ਰਜਿ: ਨੰ: PB/JL-124/2018-20
RNI Regd No. 23/1979

ਬਜੁਰਗਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਪੈਨਸਨ ਲੈਣ ਲਈ  ਬੈਂਕਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਘਰਾਂ ਵਿੱਚ ਜਾ ਕੇ ਬਜੁਰਗਾਂ ਦੇ ਹੱਥਾਂ ਵਿੱਚ ਦਿੱਤੀ ਜਾਵੇਗੀ  ਮੁੱਖ ਮੰਤਰੀ ਭਗਵੰਤ ਮਾਨ
 
BY admin / August 05, 2022
ਸੰਗਰੂਰ, 5 ਅਗਸਤ (ਅਵਤਾਰ ਸਿੰਘ ਛਾਜਲੀ, ਜਿੰਮੀ ਛਾਜਲੀ) - ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਕਾਫੀ ਵਾਅਦੇ ਕੀਤੇ ਸੀ ਤੇ ਉਨ੍ਹਾਂ ਵਾਅਦਿਆਂ ਵਿੱਚੋਂ ਭਗਵੰਤ ਮਾਨ ਸਰਕਾਰ ਵੱਲੋਂ ਕਈ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਜੁਰਗਾਂ ਲਈ ਵੱਡਾ ਐਲਾਨ ਕੀਤਾ ਹੈ ਕਿ ਬਜੁਰਗਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਪੈਨਸਨ ਲੈਣ ਲਈ  ਬੈਂਕਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਅਤੇ ਨਾ ਹੀ  ਲਾਈਨਾਂ ਵਿੱਚ ਖੜਨਾਂ ਪਵੇਗਾ। ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਦੀ ਪ੍ਰਾਈਵੇਟ ਕੰਪਨੀ ਨਾਲ ਗੱਲ ਹੋਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੰਪਨੀ ਮਹੀਨੇ ਦੇ ਪਹਿਲੇ ਤਿੰਨ ਦਿਨਾਂ ਵਿੱਚ ਬਜੁਰਗਾਂ ਦੀਆਂ ਪੈਨਸਨਾਂ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਬਜੁਰਗਾਂ ਦੇ ਹੱਥਾਂ ਵਿੱਚ ਦੇ ਕੇ ਆਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਖਿਆ ਜਿੰਨਾ ਲੋਕਾਂ ਦੀਆਂ ਗਲਤ ਪੈਨਸਨਾਂ ਲੱਗੀਆਂ ਹਨ ਉਨ੍ਹਾਂ ਦੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਬਹੁਤ ਜਲਦ ਵੈਰੀਫਿਕੇਸਨ ਕੀਤੀ ਜਾਵੇਗੀ।