ਰਜਿ: ਨੰ: PB/JL-124/2018-20
RNI Regd No. 23/1979

ਸਜ਼ਾ ਪੂਰੀ ਕਰ ਚੁੱਕੇ ਬੰਦੀਆਂ ਦੀ ਰਿਹਾਈ ਲਈ ਵਿਧਾਇਕ ਦਲਬੀਰ ਸਿੰਘ ਟੌਗ  ਨੂੰ ਹਵਾਰਾ ਕਮੇਟੀ ਨੇ ਮੰਗ ਪੱਤਰ ਦਿੱਤਾ

BY admin / August 02, 2022
ਅੰਮਿ੍ਰਤਸਰ 2 ਅਗਸਤ (ਨਿਰਮਲ ਸਿੰਘ ਚੌਹਾਨ )  ਸਿਆਸੀ ਗਲਿਆਰੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਉਭਾਰਨ ਲਈ ਹਵਾਰਾ ਕਮੇਟੀ ਰਿਹਾਈ ਫਰੰਟ ਵੱਲੋਂ  ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਮੰਗ ਪੱਤਰ ਦਿੱਤਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ ਬਲਜਿੰਦਰ ਸਿੰਘ ਨੇ ਦੱਸਿਆ ਕਿ ਫਰੰਟ ਵੱਲੋਂ ਪੱਤਰ ਵਿੱਚ ਬੇਨਤੀ ਕੀਤੀ ਗਈ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਧਾਇਕ ਸੰਵਿਧਾਨਿਕ ਜ਼ੁੰਮੇਵਾਰੀ ਨਿਭਾਉਂਦੇ ਹੋਏ ਵਿਧਾਨ ਸਭਾ ਵਿੱਚ ਰਿਹਾਈਆਂ ਲਈ ਮਤਾ ਪਾਸ ਕਰਨ। ਇਸ ਮੌਕੇ  ਤੇ ਫਰੰਟ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਬਲਬੀਰ ਸਿੰਘ ਮੁੱਛਲ (ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ) ਭਾਈ ਸਤਨਾਮ ਸਿੰਘ ਖੰਡਾ, ਬਲਦੇਵ ਸਿੰਘ ਨਵਾਪਿੰਡ, ਮਹਾਂਬੀਰ ਸਿੰਘ ਸੁਲਤਾਨਵਿੰਡ ਅਤੇ ਰਘਬੀਰ ਸਿੰਘ ਭੁੱਚਰ ਨੇ ਕਿਹਾ ਕਿ ਇਹ ਸਾਡਾ ਲੋਕਤੰਤਰਿਕ ਹੱਕ ਹੈ ਅਸੀ ਪੰਜਾਬ ਦੇ  ਵਿਧਾਇਕਾਂ ਨੂੰ ਇਸ ਮੰਗ ਪੱਤਰ ਰਾਹੀਂ ਜਨਤਾ ਦੀ ਆਵਾਜ਼ ਪਹੁੰਚਾਈਏ।ਵਿਧਾਇਕ ਜਿੱਥੇ ਕਾਨੂੰਨ ਦੀ ਘਾੜਤ ਕਰਦੇ ਹਨ ਉੱਥੇ ਉਹ ਸੰਵਿਧਾਨਿਕ ਤੌਰ ਤੇ ਜ਼ਿੰਮੇਵਾਰ ਹਨ ਕਿ ਬੰਦੀ ਸਿੰਘਾ ਨੂੰ ਵੀ ਸੰਵਿਧਾਨ ਦੀ ਧਾਰਾ 21 ਅਨੁਸਾਰ ਜਿਉਣ ਦਾ ਹੱਕ ਮਿਲੇ। ਇਸ ਲਈ ਸਜ਼ਾ ਪੂਰੀ ਹੋਣ ਦੇ ਬਾਅਦ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਰਹਿਣ ਦਾ ਮੌਕਾ ਮਿਲਨਾ ਚਾਹੀਦਾ ਹੈ। ਜਿਕਰਯੋਗ ਹੈ ਕਿ ਸਤੰਬਰ 2018 ਵਿੱਚ ਤਾਮਿਲਨਾਡੂ ਵਿਧਾਨ ਸਭਾ ਨੇ ਰਾਜੀਵ ਗਾਂਧੀ ਦੇ ਹਤਿਆਰਿਆਂ ਦੀ ਰਿਹਾਈ ਦੇ ਹੱਕ ਵਿੱਚ ਮਤਾ ਪਾਸ ਕੀਤਾ ਸੀ ਤੇ ਇਕ ਦੋਸ਼ੀ ਏ ਜੀ ਪੈਰਾਰੀਵਲਨ ਨੂੰ ਸਿਖਰਲੀ ਅਦਾਲਤ ਨੇ ਇਸ ਸਾਲ ਮਈ ਮਹੀਨੇ ਵਿੱਚ ਰਿਹਾ ਕਰ ਦਿੱਤਾ ਸੀ। ਪੱਤਰ ਵਿੱਚ ਲਿਖਿਆ ਹੈ ਪੰਜਾਬ ਦੇ ਵਿਧਾਇਕ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਮਨੁੱਖਤਾ ਦੇ ਭਲੇ ਲਈ ਇੰਨ੍ਹਾਂ ਦੇ ਹੱਕ ਵਿੱਚ ਆਵਾਜ ਬੁਲੰਦ ਕਰਨ। ਵਿਧਾਇਕ ਦਲਬੀਰ ਸਿੰਘ ਟੌਂਗ ਨੇ ਫਰੰਟ ਦੇ ਆਗੂਆਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਉਹ ਰਿਹਾਈਆਂ ਲਈ ਮਦਦ ਕਰਨਗੇ। ਇਸ ਮੌਕੇ ਤੇ ਸਰਵਣ ਸਿੰਘ ਪੰਡੋਰੀ ਰੁਮਾਣਾ, ਸਤਜੋਤ ਸਿੰਘ ਮੁੱਦਲ, ਸਾਹਿਬ ਸਿੰਘ, ਤੇਜਬੀਰ ਸਿੰਘ ਆਦਿ ਹਾਜ਼ਰ ਸਨ।