ਰਜਿ: ਨੰ: PB/JL-124/2018-20
RNI Regd No. 23/1979

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 165ਵਾਂ ਦਿਨ ਪਿੰਡ ਬਹੁਜਨ ਮੁਕਤੀ ਪਾਰਟੀ ਨੇ ਭਰੀ ਹਾਜ਼ਰੀ  
 
BY admin / August 04, 2022
ਹੁਸ਼ਿਆਰਪੁਰ /ਸਰਾਭਾ  4 ਅਗਸਤ  (ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡਤਾਲ ਦੇ 165ਵਾਂ ਦਿਨ ਪੂਰਾ ਹੋਇਆ।ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ,ਹਰਬੰਸ ਸਿੰਘ ਰਾਏਕੋਟ,ਜੈਪਾਲ ਅਹਿਮਦਗਡ੍ਹ , ਲੋਕ ਭਲਾਈ ਮੰਚ ਤੋਂ ਅਜਮੇਰ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੂਰੀ ਦੁਨੀਆਂ ਤੇ ਜੇਕਰ ਨਿਗਾਹ ਮਾਰੀਏ ਤਾਂ ਸਿਰਫ਼ ਇੱਕੋ ਹੀ ਸਿੱਖ ਕੌਮ ਹੈ ਜੋ ਆਪਣੇ ਦੁੱਖਾਂ ਨਾਲੋਂ ਦੂਜੇ ਦੇ ਦੁੱਖ ਨਾ ਸਹਿਣ ਕਰਦੇ ਹੋਏ ਆਪਣੀ ਕੁਰਬਾਨੀ ਦੇਣ ਨੂੰ ਵੀ ਤਿਆਰ ਹੋ ਜਾਂਦੀ ਹਨ ।ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਤਾਂ ਸਭ ਤੋਂ ਵੱਧ ਕੁਰਬਾਨੀਆਂ ਵੀ ਸਿੱਖ ਕੌਮ ਨੇ ਹੀ ਦਿੱਤੀਆਂ ਅਤੇ ਹੁਣ ਭਾਰਤ ਦੀਆਂ ਸਰਹੱਦਾਂ ਤੇ ਸਭ ਤੋਂ ਵੱਧ ਹਿੱਕਾਂ ਤਾਣ ਕੇ ਵੀ ਸਿੱਖ ਕੌਮ ਹੀ ਖੜ੍ਹੀ ਹੈ। ਭਾਰਤ ਦੇਸ਼ ਨੂੰ ਕੋਈ ਖਤਰਾ ਹੋਵੇ ਤਾਂ ਸਿੱਖ ਹੀਰੇ, ਜਦੋਂ ਹੱਕ ਮੰਗੀਏ ਤਾਂ ਸਾਡੇ ਨਾਲ ਮਾੜੇ ਵਤੀਰੇ ਆਖਰ ਕਿਉਂ  । ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕੁੱਝ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਕਿ ਪੰਜਾਬ ਦੀਆਂ ਜੇਲ੍ਹਾਂ ‘ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਪਰ ਬੰਦੀ ਸਿੰਘਾਂ ਬਾਰੇ ਹਾਲੇ ਤੱਕ ਕੋਈ ਵੀ ਮਤਾ ਤਕ ਨਾ ਪਾਉਣਾ ਸਿੱਖ ਕੌਮ ਲਈ ਮੰਦਭਾਗਾ। ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਲੰਮੇ ਸਮੇਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕਰ ਰਹੇ ਹਾਂ।ਪਰ ਸਰਕਾਰਾਂ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਤੇ ਕਾਰਵਾਈ ਕਰਨ ਦੀ ਬਜਾਏ ਲਾਰੇ ਲੱਪਿਆਂ ਨਾਲ ਸਮਾਂ ਲੰਘਾ ਰਹੀ ਹਨ । ਬਾਕੀ ਅਸੀ ਵੀ ਸੱਥਾਂ ਵਿੱਚ ਕੱਠੇ ਹੋ ਕੇ ਗੱਪਾਂ ਮਾਰ ਕੇ ਹੀ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ ।  9 ਅਗਸਤ ਦਿਨ ਮੰਗਲਵਾਰ ਨੂੰ ਇਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ।ਜੋ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਤੱਕ ਕੱਢਿਆ ਜਾਵੇਗਾ । ਸੰਗਤਾਂ ਰੋਸ ਮਾਰਚ ‘ਚ ਵਧ ਚਡ੍ਹ ਕੇ ਸਹਿਯੋਗ ਕਰਨ ਤਾਂ ਜੋ ਹੱਕੀ ਮੰਗਾਂ ਜਲਦ ਫਤਿਹ ਕਰ ਸਕੀਏ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾਪ,ਖਜਾਨਚੀ ਪਰਵਿੰਦਰ ਸਿੰਘ ਟੂਸੇ, ਬਾਬਾ ਜਗਦੇਵ ਸਿੰਘ ਦੁਗਰੀ,ਬਲਦੇਵ ਸਿੰਘ ਈਸਨਪੁਰ,ਕੁਲਜੀਤ ਸਿੰਘ ਭੰਮਰਾ ਸਰਾਭਾ,ਬੂਟਾ ਸਿੰਘ ,ਅਜਮੇਰ ਸਿੰਘ ਭੋਲਾ ਸਰਾਭਾ,ਗੁਲਜਾਰ ਸਿੰਘ ਮੋਹੀ,ਅੱਛਰਾ ਸਿੰਘ ਸਰਾਭਾ,ਕੁਲਦੀਪ ਸਿੰਘ ਕਿਲਾ ਰਾਏਪੁਰ,ਅਮਰ ਸਿੰਘ ਈਸੇਵਾਲ,ਤੇਜਾ ਸਿੰਘ ਟੂਸੇ,ਅਮਰਜੀਤ ਸਿੰਘ ਸਰਾਭਾ ਆਦਿ ਹਾਜਰੀ ਭਰੀ।