ਰਜਿ: ਨੰ: PB/JL-124/2018-20
RNI Regd No. 23/1979

ਕਾਫ਼ੀ ਅਰਸੇ ਪਿੱਛੋਂ ਪ੍ਰਸਿੱਧ ਗਾਇਕ ਰਵੀ ਦਿਓਲ ਮੁੜ ਚਰਚਾ ’ਚ
 
BY admin / August 02, 2022
ਸੰਗਰੂਰ, 2 ਅਗਸਤ (ਅਵਤਾਰ ਸਿੰਘ ਛਾਜਲੀ, ਜਿੰਮੀ ਛਾਜਲੀ) - ‘ਸਾਡਾ ਨੀ ਕਸੂਰ ਸਾਡਾ ਜ਼ਿਲਾ ਸੰਗਰੂਰ’ ਵਾਲਾ ਪ੍ਰਸਿੱਧ ਗਾਇਕ ਰਵੀ ਦਿਓਲ ਹੁਣ ਫਿਰ ਚਰਚਾ ਵਿੱਚ ਆਇਆ ਹੈ। ਰਵੀ ਦਿਓਲ ਹੁਣ ਇੱਕ ਧਾਰਮਿਕ ਗੀਤ ‘ਜੋ ਮਾਲਕ ਦੀ ਮਰਜ਼ੀ’ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋ ਰਿਹਾ ਹੈ। ਅੱਜ ਇਸ ਗਾਣੇ ਦਾ ਪੋਸਟਰ ਰਿਲੀਜ਼ ਵੀ ਅਨੋਖੇ ਢੰਗ ਨਾਲ ਸੰਗਰੂਰ ਦੇ ਕੈਂਸਰ ਹਸਪਤਾਲ ਦੇ ਸਾਹਮਣੇ ਲੋਕਾਂ ਲਈ ਮੁਫ਼ਤ ਲੰਗਰ ਲਾਉਣ ਵਾਲੀ ਸੰਸਥਾ ਦੇ ਦਫ਼ਤਰ ਵਿੱਚ ਕੀਤਾ ਗਿਆ। ਗੱਲਬਾਤ ਕਰਦਿਆਂ ਰਵੀ ਦਿਓਲ ਨੇ ਕਿਹਾ ਕਿ ਉਸ ਨੇ ਜ਼ਿੰਦਗੀ ਦੇ ਬੇਹੱਦ ਉਤਰਾਅ ਚੜਾਅ ਵੇਖੇ ਹਨ ਅਤੇ ਜਿਹੜਾ ਉਸ ਨੂੰ ਤਜ਼ਰਬਾ ਹਾਸਲ ਹੋਇਆ ਹੈ ਉਸ ਦੇ ਆਧਾਰ ਤੇ ਉਸ ਨੇ ਧਾਰਮਿਕ ਗਾਣਾ ‘ਦੱਸ ਕਿਸ ਗੱਲ ਦੀ ਖੁਸ਼ੀ ਤੇ ਕਾਹਦਾ ਰੋਣਾ ਏ, ਜੋ ਮਾਲਕ ਦੀ ਮਰਜ਼ੀ ਉਹੀਓ ਹੋਣਾ ਏ।’ ਲਿਖਿਆ ਹੈ। ਉਨਾਂ ਕਿਹਾ ਕਿ ਗੀਤ ਦਾ ਸੰਗੀਤ ਤੇ ਵੀਡੀਓ ਵਗੈਰਾ ਦਾ ਕੰਮ ਹੋ ਚੁੱਕਿਆ ਹੈ, ਆਸ ਹੈ 8-9 ਅਗਸਤ ਤੱਕ ਇਹ ਗਾਣਾ ਟੀਵੀ ਤੇ ਵੈਬ ਚੈਨਲਾਂ ਤੇ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ। ਪੋਸਟਰ ਰਿਲੀਜ਼ਿੰਗ ਮੌਕੇ ਪੁੱਜੇ ਸੰਗਰੂਰ ਦੇ ਸੀਨੀਅਰ ਵਕੀਲ ਐਡਵੋਕੇਟ ਦਸਵੀਰ ਸਿੰਘ ਡੱਲੀ ਨੇ ਕਿਹਾ ਕਿ ਰਵੀ ਦਿਓਲ ਦਾ ਇਹ ਗਾਣਾ ਲੋਕਾਂ ਨੂੰ ਧਾਰਮਿਕ ਵਿਰਤੀ ਵੱਲ ਪ੍ਰੇਰੇਗਾ। ਉਨਾਂ ਕਿਹਾ ਕਿ ਰਵੀ ਨੇ ਇੱਕ ਗੱਲ ਹੋਰ ਅਨੋਖੀ ਕੀਤੀ ਹੈ ਕਿ ਇਸ ਨੂੰ ਲੋਕਾਂ ਲਈ ਨਿਸ਼ਕਾਮ ਸੇਵਾ ਕਰਨ ਵਾਲੀ ਜਥੇਬੰਦੀ ਦੇ ਦਫ਼ਤਰ ਵਿੱਚ ਰਿਲੀਜ਼ ਕੀਤਾ ਹੈ ਜਦੋਂ ਕਿ ਆਮ ਗਾਇਕਾਂ ਵੱਲੋਂ ਵੱਡੇ ਵੱਡੇ ਮਾਲਾਂ, ਰੈਸਟੋਰੈਂਟਾਂ ਵਿੱਚ ਵੱਡੇ ਪੈਸੇ ਖਰਚ ਕੇ ਆਪਣੇ ਗਾਣੇ ਤੇ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਘੇ, ਡੀ ਔਸ ੳ ਲੁਧਿਆਣਾ ਰਾਮਾ ਕੋਚ, ਅਕਰਮਣ ਸ਼ੰਮੀ, ਹਰਜਿੰਦਰ ਸਿੰਘ ਦੁੱਗਾਂ, ਕੀਪਾ ਬਾਕਸਰ, ਜਸਵਿੰਦਰ ਸਿੰਘ, ਅਮਿਤ ਵਾਲੀਆਂ, ਬਿੰਦਰ ਕੁੱਕ, ਜੈ ਪ੍ਰਕਾਸ਼ ਪਿੰਟੂ ਕਪਲ ਗਰੇਵਾਲ,ਸਿੰਘਾ ਫੌਜੀ, ਅਵਤਾਰ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਵੀ ਦਿਓਲ ਦੇ ਦੋਸਤ ਤੇ ਸਨੇਹੀ ਮੌਜ਼ੂਦ ਸਨ।