ਸੁਨਾਮ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ :- ਖੁਣ ਖੁਣ
ਹੁਸ?ਿਆਰਪੁਰ 02 ਅਗਸਤ (ਤਰਸੇਮ ਦੀਵਾਨਾ ) ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਲੀਮੈਂਟ ਜ?ਿਮਨੀ ਚੋਣ ਚ ਹੋਈ ਲੱਕ ਤੋੜਵੀਂ ਹਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਜੇ ਤਕ ਬਰਦਾਸ਼ਤ ਨਹੀਂ ਕਰ ਪਾ ਰਹੇ ਅਤੇ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਨੇ ਭਗਤ ਸਿੰਘ ਹੁਣਾਂ ਨਾਲ ਸਬੰਧਤ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਇਤਿਹਾਸ ਤੋਂ ਅਣਜਾਣ ਹੋਣ ਦਾ ਸਬੂਤ ਦਿੱਤਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣ ਖੁਣ ਨੇ ਮੀਟਿੰਗ ਤੋਂ ਬਾਅਦ ਕੀਤਾ ਇਸ ਸਮੇਂ ਉਨ੍ਹਾਂ ਕਿਹਾ ਕਿ ਅਸੈਂਬਲੀ ਵਿਚ ਬੰਬ ਸੁੱਟਣ ਜਾਣ ਸਮੇਂ ਬਣੀ ਲਿਸਟ ਵਿਚ ਭਗਤ ਸਿੰਘ ਹੁਰਾਂ ਆਪ ਨਹੀਂ ਉਨ੍ਹਾਂ ਦੇ ਸਾਥੀ ਸੁਖਦੇਵ ਨੇ ਨਾਂ ਲਿਖਾਇਆ ਸੀ ਅਤੇ ਪਾਰਲੀਮੈਂਟ ਵਿਚ ਬੈਠੇ ਜੌਹਿਨ ਸਾਈਮਨ (ਸਾਈਮਨ ਕਮਿਸਨ) ਨੂੰ ਨਿਸਾਨਾ ਬਣਾ ਕੇ ਸੁੱਟੇ ਗਏ ਬੰਬ ਵਿੱਚ ਤਿੰਨ ਜਣੇ ਫੱਟੜ ਹੋਏ ਸਨ ਅਤੇ ਉਨ੍ਹਾਂ ਨੂੰ ਇਲਾਜ ਵਾਸਤੇ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਸੀ ਪਰ ਮੁੱਖਮੰਤਰੀ ਭਗਵੰਤ ਮਾਨ ਹੁਣਾਂ ਨੇ ਇਨ੍ਹਾਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਉਨ੍ਹਾਂ ਨੇ ਰਾਜਗੁਰੂ ਜੀ ਹੋਣਾ ਬਾਰੇ ਇਹ ਕਹਿਣਾ ਕਿ ਉਹ ਲਿਖਣਾ ਨਹੀਂ ਜਾਣਦੇ ਸਨ ਝੂਠ ਹੈ ਅਤੇ ਰਾਜਗੁਰੂ ਹੋਣੀ ਇੰਗਲਿਸ਼ ਅਤੇ ਮਰਾਠੀ ਭਾਸ਼ਾ ਨੂੰ ਬਾਖੂਬੀ ਜਾਣਦੇ ਸਨ ਇਹ ਸਾਰਾ ਕੁਝ ਚੋਣ ਵਿਚ ਜੇਤੂ ਰਹੇ ਸਰਦਾਰ ਸਿਮਰਨਜੀਤ ਸਿੰਘ ਮੈਂਬਰ ਪਾਰਲੀਮੈਂਟ ਖ਼ਿਲਾਫ਼ ਹਰ ਜਗ੍ਹਾ ਭੰਡੀ ਪ੍ਰਚਾਰ ਕਰਨ ਸਮੇਂ ਕਰ ਰਹੇ ਹਨ ਕਿ ਉਹ ਇਤਿਹਾਸ ਬਾਰੇ ਸਮਝ ਨਹੀਂ ਰੱਖਦੇ ਪਰ ਇਸ ਵਾਰ ਫ਼ਿਰ ਮੁੱਖ ਮੰਤਰੀ ਭਗਵੰਤ ਮਾਨ ਇਤਿਹਾਸ ਤੋਂ ਸੱਖਣੇ ਸਿੱਧ ਹੋਏ ਅਤੇ ਲੋਕਾਂ ਵਿੱਚ ਮਜ਼ਾਕ ਦਾ ਪਾਤਰ ਬਣੇ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਜਨਰਲ ਸਕੱਤਰ, ਮਹਿਤਾਬ ਸਿੰਘ ਫੱਤਣ ਚੱਕ ਸਰਕਲ ਪ੍ਰਧਾਨ ਦਸੂਹਾ ਤੇ ਸਤਵੰਤ ਸਿੰਘ ਮੁਰਾਦਪੁਰ ਆਦਿ ਹਾਜਰ ਸਨ ।