ਰਜਿ: ਨੰ: PB/JL-124/2018-20
RNI Regd No. 23/1979

ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸਨ ਵੱਲੋਂ ਪੁਸਪਿੰਦਰ ਬੰਟੀ ਸਹਿਰੀ ਪ੍ਰਧਾਨ ਬਣੇ
 
BY admin / August 02, 2022
ਦਬੁਰਜੀ, 2 ਅਗਸਤ:(ਵਿਜੇ ਭਾਰਗਵ) -ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸਨ ਵੱਲੋਂ ਤਰਨਤਾਰਨ ਸਹਿਰ ਦੀ ਬਾਡੀ ਦਾ ਵਿਸਥਾਰ ਕੀਤਾ ਗਿਆ ਜਿਸ ਸੰਬੰਧੀ ਤਰਨਤਾਰਨ ਦੇ ਪ੍ਰਤਾਪ ਸਵੀਟਸ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਅਤੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਹਿਰੀ ਬਾਡੀ ਦਾ ਪ੍ਰਧਾਨ ਪੁਸਪਿੰਦਰ ਸਿੰਘ ਬੰਟੀ ਨੂੰ  ਲਗਾਇਆ ਇਸ ਦੇ ਨਾਲ ਹੀ ਵਾਈਸ ਪ੍ਰਧਾਨ ਰਵਿੰਦਰਪਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ, ਪ੍ਰੈੱਸ ਸਕੱਤਰ ਵਿਜੇ ਭਾਰਗਵ, ਖਜਾਨਚੀ ਜੀਵਨ ਜੱਜ ਅਤੇ ਦਫਤਰ ਮਨਿੰਦਰ ਸਿੰਘ ਕਾਕਾ ਨੂੰ  ਲਗਾਇਆ ਗਿਆ . ਇਸ ਮੌਕੇ ‘ਤੇ ਨਵੀਂ ਚੁਣੀ ਸਹਿਰੀ ਬਾਡੀ ਨੂੰ  ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਅਤੇ ਉਨ੍ਹਾਂ ਦੀ ਪੰਜਾਬ ਬਾਡੀ ਦੇ ਸੀਨੀਅਰ ਮੀਤ ਪ੍ਰਧਾਨ ਨਿਤਿਨ ਜੋਸੀ, ਜਨਰਲ ਸਕੱਤਰ ਅਵਤਾਰ ਸਿੰਘ ਸਾਬ੍ਹ, ਮੀਤ ਪ੍ਰਧਾਨ ਬਲਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਜਸਬੀਰ ਸਿੰਘ ਲੱਡੂ ਅਤੇ ਖਜਾਨਚੀ ਪਿ੍ਤਪਾਲ ਸਿੰਘ, ਮੁੱਖ ਸਲਾਹਕਾਰ ਬਿਕਰਮਜੀਤ ਸਿੰਘ ਸਾਹਿਲ ਵੱਲੋਂ ਸਨਮਾਨਿਤ ਕੀਤਾ ਗਿਆ . ਮੀਟਿੰਗ ਵਿੱਚ ਆਏ ਸਾਰੇ ਅਹੁਦੇਦਾਰਾਂ ਅਤੇ ਮੈਂਬਰਾ ਦਾ ਮੀਤ ਪ੍ਰਧਾਨ ਜਸਬੀਰ ਸਿੰਘ ਲੱਡੂ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਤਰਨਤਾਰਨ ਸਹਿਰੀ ਦੇ ਪ੍ਰਧਾਨ ਪੁਸਪਿੰਦਰ ਸਿੰਘ ਬੰਟੀ ਵੱਲੋਂ ਆਪਣੀ ਮਿਲੀ ਜਿੰਮੇਵਾਰੀ ਨੂੰ  ਤਨ ਮਨ ਨਾਲ ਨਿਭਾਉਣ ਦਾ ਅਹਿਦ ਲਿਆ . ਇਸ ਮੌਕੇ ‘ਤੇ ਪ੍ਰੈੱਸ ਸਕੱਤਰ ਇੰਦਰਜੀਤ, ਸਰਬਜੀਤ ਸਿੰਘ ਤੁੜ, ਜਸਵਿੰਦਰ ਸਿੰਘ ਮੱਲ੍ਹੀ, ਜਤਿੰਦਰਜੀਤ ਸਿੰਘ ਲਾਲੀ ਕੈਰੋਂ, ਜਗਜੀਤ ਸਿੰਘ ਜੋਨੀ, ਜਤਿੰਦਰ ਵਧਵਾ, ਮੋਹਿਤ ਜੋਸੀ, ਹਰਪ੍ਰੀਤ ਸਿੰਘ ਰੋਬਨ, ਵਿਸਾਰ ਗੱਬਰ, ਮਨਦੀਪ ਰਾਜਨ, ਅਕਾਸ ਜੋਸੀ ਨੇ ਮੀਟਿੰਗ ਵਿੱਚ ਵਿਸੇਸ ਤੌਰ ‘ਤੇ ਸ?ਿਰਕਤ ਕੀਤੀ .