ਰਜਿ: ਨੰ: PB/JL-124/2018-20
RNI Regd No. 23/1979

ਐਸ.ਜੀ.ਪੀ.ਸੀ. ਦੀ ਤਾਨਾਸ਼ਾਹੀ, ਨਜਾਇਜ ਰਸੀਦ ਨਾ ਕਟਾਉਣ ’ਤੇ ਗਰੀਬ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਿਆ
 
BY admin / August 09, 2022
ਸਿੱਖ ਸੰਸਥਾਵਾਂ ਨੂੰ ਬਚਾਉਣ ਲਈ ਇਖਲਾਕ ਵਾਲੀਆਂ ਸਖ਼ਸੀਅਤਾਂ ਨੂੰ ਅੱਗੇ ਆਉਂਣ ਦੀ ਜਰੂਰਤ-ਬਾਬਾ ਹਰਦੀਪ ਸਿੰਘ ਮਹਿਰਾਜਬਠਿੰਡਾ, 9 ਅਗਸਤ ( ਸੁਖਵਿੰਦਰ ਸਿੰਘ ਸਰਾਂ ) ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪਿੰਡ ਭਗਤਾ ਭਾਈ ਕੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚੋਂ ਇਕ ਮਿਹਨਤੀ ਮੁਲਾਜ਼ਮ ਨੂੰ ਜਬਰੀ ਨੌਕਰੀਓਂ ਕੱਢ ਦਿੱਤਾ ਗਿਆ। ਸਥਾਨਕ ਸ਼ਹਿਰ ’ਚ ਸਿੱਖ ਜਥੇਬੰਦੀਆਂ ਦੇ ਆਹੁਦੇਦਾਰਾਂ ਦੀ ਹਾਜ਼ਰੀ ਵਿਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਪੀੜ੍ਹਤ ਜਸਕਰਨ ਸਿੰਘ ਵਾਸੀ ਦਿਆਲਪੁਰਾ ਮਿਰਜਾ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਲਗਾਤਾਰ ਤਨ, ਮਨ, ਧਨ ਨਾਲ ਆਪਣਾ ਫ਼ਰਜ ਨਿਭਾਅ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦੀ ਡਿਊਟੀ ਖੇਤੀਬਾੜੀ ਨਾਲ ਸਬੰਧਤ ਇਕ ਸੇਵਾਦਾਰ ਵਜੋਂ ਨਿਯੁਕਤੀ ਹੋਈ, ਜਦੋਂ ਉਹਨਾਂ ਦੀ ਪ੍ਰਤੀ ਮਹੀਨਾ ਤਨਖ਼ਾਹ 9300 ਰੁਪਏ ਸੀ ਤਾਂ ਉਸ ਵੇਲੇ 620 ਰੁਪਏ ਪ੍ਰਤੀ ਮਹੀਨਾ ਮੈਨੇਜਰ ਸ਼ਮਸ਼ੇਰ ਸਿੰਘ ਚੱਠਾ ਤਨਖ਼ਾਹ ਵਿਚੋਂ ਇਹ ਕਹਿਕੇ ਕੱਟਦਾ ਰਿਹਾ ਕਿ ਤੂੰ ਗੁਰੂ ਘਰ ਦਾ ਲੰਗਰ ਪਾਣੀ ਛਕਦਾ ਹੈ, ਅਜਿਹਾ ਵਰਤਾਰਾ ਦੋ ਸਾਲ ਤੋਂ ਵੱਧ ਸਮੇਂ ਤੱਕ ਚੱਲਦਾ ਰਿਹਾ। ਉਹਨਾਂ ਦੱਸਿਆ ਕਿ ਜਦੋਂ ਜੂਨ 2022 ਤੋਂ ਉਸ ਦੀ ਤਨਖ਼ਾਹ ਵਿਚ ਬਾਰ੍ਹਾਂ ਸੌ ਰੁਪਏ ਦਾ ਵਾਧਾ ਕੀਤਾ ਗਿਆ ਤਾਂ ਉਹੀ ਮੈਨੇਜਰ ਬਾਰਾਂ ਸੌ ਰੁਪਏ ਮਹੀਨਾ ਕੱਟਣ ਲੱਗ ਗਿਆ, ਜਿਸ ਦੇ ਸਬੂਤ ਵੀ ਉਸ ਨੇ ਜਨਤਕ ਕੀਤੇ। ਪੱਤਰਕਾਰਾਂ ਨੂੰ ਸਾਰੀਆਂ ਰਸੀਦਾਂ ਦਿਖਾਉਂਦਿਆ ਪੀੜ੍ਹਤ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਜਜੀਆ ਟੈਕਸ ਦਾ ਵਿਰੋਧ ਕੀਤਾ ਤਾਂ ਉਸ ਨੂੰ 16 ਜੁਲਾਈ ਨੂੰ ਨੌਕਰੀ ਤੋਂ ਕੱਢ ਜਬਰੀ ਕੱਢ ਦਿੱਤਾ ਗਿਆ, ਉਹਨਾਂ ਨੇ ਐਸ.ਜੀ.ਪੀ.ਸੀ. ਦੇ ਸਕੱਤਰ ਨੂੰ ਇਸ ਸਾਰੇ ਮਾਮਲੇ ਦੀ ਲਿਖਤੀ ਰੂਪ ਵਿਚ ਜਾਣਕਾਰੀ ਦਿੱਤੀ ਜਿਹਨਾਂ ਵੱਲੋਂ 22 ਜੁਲਾਈ ਨੂੰ ਇਸ ਮਸਲੇ ਦੀ ਜਾਂਚ ਲਈ ਇਕ ਟੀਮ ਭੇਜੀ, ਤੇ ਉਸ ਨੇ ਟੀਮ ਅੱਗੇ ਤੱਥਾਂ ਸਮੇਤ ਆਪਣਾ ਪੱਖ ਵੀ ਰੱਖਿਆ, ਪਰ ਅਜੇ ਤੱਕ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ।