ਕਵਰੇਜ ਕਰਨ ਗਏ ਪੱਤਰਕਾਰ ਦਾ ਨਾਂ ਪਰਚੇ ਵਿਚੋਂ ਕੱਢਣ ਲਈ ਪੱਤਰਕਾਰ ਡੀ.ਸੀ ਤੇ ਐਸ.ਐਸ.ਪੀ ਨੂੰ ਮਿਲੇ
ਸਾਹਕੋਟ, 5 ਅਗਸਤ (ਹਰਦੀਪ ਸਿੰਘ) ਸਾਹਕੋਟ ਦੇ ਐਸ.ਡੀ.ਐਮ. ਵਲੋਂ ਸਾਹਕੋਟ ਥਾਣੇ ਵਿੱਚ ਦਰਜ ਕਰਵਾਈ ਐਫ.ਆਈ.ਆਰ. ਵਿੱਚ ਕਵਰੇਜ ਕਰਨ ਗਏ ਪੱਤਰਕਾਰ ਦਾ ਨਾਂ ਸਾਮਲ ਕੀਤੇ ਜਾਣ ਖ?ਿਲਾਫ ਅੱਜ ਪ੍ਰੈਸ ਕਲੱਬ ਸਾਹਕੋਟ ਦੇ ਸਮੂਹ ਮੈਂਬਰ ਅਤੇ ਜਰਨਾਲਿਸਟ ਪ੍ਰੈਸ ਕਲੱਬ ਪੰਜਾਬ ਦੇ ਅਹੁਦੇਦਾਰਾਂ ਦਾ ਵਫਦ ਜਲੰਧਰ ਵਿਖੇ ਡਿਪਟੀ ਕਮਿਸਨਰ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਮਿਲਿਆ। ਇਸ ਮੌਕੇ ਦੋਹਾਂ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਉਕਤ ਐਫ.ਆਈ.ਆਰ. ਵਿੱਚੋਂ ਪੱਤਰਕਾਰ ਗਿਆਨ ਸੈਦਪੁਰੀ ਦਾ ਨਾਂ ਕੱਟਣ ਦੀ ਮੰਗ ਕੀਤੀ ਗਈ। ਜ?ਿਕਰਯੋਗ ਹੈ ਕਿ ਪਹਿਲੀ ਅਗਸਤ ਨੂੰ ਸਾਹਕੋਟ ਤਹਿਸੀਲ ਕੰਪਲੈਕਸ ਵਿੱਚ ਐਸ ਡੀ ਐਮ ਸਾਹਕੋਟ ਨੂੰ ਆਪਣਾ ਮੰਗ ਪੱਤਰ ਦੇਣ ਲਈ ਕੁੱਝ ਜਥੇਬੰਦੀਆਂ ਪਹੁੰਚੀਆਂ ਸਨ ਤੇ ਇਸਦੀ ਕਵਰੇਜ ਕਰਨ ਲਈ ਪੱਤਰਕਾਰ ਗਿਆਨ ਸੈਦਪੁਰੀ ਵੀ ਉੱਥੇ ਹਾਜਰ ਸਨ। ਜਥੇਬੰਦੀਆਂ ਦੇ ਆਗੂਆਂ ਨਾਲ ਦਫਤਰੀ ਕਰਮਚਾਰੀ ਨਾਲ ਹੋਈ ਤਕਰਾਰ ਉਪਰੰਤ ਐਸ ਡੀ ਐਮ ਸਾਹਕੋਟ ਨੇ ਪੁਲਿਸ ਥਾਣਾ ਸ਼ਾਹਕੋਟ ਵਿੱਚ ਦਰਖਾਸਤ ਦੇ ਦਿੱਤੀ ਅਤੇ ਕਵਰੇਜ ਕਰ ਰਹੇ ਪੱਤਰਕਾਰ ਗਿਆਨ ਸੈਦਪੁਰੀ ਦਾ ਨਾਂ ਵੀ ਬੇਵਜ੍ਹਾ ਲਿਖਵਾ ਦਿੱਤਾ। ਪ੍ਰੈਸ ਕਲੱਬ ਸਾਹਕੋਟ ਵਲੋਂ ਆਪਣੀ ਭਰਾਤਰੀ ਜਥੇਬੰਦੀ ਨਾਲ ਮਿਲ ਕੇ ਉਕਤ ਅਧਿਕਾਰੀਆਂ ਪਾਸੋਂ ਮੰਗ ਕੀਤੀ ਗਈ ਕਿ ਪੱਤਰਕਾਰ ਗਿਆਨ ਸੈਦਪੁਰੀ ਦਾ ਨਾਂ ਐਫ ਆਈ ਆਰ ਵਿੱਚੋਂ ਤੁਰੰਤ ਕੱਢਿਆ ਜਾਵੇ। ਪ੍ਰੈਸ ਯੂਨੀਅਨ ਆਗੂਆਂ ਨੇ ਐਸ ਡੀ ਐਮ ਸਾਹਕੋਟ ਵਲੋਂ ਕੀਤੀ ਗਈ ਉਕਤ ਕਾਰਵਾਈ ਨੂੰ ਪ੍ਰੈਸ ਦੀ ਆਜਾਦੀ ‘ਤੇ ਸਿਧਾ ਹਮਲਾ ਦੱਸਿਆ ਹੈ। ਡਿਪਟੀ ਕਮਿਸਨਰ ਅਤੇ ਸੀਨੀਅਰ ਪੁਲਿਸ ਕਪਤਾਨ ਜਲੰਧਰ ਨੂੰ ਮਿਲੇ ਵਫਦ ਵਿੱਚ ਪ੍ਰੈਸ ਕਲੱਬ ਸਾਹਕੋਟ ਦੇ ਪ੍ਰਧਾਨ ਪਿ੍ਰਤਪਾਲ ਸਿੰਘ, ਸਕੱਤਰ ਦਲਜੀਤ ਸਿੰਘ ਸਚਦੇਵਾ, ਸੁਰਿੰਦਰ ਸਿੰਘ ਪਦਮ,ਕੁਲਜੀਤ ਸਿੰਘ, ਰਾਜਨ ਤ੍ਰੇਹਨ, ਅਰਸਦੀਪ ਸਿੰਘ, ਅਮਨਦੀਪ ਸਹੋਤਾ ਅਤੇ ਜਰਨਾਲਿਸਟ ਪ੍ਰੈਸ ਕਲੱਬ ਪੰਜਾਬ ਦੇ ਸੀਨੀਅਰ ਅਹੁਦੇਦਾਰ ਸਾਮਲ ਸਨ।