ਪ੍ਰਾਪਰਟੀ ਡੀਲਰ ਅਤੇ ਕਾਲੋਨਾਈਜਰ ਐਸੋਸੀਏਸਨ ਨੇ ਸਰਕਾਰ ਵਿਰੁੱਧ ਕੀਤੀ ਜੋਰਦਾਰ ਨਾਅਰੇਬਾਜੀ
ਸੁਲਤਾਨਪੁਰ ਲੋਧੀ,5 ਅਗਸਤ (ਸੰਦੀਪ ਜੋਸ਼ੀ ) ਪੰਜਾਬ ਸਰਕਾਰ ਵੱਲੋਂ ਸਹਿਰਾਂ ਅੰਦਰ ਪਲਾਟਾਂ ਦੀ ਖਰੀਦ ਵੇਚ ਲਈ ਐਨ.ਓ.ਸੀ ਅਤੇ ਹੋਰ ਲਾਈਆ ਗਈਆਂ ਸਰਤਾਂ ਅਤੇ ਕੁਲੈਕਟਰ ਰੇਟਾਂ ਵਿੱਚ ਕੀਤੇ ਗਏ ਵਾਧੇ ਵਿਰੁੱਧ ਅੱਜ ਪ੍ਰਾਪਰਟੀ ਡੀਲਰ ਅਤੇ ਕਾਲੋਨਾਈਜਰ ਐਸੋਸੀਏਸਨ ਸੁਲਤਾਨਪੁਰ ਲੋਧੀ ਵੱਲੋਂ ਜੋਰਦਾਰ ਰੋਸ ਪ੍ਰਦਰਸਨ ਕਰਦਿਆਂ ਨਾਇਬ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ । ਪੰਜਾਬ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਵਾਈਸ ਪ੍ਰਧਾਨ ਦੀਪਕ ਧੀਰ ਅਤੇ ਜਨਰਲ ਸੈਕਟਰੀ ਜਗਜੀਤ ਸਿੰਘ ਚੰਦੀ ਨੇ ਇਸ ਮੌਕੇ ਕਿਹਾ ਕਿ ਰਜਿਸਟਰੀਆਂ ਰੁਕਣ ਦੇ ਨਾਲ ਕਲੋਨਾਈਜ਼ਰਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਹੱਲ ਜਲਦ ਤੋਂ ਜਲਦ ਕੱਢਿਆ ਜਾਵੇ ਤਾਂ ਜੋ ਲੋਕਾਂ ਨੂੰ ਭਵਿੱਖ ਵਿੱਚ ਰਜਿਸਟਰੀਆਂ ਕਰਾਉਣ ਵਿਚ ਕਿਸੇ ਵੀ ਤਰੀਕੇ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਐਨ.ਓ.ਸੀ ਦੀ ਸਰਤ ਲਾਏ ਜਾਣ ਨਾਲ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ, ਜਿਸ ਨਾਲ ਇਸ ਕਾਰੋਬਾਰ ਵਿੱਚ ਲੱਗੇ ਹੋਏ ਲੋਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਐਸੋਸੀਏਸਨ ਦੇ ਆਗੂ ਕਰਨੈਲ ਸਿੰਘ ਮਿਰਜਾਪੁਰ ਨੇ ਕਿਹਾ ਕਿ ਐਨ.ਓ.ਸੀ ਦੀ ਸਰਤ ਤਰੁੰਤ ਖਤਮ ਕੀਤੀ ਜਾਵੇ ਅਤੇ ਕੁਲੈਕਟਰ ਰੇਟ ਜੋ 10 ਫੀਸਦੀ ਤੋਂ ਵੱਧ ਵਧਾਏ ਗਏ ਹਨ ਉਨ੍ਹਾਂ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਨੇ ਮੰਗ ਕੀਤੀ ਕਿ ਵਿਭਾਗ ਵੱਲੋ ਐਨ.ਓ.ਸੀ ਤਿਆਰ ਕਰਨ ਦਾ ਨਿਸਚਿਤ ਸਮਾਂ ਰੱਖਿਆ ਜਾਵੇ ਤਾਂ ਲੋਕਾਂ ਦੀ ਖੱਜਲਖੁਆਰੀ ਨਾ ਹੋ ਸਕੇ।ਇਸ ਮੌਕੇ ਐਸੋਸੀਏਸਨ ਨੇ ਕਿਹਾ ਕਿ ਸਰਕਾਰ ਅਣ ਅਧਿਕਾਰਤ ਕਲੋਨੀਆਂ ਨੂੰ ਤਰੁੰਤ ਰੈਗੂਲਰ ਕਰੇ। ਇਸ ਮੌਕੇ ਨਾਇਬ ਤਹਿਸੀਲਦਾਰ ਵੱਲੋਂ ਕਲੋਨਾਈਜ਼ਰ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਦਿੱਤਾ ਮੰਗ ਪੱਤਰ ਉਹ ਸਰਕਾਰ ਤਕ ਜ਼ਰੂਰ ਪਹੁੰਚਾਂਗੇ ਅਤੇ ਉਨ੍ਹਾਂ ਦਾ ਹੱਲ ਵੀ ਜਲਦ ਕਰਵਾਇਆ ਜਾਵੇਗਾ।ਇਸ ਮੌਕੇ ਐਮ.ਸੀ ਸੰਤ ਪ੍ਰੀਤ ਸਿੰਘ, ਡਾਕਟਰ ਜੋਸਨ, ਬਲਵਿੰਦਰ ਸਿੰਘ, ਕੁਲਬੀਰ ਸਿੰਘ , ਬਲਵਿੰਦਰ ਰਾਜਾ, ਗੁਰਚਰਨ ਸਿੰਘ,ਰਮਨ ਧੀਰ,ਬਾਵਾ ਸਿੰਘ, ਨਰੇਸ ਕੋਹਲੀ, ਸੁਰਜੀਤ ਸਿੰਘ ਆਦਿ ਹਾਜਰ ਸਨ।