ਰਜਿ: ਨੰ: PB/JL-124/2018-20
RNI Regd No. 23/1979

ਐਸਡੀਐਮ ਸੁਨਾਮ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸੜਕ 15 ਦਸੰਬਰ ਤੱਕ ਬਣਕੇ ਤਿਆਰ ਹੋ ਜਾਵੇਗੀ

BY admin / August 05, 2022
ਸੁਨਾਮ ਊਧਮ ਸਿੰਘ ਵਾਲਾ, 05 ਅਗਸਤ (ਮਨਜੀਤ ਕੌਰ ਛਾਜਲੀ) - ਪਿੰਡ ਛਾਜਲੀ ਦੀ ਅੰਦਰੂਨੀ ਸੜਕ ਦੀ ਬਦਤਰ ਹੋਈ ਹਾਲਤ ਦੇ ਵਿਰੋਧ ਵਿੱਚ ਧਰਨਾ ਪੰਜਵੇਂ ਦਿਨ ਜਿੱਤ ਦੇ ਰੂਪ ਵਿੱਚ ਸਮਾਪਤ ਹੋ ਗਿਆ ਹੈ। ਸੜਕ ਬਣਾਓ ਐਕਸਨ ਕਮੇਟੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਡਕੌਦਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਸੜਕ ਬਣਾਉਣ ਲਈ ਲਿਖਤੀ ਰੂਪ ‘ਚ ਦੇਣ ਲਈ ਮਜ਼ਬੂਰ ਕਰ ਦਿੱਤਾ। ਸੜਕ ਬਣਾਓ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ ਪੰਜਵੇਂ ਦਿਨ ਜਸਪ੍ਰੀਤ ਸਿੰਘ ਐਸਡੀਐਮ ਸੁਨਾਮ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸੜਕ 15 ਦਸੰਬਰ ਤੱਕ ਬਣਕੇ ਤਿਆਰ ਹੋ ਜਾਵੇਗੀ। ਕਾਮਰੇਡ ਗੋਬਿੰਦ ਸਿੰਘ ਛਾਜਲੀ , ਕਿਸਾਨ ਆਗੂ ਸੰਤਰਾਮ ਸਿੰਘ, ਜਤਿੰਦਰ ਸਿੰਘ , ਵਿਕਰਮਜੀਤ ਸਿੰਘ ਵਿੱਕੀ ,ਕਰਮ ਸਿੰਘ ਸੱਤ , ਕੁਲਵਿੰਦਰ ਸਿੰਘ ਸਮਾਜ ਸੇਵੀ , ਕੁਲਦੀਪ ਸ਼ਰਮਾ ,ਜਸਵੀਰ ਲਾਡੀ , ਗੁਲਜ਼ਾਰ ਸਿੰਘ ਧਾਲੀਵਾਲ , ਗੋਬਿੰਦ ਸਿੰਘ ਕਾਹਲ਼ , ਸਿਰੀਰਾਮ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਛਾਜਲੀ ਪਿੰਡ ਵਿਚਲੀ ਸੜਕ ਦੀ ਬਦਤਰ ਹੋਈ ਹਾਲਤ ਮੁੜ ਸੜਕ ਬਣਾਉਣ ਦੀ ਮੰਗ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪਿਆ। ਜਿਸ ਤੋਂ ਬਾਅਦ ਲੋਕ ਰੋਹ ਅੱਗੇ ਝੁਕਦਿਆਂ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੜਕ ਬਣਾਉਣ ਲਈ ਲਿਖਤੀ ਭਰੋਸਾ ਦੇਣਾ ਪਿਆ ਹੈ।