ਰਜਿ: ਨੰ: PB/JL-124/2018-20
RNI Regd No. 23/1979

ਮਾਮਲਾ, ਪਤੀ ’ਤੇ ਉਸਦੇ ਸਾਥੀਆਂ ਵਲੋਂ ਘਰ ’ਚ ਵੜ ’ਕੇ ਬਲਾਤਕਾਰ ਕਰਨ ਦਾ ਦੋਸ਼
 
BY admin / August 04, 2022
ਸਮਾਣਾ, 4 ਅਗਸਤ (ਮਨੋਜ ਛਾਬੜਾ/ ਪ੍ਰਦੀਪ ਅਨੇਜਾ ) ਸਥਾਨਕ ਇਕ ਔਰਤ ਨਾਲ ਉਸਦੇ ਪਤੀ ਅਤੇ ਸਾਥੀਆਂ ਵੱਲੋਂ ਕਥਿਤ ਤੌਰ ’ਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਪੀੜਿਤ  ਪੂਨਮ ਰਾਣੀ ਪਤਨੀ ਬਲਵਿੰਦਰ ਸਿੰਘ ਵਾਸੀ ਛੋਟੀ ਗੁਲਾੜ ਅਮਾਮਗੜ ਨੇ ਆਪਣੇ ਇਕ ਬਿਆਨ ਵਿਚ ਦੱਸਿਆ ਕਿ ਮੇਰੀ ਪਹਿਲੀ ਸ਼ਾਦੀ ਹੋ ਚੁੱਕੀ ਹੈ ਜਿਸ ਤੋ ਮੈਨੰੂ ਦੋ ਬੱਚੇ ਹੋਏ ਕੁਝ ਸਮੇਂ ਬਾਅਦ ਮੇਰਾ ਉਸ ਨਾਲ ਤਲਾਕ ਹੋ ਗਿਆ ਸੀ ਜਿਸ ਤੋ ਬਾਅਦ ਮੇਰਾ ਦੂਸਰਾ ਵਿਆਹ ਬਲਵਿੰਦਰ ਸਿੰਘ ਨਾਲ ਹੋਇਆ ਵਿਆਹ ਦੇ ਕੁਝ ਸਮੇਂ ਬਾਅਦ ਮੇਰਾ ਪਤੀ ਨਸ਼ਾ ਕਰਨ ਦਾ ਆਦੀ ਹੋ ਗਿਆ ਅਤੇ ਹਰ ਰੋਜ਼ ਮੇਰੇ ਬੱਚਿਆਂ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਪੂਨਮ ਰਾਣੀ ਨੇ ਦੱਸਿਆ ਕਿ ਮਿਤੀ 4 ਜੁਲਾਈ ਜਦੋ ਮੇਰਾ ਪਤੀ ਨਸ਼ਾ ਕਰਕੇ ਘਰ ਆਇਆਂ ਤਾਂ ਸਾਡੇ ਨਾਲ ਹਾਥੋਪਾਈ ਕੀਤੀ ਅਤੇ ਜਦੋ ਅਸੀ ਉਸਨੰੂ ਘਰ ਤੋਂ ਬਾਹਰ ਕੱਢ ਦਿੱਤਾਂ ਤਾਂ ਇਹ ਇਸਦੇ ਸਾਥੀਆਂ ਜਿੰਨਾਂ ਦੇ ਨਾਂ ਲਾਡੀ ਮਲਕਾਣਾ ਪੱਤੀ, ਜਸਬੀਰ ਸਿੰਘ ਪਿੰਡ ਗਾਜੇਵਾਸ, ਮਲਕੀਤ ਸਿੰਘ ਪੁੱਤਰ ਸੱਤਾ ਵਾਸੀ ਨਾਭਾ ਕਲੋਨੀ, ਸ਼ੈਟੀ ਅਤੇ ਇਕ ਨਾਮਾਲੂਮ ਵਿਅਕਤੀ ਇੰਨਾਂ ’ਚੋ ਤਿੰਨ (ਬਿਜਲੀ ਬੋਰਡ ਮਹਿਕਮਾ) ਦੇ ਮੁਲਾਜ਼ਮ ਹਨ  ਜੋ ਕਿ ਰਾਤ ਨੰੂ 3 ਵਜੇ ਦਾਰੂ ਨਾਲ ਪੂਰੇ ਰੱਜੇ ਹੋਏ ਘਰ ’ਚ ਜ਼ਬਰੀ ਦਾਖਲ ਹੋ ਕੇ ਮੇਰੇ ਅਤੇ ਮੇਰੀ ਨਬਾਲਗਾ ਕੁੜੀ ਕਾਜਲ (15) ਨਾਲ ਛੇੜਛਾੜ, ਅਸ਼ਲੀਲ ਹਰਕਤਾਂ ਕੀਤੀਆ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈ ਮੁਹੱਲਾ ਵਿਚ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਥੇ ਲੋਕਾਂ ਦਾ ਇਕੱਠ ਹੁੰਦੇ ਦੇਖ ਕੇ ਉਹ ਉਥੋ ਭੱਜਣ ’ਚ ਸਫਲ ਹੋ ਗਏ । ਉਨਾਂ ਕਿਹਾ ਕਿ ਕਥਿਤ ਦੋਸ਼ੀ  ਅਜੇ ਵੀ ਸ਼ਰੇਆਮ ਘੁੰਮ ਰਹੇ ਹਨ, ਉਥੇ ਹੀ ਉਨਾਂ ਦੇ ਪਰਿਵਾਰਾਂ ਨੰੂ ਫਿਰ ਡਰਾ- ਧਮਕਾ ਰਹੇ ਹਨ ਪਰ ਪੁਲਿਸ ਉਨਾਂ ਨੰੂ ਕਾਬੂ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਹੈ । ਉਨਾਂ ਨੇ ਮਾਨਯੋਗ ਹਾਈਕੋਰਟ ਹਰਿਆਣਾ, ਮੁੱਖ ਮੰਤਰੀ ਭਗਵੰਤ ਮਾਨ, ਡੀ.ਜੀ.ਪੀ. ਪੰਜਾਬ, ਐਸ.ਐਸ.ਪੀ.ਪਟਿਆਲਾ ਦੀਪਕ ਪਾਰਿਕ, ਪਟਿਆਲਾ ਰੇਂਜ ਦੇ ਆਈ.ਜੀ. ਅਤੇ ਉ ੱਚ ਅਧਿਕਾਰੀਆਂ ਨੰੂ ਪੱਤਰ ਲਿਖ ਕੇ ਜਿੱਥੇ ਇਨਸਾਫ ਦੀ ਮੰਗ ਕੀਤੀ ਹੈ, ਉਥੇ ਹੀ ਆਪਣੇ ਬੱਚਿਆਂ ਅਤੇ ਆਪਣੇ  ਜਾਨ-ਮਾਲ ਦੀ ਰਾਖੀ ਲਈ ਵੀ ਗੁਹਾਰ ਲਾਈ ਹੈ । ਇਸ ਸਬੰਧੀ ਜਦੋ ਥਾਣਾ ਮੁਖੀ ਭਗਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਮਾਮਲੇ ਦੀ ਜਾਂਚ -ਪੜਤਾਲ ਕੀਤੀ ਜਾ ਰਹੀ ਹੈ ਜੇਕਰ ਉਹ ਦੋਸ਼ੀ ਹੋਏ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।