ਗੈਂਗਸਟਰ ਬੇਖ਼ੌਫ਼, ਬਠਿੰਡਾ ਜੇਲ੍ਹ ’ਚੋਂ ਸਰਾਜ ਮਿੰਟੂ ਚਲਾ ਰਿਹਾ ਹੈ ਸੋਸ਼ਲ ਮੀਡੀਆ, ਮੋਬਾਈਲ ਬਰਾਮਦ
ਬਠਿੰਡਾ, 22 ਜੂਨ, (ਯੂ.ਐਨ.ਆਈ.)- ਬਠਿੰਡਾ ਦੀ ਕੇਂਦਰੀ ਜੇਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। 19 ਜੂਨ ਨੂੰ ਬਠਿੰਡਾ ਦੀ ਕੇਂਦਰੀ ਜੇਲ ’ਚ ਬੰਦ ਗੈਂਗਸਟਰ ਸਾਰਜ ਮਿੰਟੂ ਵੱਲੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਗਈਆਂ ਹਨ। ਬਠਿੰਡਾ, ਪੁਲਿਸ ਨੇ ਗੈਂਗਸਟਰ ਸਾਰਜ ਮਿੰਟੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਫੋਟੋ ਜੇਲ ’ਚੋਂ ਅਪਲੋਡ ਕੀਤੀ ਗਈ ਹੈ ਜਾਂ ਉਸ ਦੇ ਕਿਸੇ ਦੋਸਤ ਨੇ। ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇਲ ’ਚ 40 ਤੋਂ ਵੱਧ ਖੂਨੀ ਗੈਂਗਸਟਰ ਬੰਦ ਹਨ, ਜਿਸ ਕਾਰਨ ਇਸ ’ਚ ਭਾਰੀ ਸੁਰੱਖਿਆ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਜੇਲ ਆਏ ਦਿਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਇਸ ਵਾਰ ਸੋਸ਼ਲ ਮੀਡੀਆ ’ਚ ਕੁਝ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ, ਜਿਸ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਗੈਂਗਸਟਰ ਨੇ ਇਹ ਫੋਟੋ ਜੇਲ ਦੇ ਅੰਦਰੋਂ ਅਪਲੋਡ ਕੀਤੀ ਹੈ ਜਾਂ ਕਿਸੇ ਹੋਰ ਵਿਅਕਤੀ ਨੇ। ਕਰਮਜੀਤ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।