਲਟਕੇ ਹੋਏ ਸਨ, ਉਸ ਨੂੰ ਵੇਖ ਕੇ ਬੜਾ ਦੁੱਖ ਲੱਗਿਆ ਹੈ। ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠੇ ਭਗਵੰਤ ਮਾਨ ਨੂੰ ਕੁਝ ਸੋਚਣਾ ਚਾਹੀਦਾ ਹੈ। ਇਹ ਤਸਵੀਰ ਪੰਜਾਬ ਦੇ ਹਾਲਾਤ ਵਿਖਾਉਂਦੀ ਹੈ। ਕਿਸ ਤਰ੍ਹਾਂ ਇਨ੍ਹਾਂ ਨੇ ਗੋਡੇ ਟੇਕੇ ਹੋਏ ਹਨ ਕੇਜਰੀਵਾਲ ਅੱਗੇ।