ਰਜਿ: ਨੰ: PB/JL-124/2018-20
RNI Regd No. 23/1979

ਪਠਾਨਕੋਟ-ਜਲੰਧਰ ਨੈਸਨਲ ਹਾਈਵੇ ‘ਤੇ ਹਿਮਾਚਲ ਦੀ ਡਮਟਾਲ ਪਹਾੜੀਆਂ ‘ਤੇ ਇੱਕ ਜ?ਿੰਦਾ ਹੈਂਡ ਗ੍ਰਨੇਡ ਬੰਬ ਮਿਲਿਆ, ਹਿਮਾਚਲ ਪੁਲਿਸ ਦੇ ਅਧਿਕਾਰੀ ਮੌਕੇ ‘ਤੇ 
 
BY admin / August 05, 2022
ਧਾਰ ਕਲਾਂ/ ਪਠਾਨਕੋਟ 05 ਅਗਸਤ (ਰਜਨੀਸ ਕਾਲੂ) ਜ਼ਿਲ੍ਹਾ ਪਠਾਨਕੋਟ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਅਧੀਨ ਆਉਂਦੇ ਪਠਾਨਕੋਟ-ਜਲੰਧਰ ਨੈਸਨਲ ਹਾਈਵੇ ‘ਤੇ ਡਮਟਾਲ ਦੀਆਂ ਪਹਾੜੀਆਂ ਨੇੜੇ ਉਸ ਸਮੇਂ ਦਹਿਸਤ ਦਾ ਮਾਹੌਲ ਬਣ ਗਿਆ ਜਦੋਂ ਹਿਮਾਚਲ ਪੁਲਿਸ ਨੂੰ ਡਮਟਾਲ ਦੀਆਂ ਪਹਾੜੀਆਂ ਤੋਂ ਡਿੱਗੇ ਮਲਬੇ ਦੇ ਉੱਪਰੋਂ ਇੱਕ ਜ?ਿੰਦਾ ਹੈਂਡ ਗ੍ਰਨੇਡ ਬੰਬ ਮਿਲਿਆ, ਜਿਸ ਕਾਰਨ ਹਿਮਾਚਲ ਪੁਲਿਸ ਨੈਸਨਲ ਹਾਈਵੇ ‘ਤੇ ਸੁਰੱਖਿਆ ਦੇ ਮੱਦੇਨਜਰ ਚਾਰੇ ਪਾਸੇ ਮਿੱਟੀ ਦੀਆਂ ਬੋਰੀਆਂ ਰੱਖ ਕੇ ਬੰਬ ਨੂੰ ਕਬਰ ਕਰ ਦਿੱਤਾ, ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਂਡ ਗ੍ਰੇਨੇਡ ਚੀਨੀ ਦੱਸਿਆ ਜਾ ਰਿਹਾ ਹੈ ਪਰ ਹੁਣ ਤੱਕ ਪੁਲਿਸ ਨੂੰ ਇਹ ਪਤਾ ਨਹੀਂ ਲੱਗਾ ਕਿ ਇਹ ਹੈਂਡ ਗ੍ਰੇਨੇਡ ਇੱਥੇ ਕਿਵੇਂ ਆਇਆ, ਜਿਸ ਬਾਰੇ ਹਿਮਾਚਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  ਇਸ ਸਬੰਧੀ ਜਦੋਂ ਮੌਕੇ ‘ਤੇ ਪਹੁੰਚੇ ਡਮਟਾਲ ਪੁਲਿਸ ਦੇ ਐਸਐਚਓ ਰਮੇਸ਼ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਹੈਂਡ ਗ੍ਰੇਨੇਡ ਪਿਆ ਹੈ, ਉਹ ਇਸ ਦੀ ਜਾਂਚ ਕਰ ਰਹੇ ਹਨ ਕਿ ਇਹ ਇੱਥੇ ਕਿਵੇਂ ਆਇਆ । ਉਨ੍ਹਾਂ ਕਿਹਾ ਕਿ ਇਹ ਮਲਬੇ ਦੇ ਉੱਪਰ ਪਿਆ ਸੀ ਤੇ ਇਸਦੀ ਪਿੰਨ ਨਿਕਲੀ ਹੋਈ ਸੀ . ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਇੱਥੇ ਅੱਤਵਾਦੀ ਲੁਕੇ ਹੋਏ ਸਨ, ਜਿਨ੍ਹਾਂ ਦਾ ਐਨਕਾਊਂਟਰ ਵੀ ਹੋਇਆ ਸੀ, ਹੋ ਸਕਦਾ ਹੈ ਕਿ ਇਹ ਹੈਂਡ ਗ੍ਰੇਨੇਡ ਉਸ ਸਮੇਂ ਦਾ ਹੋਵੇ।ਫਿਰ ਵੀ ਇਸ ਪੂਰੇ ਮਾਮਲੇ ਬਾਰੇ ਮਾਹਿਰ ਜਾਣਕਾਰੀ ਦੇਣਗੇ।