ਰਜਿ: ਨੰ: PB/JL-124/2018-20
RNI Regd No. 23/1979

ਦੋਰਾਹਾ ਜੋਨ ਦੇ ਤਰਲੋਚਨ ਸਿੰਘ ਬੁਆਣੀ ਬਣੇ ਬੁੱਢੇਵਾਲ ਸ਼ੂਗਰ ਮਿੱਲ ਦੇ ਵਾਈਸ ਚੇਅਰਮੈਨ  
 
BY admin / August 02, 2022
ਦੋਰਾਹਾ, 2 ਅਗਸਤ (ਲਾਲ ਸਿੰਘ ਮਾਂਗਟ)- ਹਲਕਾ ਪਾਇਲ ਅੰਦਰ ਆਮ ਆਦਮੀ ਪਾਰਟੀ, ਸਿਆਸੀ ਤੌਰ ਤੇ ਮਜਬੂਤ ਹੁੰਦੀ ਹੋਈ ਰਵਾਇਤੀ ਪਾਰਟੀਆਂ ਨੂੰ ਪਛਾੜ ਕੇ ਨਵੇ ਕੀਰਤੀਮਾਨ ਸਥਾਪਤ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਜਿੱਤ ਦਾ ਪਰਚਮ ਲਹਿਰਾਉਂਦੀ ਹੋਏ ਅੱਗੇ ਵਧਣਾ ਯੋਗ ਅਗਵਾਈ ਅਤੇ ਜਨ ਸਮੂਹ ਦਾ ਸਮਰਥਨ ਪ੍ਰਾਪਤ ਹੋਣਾ ਕਿਹਾ ਜਾ ਸਕਦਾ ਹੈ। ਅੱਜ ਇਲਾਕੇ ਦੀ ਨਾਮਵਰ ਬੁੱਢੇਵਾਲ ਸ਼ੂਗਰ ਮਿੱਲ ਜਿੱਥੇ ਕਦੇ ਕਾਂਗਰਸੀ ਤੂਤੀ ਬੋਲਦੀ ਸੀ, ਅੱਜ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਯੋਗ ਅਗਵਾਈ ਹੇਠ ਹਲਕਾ ਦੋਰਾਹਾ ਤੋਂ ਚੋਣ ਜਿੱਤ ਚੁੱਕੇ ਤਰਲੋਚਨ ਸਿੰਘ ਬੁਆਣੀ ਨੂੰ ਖੰਡ ਮਿੱਲ ਬੁੱਢੇਵਾਲ    ਦੀਆਂ ਚੋਣਾਂ ਵਿੱਚ ਹੋਈ ਜਿੱਤ ਤੋਂ ਬਾਅਦ ਹਲਕਾ ਪਾਇਲ ਬੁੱਢੇਵਾਲ ਦਾ ਵਾਈਸ ਚੇਅਰਮੈਨ ਚੁੱਣੇ ਜਾਣ ਤੇ ਖੁਸ਼ੀ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਰਾਵਰ ਸਿੰਘ ਮੁੂੰਡੀਆਂ ਨੂੰ ਖੰਡ ਮਿੱਲ ਬੁੱਢੇਵਾਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਹਲਕਾ ਪਾਇਲ ਦੀ ਲੀਡਰਸ਼ਿਪ ਨੂੰ ਸਹਿਕਾਰਤਾ ਵਿਭਾਗ ਦੇ ਇੱਕ ਵੱਡੇ ਅਦਾਰੇ ਦੀ ਜਿੰਮੇਵਾਰੀ ਮਿਲਣੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣ ਜਿੱਤਣ ਬਾਅਦ ਕੋਆਪਰੇਟਿਵ ਸੁਸਾਇਟੀਆਂ ਦੀ ਚੋਣ ਜਿੱਤੀ, ਉਪਰੰਤ ਨਗਰ ਕੌਂਸਲ ਦੋਰਾਹਾ ਉਪਰ ਕਬਜਾ ਕੀਤਾ, ਫਿਰ ਮਿੱਲ ਖੰਡ ਬੁੱਢੇਵਾਲ ਦੀ ਚੋਣ ਵਿਚ ਭਾਰੀ ਬਹੁਮਤ ਨਾਲ ਜਿੱਤ ਦਾ ਪਰਚਮ ਲਹਿਰਾਇਆ। ਅੱਜ ਜਿਉਂ ਹੀ ਖੰਡ ਮਿੱਲ ਬੁੱਢੇਵਾਲ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੁਆਣੀ ਹਲਕਾ ਪਾਇਲ ਦੇ ਦਫਤਰ ਪਾਇਲ ਵਿਖੇ ਪੁੱਜੇ ਤਾਂ ਉਨ੍ਹਾਂ ਦਾ ਬੂਟਾ ਸਿੰਘ ਰਾਣੋ ਦੀ ਅਗਵਾਈ ਵਿੱਚ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਵਿਚ ਲੱਡੂ ਵੰਡੇ ਗਏ। ਵਾਈਸ ਚੇਅਰਮੈਨ ਬੁਆਣੀ ਨੇ ਕਿਹਾ ਕਿ ਪਾਰਟੀ ਵੱਲੋਂ ਮਿਲੇ ਮਾਣ ਸਨਮਾਨ ਅਤੇ ਵੋਟਰਾਂ ਵੱਲੋਂ ਮਿਲੇ ਸਹਿਯੋਗ ਸਦਕਾ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ। ਖੰਡ ਮਿੱਲ ਨਾਲ ਜੁੜੀਆਂ ਕਿਸਾਨੀ ਮੰਗਾਂ ਮਸਲਿਆਂ ਨੂੰ ਨਿਜੱਠਣ ਲਈ ਪਹਿਲਕਦਮੀ ਕਰਦੇ ਰਹਿਣਗੇ। ਉਨ੍ਹਾਂ ਪਾਰਟੀ ਵਲੋ ਮਾਨ ਸਨਮਾਨ ਦੇਣ ਲਈ ਧੰਨਵਾਦ ਕੀਤਾ ਅਤੇ ਵਿਸੇਸ ਤੌਰ ਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਬੂਟਾ ਸਿੰਘ ਰਾਣੋ, ਕਰਨ ਸਿਹੋੜਾ, ਯਾਦਵਿੰਦਰ ਸਿੰਘ, ਕਰਮਜੀਤ ਸਿੰਘ ਬਾਬਰਪੁਰ, ਗਿਆਨ ਸਿੰਘ, ਸਤਨਾਮ ਸਿੰਘ ਰੋਸੀਆਣਾ ਜਸਬੀਰ ਸਿੰਘ ਰੌਸ਼ੀਆਣਾ ਆਦਿ ਹਾਜਰ ਸਨ।