ਰਜਿ: ਨੰ: PB/JL-124/2018-20
RNI Regd No. 23/1979

ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਲੈਂਡ ਆਫ ਅਲੋਰਾ ਤਾਮਿਲਨਾਡੂ ਲਈ ਸੰਗਤਾਂ ਰਵਾਨਾ
 
BY admin / August 05, 2022
ਹੁਸ਼ਿਆਰਪੁਰ 5 ਅਗਸਤ (ਤਰਸੇਮ ਦੀਵਾਨਾ   )  ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵੱਲੋਂ ਪੂਰੇ ਭਾਰਤ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਦੀ ਖੋਜ ਕੀਤੀ ਗਈ ਹੈ ਅਤੇ ਕਾਰ ਸੇਵਾ ਦੇ ਕਾਰਜ ਜਾਰੀ ਹਨ। ਇਸੇ ਲੜੀ ਦੇ ਤਹਿਤ ਸਾਲ 2013 ਵਿਚ ਲੈਂਡ ਆਫ. ਅਲੋਰਾ ਤਾਮਿਲਨਾਡੂ ਇਤਿਹਾਸਕ ਅਸਥਾਨ ਦੀ ਖੋਜ ਕੀਤੀ ਗਈ। ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਅਪਾਰ ਕਿਰਪਾ ਪ੍ਰਾਪਤ ਕਰਨ ਵਾਸਤੇ ਸੰਗਤਾਂ ਵੱਡੀ ਗਿਣਤੀ ਵਿਚ ਇੱਥੇ ਨਤਮਸਤਕ ਹੁੰਦੀਆਂ ਹਨ। ਜਿਸ ਨੂੰ ਮੁੱਖ ਰੱਖਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵੱਲੋਂ ਇਸ ਪਵਿੱਤਰ ਅਸਥਾਨ ‘ਤੇ ਕਾਰ ਸੇਵਾ ਆਰੰਭੀ ਗਈ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਲੈਂਡ ਆਫ ਅਲੋਰਾ ਟੂਟੋਕੋਰੀਅਨ ਤਾਮਿਲਨਾਡੂ ਵਿਖੇ ਗੁਰੂ ਘਰ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੀ ਸੇਵਾ ਜ਼ਿਲ੍ਹਾ ਬਰਨਾਲਾ ਦੀ ਸੰਗਤ ਨੂੰ ਮਿਲੀ ਹੈ। ਤਾਮਿਲਨਾਡੂ ਲਈ ਅੱਜ 5 ਅਗਸਤ ਨੂੰ ਸੰਗਤਾਂ ਦਾ ਇੱਕ ਵੱਡਾ ਜੱਥਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ ਜੋ ਕਿ 7 ਅਗਸਤ ਦਿਨ ਐਤਵਾਰ ਨੂੰ ਸਤਿਗੁਰੂ ਰਵਿਦਾਸ ਜੀ ਦੀ ਪਵਿੱਤਰ ਧਰਤੀ ਲੈਂਡ ਆਫ ਅਲੋਰਾ ਵਿਖੇ ਚੱਲ ਰਹੀ ਕਾਰ ਸੇਵਾ ਵਿਚ ਤੇਜ਼ੀ ਲਿਆਉਣ ਅਤੇ ਉਸਨੂੰ ਜਲਦ ਮੁਕੰਮਲ ਕਰਨ ਲਈ ਕਾਰਜਾਂ ਦੀ ਜ਼ਿੰਮੇਵਾਰੀ ਬਰਨਾਲਾ ਪ੍ਰਧਾਨ ਜਗਤਾਰ ਸਿੰਘ ਤੇ ਖਜਾਨਚੀ ਸਰਦਾਰ ਰਾਜਾ ਸਿੰਘ ਹੰਡਿਆਇਆ ਨੂੰ ਵਿਸ਼ੇਸ਼ ਤੌਰ ‘ਤੇ ਦਿੱਤੀ ਗਈ ਹੈ ਦੀ ਆਰੰਭਤਾ ਹੋਵੇਗੀ ਜਿਸ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਤਾਮਿਲਨਾਡੂ ਲਈ ਰਵਾਨਾ ਹੋਈਆਂ। ਸੰਗਤਾਂ ਵੱਲੋਂ ਬੈਂਡ ਵਾਜਿਆਂ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਜੱਥੇ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਜੀ ਮਹਾਰਾਜ ਅਤੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਜਨ. ਸਕੱਤਰ ਸੰਤ ਬਲਵੀਰ ਧਾਂਦਰਾ ਜੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਯਾਤਰਾ ਨੂੰ ਸਫ਼ਲ ਬਨਾਉਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਦਿਆਲ ਚੰਦ ਬੰਗਾ, ਸੰਤ ਜਗਤਾਰ ਸਿੰਘ ਬਰਨਾਲਾ, ਸੰਤ ਜਗਤਾਰ ਸਿੰਘ ਬਾਘਾਪੁਰਾਣਾ, ਸੰਤ ਗੁਲਸ਼ਨ ਦਾਸ, ਸੰਤ ਦਰਸ਼ਨ ਸਿੰਘ ਬੰਗਾ, ਸੰਤ ਹੀਰਾ ਸਿੰਘ ਫੌਜੀ, ਸ੍ਰੀ ਕਮਲ ਜਨਾਗਲ ਇੰਚਾਰਜ ਸੇਵਾਦਲ, ਸ੍ਰੀ ਬਲਵੀਰ ਮਹੇ ਪ੍ਰਧਾਨ ਲੁਧਿਆਣਾ ਯੁਨਿਟ, ਸੰਨੀ ਜਨਾਗਲ, ਰਾਜ ਕੁਮਾਰ ਸੈਂਪਲਾ, ਸ੍ਰੀ ਪੱਪੂ ਬਾਬਾ, ਰਾਜਾ ਸਿੰਘ ਖਜਾਨਚੀ, ਗੁਰਪ੍ਰੀਤ ਭੱਟੀ, ਬਲਦੇਵ ਸਿੰਘ ਖੁੱਡੀ ਕਲਾਂ, ਜਗਦੀਸ਼ ਸਿੰਘ ਮੂਣਕ, ਸਰਬਜੀਤ ਸਿੰਘ, ਰਨਬੀਰ ਸਿੰਘ, ਹਰਦੇਵ ਸਿੰਘ ਬੂਟਾ, ਹਾਕਮ ਸਿੰਘ, ਗੁਰਜੰਟ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਹਰਪਾਲ ਸਿੰਘ, ਕੁਲਦੀਪ ਸਿੰਘ, ਭੋਲਾ ਸਿੰਘ, ਹਰਮੰਦਰਪਾਲ ਸਿੰਘ, ਦਰਸ਼ਨ ਸਿੰਘ, ਸੁਖਪ੍ਰੀਤ ਕੌਰ, ਸਵਰਨਜੀਤ ਕੌਰ, ਅੰਮਿ੍ਰਤਪਾਲ ਕੌਰ, ਪਰਮਜੀਤ ਕੌਰ, ਨਸੀਬ ਕੌਰ, ਭੂਰੋ ਕੌਰ ਜੀ ਆਦਿ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।