ਰਜਿ: ਨੰ: PB/JL-124/2018-20
RNI Regd No. 23/1979

ਜੋਨ ਬਾਉਲੀ ਸਾਹਿਬ ਦੇ ਪਿੰਡਾਂ ਦੀਆਂ ਜਥੇਬੰਦਕ ਚੋਣਾਂ ਤੋਂ ਬਾਅਦ ਜੋਨ ਇਜਲਾਸ ਸੱਦ ਕੇ ਚੁਣੀ ਗਈ ਸਰਵਸੰਮਤੀ ਨਾਲ ਜੋਨ ਕੋਰ ਕਮੇਟੀ
 
BY admin / August 04, 2022
ਝਬਾਲ 4 ਅਗਸਤ (ਰਜਿੰਦਰ ਖੁਲੱਰ)-ਕਿਸਾਨ ਮਜਦੂਰ ਸਘੰਰਸ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਆਗੂ ਗੁਰਬਚਨ ਸਿੰਘ ਚੱਬਾ,ਜ?ਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਵਿੱਚ ਅੱਜ ਪਿੰਡ ਜਠੌਲ ਗੁਰਦੁਆਰਾ ਬਾਬਾ ਘਲਿਆਣਾ ਸਾਹਿਬ ਵਿੱਚ ਜੋਨ ਇਜਲਾਸ ਸੱਦ ਕੇ ਚੁਣੀ ਗਈ ਸਰਵਸੰਮਤੀ ਨਾਲ ਜੋਨ ਕੋਰ ਕਮੇਟੀ ਇਸ ਮੌਕੇ ਹਾਜਰ ਆਗੂਆਂ ਨੇ ਕਿਹਾ ਕਿ ਕਿਸਾਨ ਮਜਦੂਰ ਸਘੰਰਸ ਕਮੇਟੀ ਦੇ ਸੰਵਿਧਾਨ ਅਨੁਸਾਰ ਜਥੇਬੰਦਕ ਚੋਣ ਪ੍ਰਕਿਰਿਆ ਨੂੰ ਸੈਕੜੇ ਕਿਸਾਨਾਂ ਮਜਦੂਰਾਂ ਨੋਜਵਾਨਾਂ ਅਤੇ ਮਾਤਾਵਾਂ ਭੈਣਾਂ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਹਾਕਮ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਆਉਂਣ ਵਾਲੇ ਦਿਨਾਂ ਵਿੱਚ ਸਘੰਰਸ ਇਕ ਮਾਤਰ ਹੱਲ ਹੈ ਜਿਵੇਂ ਸੈਂਟਰ ਸਰਕਾਰ ਵਿਸਵ ਵਪਾਰ ਸੰਸਥਾ ਦੇ ਦਬਾ ਹੇਠ ਨਿੱਜੀਕਰਨ ਦੀਆਂ ਨੀਤੀਆਂ ਨੂੰ ਭਾਰਤ ਵਿੱਚ ਲਾਗੂ ਕਰਵਾਉਣ ਦੀਆਂ ਤਿਆਰੀਆਂ ਵਿੱਚ ਲੱਗੀ ਹੈ ਜੋਂ ਮੋਦੀ ਸਰਕਾਰ ਦੇ ਮਨਸੂਬੇ ਭਾਰਤ ਵਰਸ ਦੇ ਲੋਕ ਕਦੇ ਵੀ ਬਰਦਾਸਤ ਨਹੀਂ ਕਰਨਗੇ ਇਸ ਮੌਕੇ ਹਾਜਰ ਆਗੂ ਲਖਵਿੰਦਰ ਸਿੰਘ ਡਾਲਾਂ, ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਪ੍ਰਸਾਸਨ ਤੇ ਪੰਜਾਬ ਸਰਕਾਰ ਦੀ ਇੱਛਾ ਸਕਤੀ ਤੇ ਵੱਡਾ ਸਵਾਲ ਹੈ ਕਿ ਮਜੀਠਾ ਡੀ ਐਸ ਪੀ ਅੱਗੇ ਲੱਗਾ ਪੱਕਾ ਮੋਰਚਾ 79ਵੇ ਦਿਨ ਵਿੱਚ ਸਾਮਲ ਹੋਣਾ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ 13 ਅਗਸਤ ਨੂੰ ਐਸ ਐਸ ਪੀ ਦਿਹਾਤੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਮੰਗਾ ਦਾ ਨਿਪਟਾਰਾ ਨਾਂ ਹੋਣ ਤੇ 14 ਨੂੰ ਰੇਲ ਪਹੀਆਂ ਜਾਮ ਕੀਤਾ ਜਾਵੇਗਾ ਅੱਜ ਚੁਣੀ ਗਈ ਨਵੀਂ ਟੀਮ ਜਿਸ ਵਿੱਚ ਪ੍ਰਧਾਨ ਕੁਲਵੰਤ ਸਿੰਘ ਰਾਜੇਤਾਲ, ਸਕੱਤਰ ਗੁਰਤੇਜ ਸਿੰਘ ਜਠਾਉਲ, ਖਜਾਨਚੀ ਸੁਖਦੇਵ ਸਿੰਘ ਹਵੇਲੀਆਂ, ਮੈਬਰ ਕਾਬਲ ਸਿੰਘ ਮਾਹਵਾ, ਸਮਸੇਰ ਸਿੰਘ ਰਾਜੇਤਾਲ,ਜੋਗਾ ਸਿੰਘ ਖਹਿਰੇ, ਅਮਿਤਪਾਲ ਸਿੰਘ ਰਾਜੇਤਾਲ, ਬਚਿੱਤਰ ਸਿੰਘ ਗੱਲੂਵਾਲ, ਲਵਜੀਤ ਸਿੰਘ ਨੱਥੂਪੁਰ, ਬਲਜੀਤ ਸਿੰਘ ਬਾਗੜੀਆਂ, ਸੁਖਵਿੰਦਰ ਸਿੰਘ ਚੀਚਾ ਆਗੂ ਟੀਮ ਚੁਣੀ ਗਈ