ਪਹਿਲੀਆਂ ਸਰਕਾਰਾਂ ਦੀ ਬੇਧਿਆਨੀ ਕਾਰਨ ਖੇਡਾਂ ਪੱਖੋਂ 2005 ਤੱਕ ਮੋਹਰੀ ਰਿਹਾ ਪੰਜਾਬ ਅੱਜ 17ਵੇ ਸਥਾਨ ‘ਤੇ ਪੁੱਜ ਗਿਆ: ਖੇਡ ਮੰਤਰੀ ਮੀਤ ਹੇਅਰ
ਧਨੌਲਾ, 2 ਅਗਸਤ (ਸੁਖਰਾਜ ਸਿੰਘ ਚਹਿਲ)- ਜ?ਿਲ੍ਹਾ ਪੁਲਿਸ ਤੇ ਸਾਂਝ ਕੇਂਦਰ ਬਰਨਾਲਾ ਵੱਲੋਂ ਸਾਂਝੇ ਤੌਰ ਤੇ ਧਨੌਲਾ ਦੇ ਸ. ਸ. ਸ. ਸ. ਲੜਕਿਆਂ ਵਿਖੇ ਕਰਵਾਏ ਗਏ ਲੀਗ ਅੰਡਰ 17 ਸਾਲ ਬਾਸਕਟਬਾਲ ਖੇਡ ਮੇਲੇ ਦਾ ਉਦਘਾਟਨ ਕਰਨ ਪੁਹੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੋਲਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਬੇਧਿਆਨੀ ਕਾਰਨ ਖੇਡਾਂ ਪੱਖੋਂ ਹਮੇਸ਼ਾਂ 2005 ਤੱਕ ਮੋਹਰੀ ਰਹਿਣ ਵਾਲਾ ਪੰਜਾਬ ਸੂਬਾ ਅੱਜ ਪਛੜਦਾ ਹੋਇਆ 17 ਸਥਾਨ ‘ਤੇ ਪੁੱਜ ਗਿਆ ਹੈ, ਜਦੋਂ ਕਿ ਗੁਆਂਢੀ ਸੂਬੇ ਅੱਗੇ ਨਿਕਲਣ ਗਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਹੌਂਸਲੇ ਦੀ ਕੋਈ ਘਾਟ ਨਹੀਂ ਪ੍ਰੰਤੂ ਸਰਕਾਰਾਂ ਵਿੱਚ ਬੈਠੇ ਲੋਕ ਇੰਨਾਂ ਨੌਜਵਾਨਾਂ ਲਈ ਰਾਹ ਦਸੇਰਾ ਨਹੀਂ ਬਣ ਸਕੇ ਪਰ ਹੁਣ ਉਨ੍ਹਾਂ ਦੀ ਆਪਣੀ ਸਰਕਾਰ ਨੌਜਵਾਨਾਂ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵੱਚਨਵੱਧ ਹੈ। ਖੁਦ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਨ੍ਹਾਂ ਵੱਲੋਂ 29 ਅਗਸਤ ਨੂੰ ਪੰਜਾਬ ਪੱਧਰ ਤੇ ਖੇਡ ਮੇਲਾ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਖੇਡ ਮੇਲੇ ਵਿੱਚ ਹਰ ਉਮਰ ਦਰਾਜ ਦੇ ਖਿਡਾਰੀਆਂ ਤੇ ਲੋਕਾਂ ਨੂੰ ਸਾਮਲ ਕਰਨ ਲਈ ਜਲਦੀ ਹੀ ਚੰਡੀਗੜ੍ਹ ਵਿਖੇ ਸਰਕਾਰੀ ਤੌਰ ਤੇ ਪ੍ਰੈੱਸ ਕਾਨਫਰੰਸ ਕਰਕੇ ਖੇਡ ਦੇ ਚਾਹਵਾਨ ਲੋਕਾਂ ਨੂੰ ਮੌਕਾ ਦੇਣ ਲਈ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨਸਾਖੋਰੀ ਸੰਬੰਧੀ ਬੋਲਦਿਆਂ ਕਿਹਾ ਕਿ ਆਪ ਸਰਕਾਰ ਸੂਬੇ ਅੰਦਰੋਂ ਨਸਾਖੋਰੀ ਤੇ ਹੋਰਨਾਂ ਕ੍ਰਾਈਮ ਪੇਸੇ ਨੂੰ ਜੜ੍ਹੋਂ ਖ਼ਤਮ ਕਰਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਲਿਸ ਪ੍ਰਸਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਤਹਾਨੂੰ ਸਾਰੀ ਤਸਵੀਰ ਸਾਫ ਕਰ ਦਿੱਤੀ ਜਾਵੇਗੀ ਤੇ ਪੰਜਾਬ ਨੂੰ ਸਰੀਰਕ ਪੱਖੋਂ ਮੁੜ ਤੰਦਰੁਸਤ ਤੇ ਹਰਿਆ ਭਰਿਆ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਸਮੇਂ ਉਨ੍ਹਾਂ ਨਾਲ ਜੇ. ਡੀ. ਸਿੰਘ, ਰਜਵਾੜਾ ਫੂਡਜ ਦੇ ਐੱਮ. ਡੀ ਸੰਦੀਪ ਸਿੰਘ ਬਿੱਟੂ, ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ, ਇੰਸਪੈਕਟਰ ਰਾਜਪਾਲ ਸਿੰਘ, ਤਹਿਸੀਲਦਾਰ ਧਨੌਲਾ ਆਸੂ ਪ੍ਰਭਾਵ ਜੋਸੀ , ਪਿ੍ਰੰਸੀਪਲ ਸੀਮਾ ਰਾਣੀ, ਪੰਜਾਬੀ ਅਧਿਆਪਕਾਂ ਇਸਰਤ ਭੱਠਲ, ਸਿਮਰਦੀਪ ਸਿੱਧੂ, ਪਰਮਜੀਤ ਕੌਰ ਆਦਿ ਤੋਂ ਇਲਾਵਾ ਪੁਲਿਸ ਪ੍ਰਸਾਸਨ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜਰ ਸਨ।