ਰਜਿ: ਨੰ: PB/JL-124/2018-20
RNI Regd No. 23/1979

ਬਾਬਾ ਨਿਧਾਨ ਸਿੰਘ ਜੀ ਦਾ ਬਰਸੀ ਸਮਾਗਮ ਸ਼ਰਧਾ ਪੂਰਵਕ ਮਨਾਇਆ ਗਿਆ
 
BY admin / August 04, 2022
ਸ੍ਰੀ ਹਜੂਰ ਸਾਹਿਬ 4 ਅਗਸਤ (ਪ.ਪ) ਦਸ਼ਮੇਸ਼ ਪਿਤਾ ਸੰਤ ਸਿਪਾਹੀ ਅੰਮਿ੍ਰਤ ਕੇ ਦਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸਿਕ ਚਰਨ ਛੋਹ ਪ੍ਰਾਪਤ ਧਰਤੀ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ  ਵਿਖੇ ਨਾਮ ਦੇ ਰਸੀਏ ਸੇਵਾ ਦੇ ਮੁਜੱਸਮੇ ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਵਾਲੇ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਦਾ ਵਾਰ ਮਿਲਿਆ ਖੀਸਾ ਮੇਰਾ ਹੱਥ  ਤੇਰਾ ਮਹਾਪੁਰਸ਼ਾ ਦਾ ਬਰਸੀ ਸਮਾਗਮ ਦੇਸ਼ ਵਿਦੇਸ਼ ਦੀਆ ਸੰਗਤਾਂ ਵਲੋਂ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦੀ ਅਗਵਾਈ ਚ ਸ਼ਰਧਾ ਪੂਰਵਕ ਮਨਾਇਆ ਗਿਆ .ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੁੰਦਰ ਸਟੇਜ ਤੇ ਚਵਰ ਛਤਰ  ਤਖ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਚ ਪੰਥ ਪ੍ਰਸਿੱਧ ਰਾਗੀ ਕਵੀਸ਼ਰ ਢਾਡੀਆਂ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ .ਸਮਾਗਮ ਚ ਕਾਰ  ਸੇਵਾ ਸਮਪ੍ਰਦਾਵਾ ਦੇ ਮੁਖੀ ਨਿਹੰਗ ਸਿੰਘ ਜਥੇਬੰਦੀਆਂ ਅਤੇ ਵੱਡੀ ਗਿਣਤੀ ਚ ਸੰਤ ਸਮਾਜ ,ਸੱਚਖੰਡ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਅਤੇ ਪੰਜ ਪਿਆਰੇ ਤੋਂ ਇਲਾਵਾ ਸੰਗਤਾਂ ਦਾ ਠਾਠਾਂ ਮਾਰਦਾ ਵਿਸ਼ਾਲ ਇਕੱਠ  ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਨਤਮਸਤਕ ਹੁੰਦਾ ਦਿਖਾਈ ਦਿੱਤਾ . ਇਸ ਮੌਕੇ ਤੇ ਕਿਸਾਨ ਜੂਨੀਅਨ ਲੱਖੋਵਾਲ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ  ਸਿੰਘ ਕਿਹਾ ਕਿ ਸੰਗਤਾਂ ਦੀ ਸਹੂਲਤ ਵਾਸਤੇ ਅੰਮਿ੍ਰਤਸਰ ਤੋਂ ਸ੍ਰੀ ਹਜੂਰ ਸਾਹਿਬ ਨਦੇੜ ਲਈ ਮੁੜ ਫਲਾਈਟ ਸੁਰੂ ਕੀਤੇ ਜਾਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨਾ ਕਿਹਾ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਨੂੰ ਜਾਣ ਵਾਲੀਆਂ ਟਰੇਨਾਂ ਵਿੱਚ ਪੰਜਾਬ ਤੋਂ ਆਉਣ ਜਾਣ ਵਾਲੀਆ ਸੰਗਤਾਂ ਲਈ ਸੀਟਾਂ ਦਾ ਸਪੈਸਲ ਕੋਟਾ ਹੋਣਾ ਚਾਹੀਦਾ ਹੈ। ਇਸ ਮੌਕੇ ਤਰਨਾ ਦਲ ਦੇ ਬਾਬਾ ਗੁਰਦੇਵ  ਸਿੰਘ ਸ਼ਹੀਦੀ ਬਾਗ  ਅਨੰਦਪੁਰ ਸਾਹਿਬ ਵਾਲੇ ,ਬਿਧੀ  ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ,ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਕਾਰ  ਸੇਵਾ ਬੀੜ ਸਾਹਿਬ ਵਾਲਿਆਂ ਦੇ ਫ਼ਰਜ਼ੰਦ ਬਾਬਾ ਹੀਰਾ ਸਿੰਘ ਜੀ ਮੁਖੀ ਗੁਰਦਆਰਾ ਝੁਲਣੇ ਮਹਿਲ ਠਠੀ  ਖਾਰਾ ,ਬਾਬਾ ਜੋਗਾ ਸਿੰਘ ਕਰਨਾਲ  ਵਾਲੇ ਬਾਬਾ ਘਾਲਾ ਸਿੰਘ ਨਾਨਕਸਰ ਬਾਬਾ ਅਜੀਤ ਸਿੰਘ ਨਿਰਮਲ ਕੁਟੀਆ ਜੋਹਲਾਂ  ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਬਾਬਾ ਅਜੈਬ ਸਿੰਘ ਗੁਰੂ ਕਾ ਬਾਗ ਅਤੇ ਹੋਰ ਵੀ ਬਹੁਤ ਸਾਰੀਆਂ ਸੰਗਤਾ ਹਾਜਰ ਸਨ।
 
]