ਰਜਿ: ਨੰ: PB/JL-124/2018-20
RNI Regd No. 23/1979

ਗੁਆਂਢੀ ਸੂਬਾ ਵਾਂਗ ਪੰਜਾਬ ਚ ਵੀ ਖੇਡਾਂ ਨੂੰ ਕਰਾਂਗੇ ਪ੍ਰਫੁੱਲਤ ਪ੍ਰਧਾਨਮੰਤਰੀ ਚੁੱਕ ਰਹੇ ਹਨ ਅਹਿਮ ਕਦਮ;- ਸਰਦਾਰ ਕੇਵਲ ਸਿੰਘ ਢਿੱਲੋਂ  

BY admin / August 09, 2022
ਜੂਨੀਅਰ ਕਿੱਕ ਬਾਕਸਿੰਗ ਚ ਜੇਤੂ ਖਿਡਾਰੀਆਂ ਦਾ ਸ਼ਹਿਰ ਦੀਆਂ ਵੱਡੀ ਗਿਣਤੀ ਚ ਪਹੁੰਚੀਆਂ ਸੰਸਥਾਵਾਂ ਵੱਲੋਂ ਕੀਤਾ ਗਿਆ ਸਨਮਾਨ  
ਬਰਨਾਲਾ 9 ਅਗਸਤ ( ਜਗਸੀਰ ਸਿੰਘ ਸਹਿਜੜਾ . ਤਰਸੇਮ ਸਰਮਾ)-ਗੁਆਂਢੀ ਸੂਬਾ ਹਰਿਆਣਾ ਵੱਡੀ ਗਿਣਤੀ ਵਿਚ ਕਾਮਨਵੈਲਥ ਗੇਮਾਂ ਦੇ ਵਿਚ ਗੋਲਡ ਮੈਡਲ ਸਿਲਵਰ ਮੈਡਲ ਅਤੇ ਬ੍ਰੋਂਜ਼ ਮੈਡਲ ਹਾਸਲ ਕਰ ਲਿਆ ਹੈ। ਗੁਆਂਢੀ ਸੂਬਾ ਹਰਿਆਣਾ ਵਾਂਗ ਪੰਜਾਬ ਦੇ ਵਿੱਚ ਵੀ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾਵੇਗਾ ਅਤੇ ਨਸ਼ੇ ਦੇ ਵਗ ਰਹੇ ਦਰਿਆ ਨੂੰ ਬੰਦ ਕੀਤਾ ਜਾਵੇਗਾ। ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਨੂੰ ਲੈ ਕੇ ਅਹਿਮ ਕਦਮ ਚੁੱਕੇ ਜਾ ਰਹੇ ਹਨ ਅਤੇ ਪੰਜਾਬ ਦੇ ਵਿੱਚ ਵੀ ਨਸ਼ੇ ਦੀ ਦਲ ਦਲ ਚੋਂ ਨੌਜਵਾਨਾਂ ਨੂੰ ਕੱਢ ਖੇਡਾਂ ਵੱਲ ਪ੍ਰਫੁੱਲਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਰੱਖੇ ਗਏ ਸਨਮਾਨ ਸਮਾਗਮ ਦੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਸਾਬਕਾ  ਵਿਧਾਇਕ ਪ੍ਰਸਿੱਧ ਉਦਯੋਗਪਤੀ ਸਰਦਾਰ ਕੇਵਲ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਜਿੱਥੇ ਬਰਨਾਲਾ ਦੇ ਵਿੱਚ ਜੂਨੀਅਰ ਕਿੱਕ ਬਾਕਸਿੰਗ ਚ ਕੋਲਕਾਤਾ ਵਿਖੇ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਤੇ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਸਮੇਤ ਵੱਡੀ ਗਿਣਤੀ ਚ ਜੂਨੀਅਰ ਕਿੱਕ ਬਾਕਸਿੰਗ ਚ ਜੇਤੂ ਖਿਡਾਰੀਆਂ ਨੂੰ ਲੈ ਕੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਅਤੇ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਵੱਡੀ ਗਿਣਤੀ ਚ ਆਪਣੇ ਸਮੂਹ ਮੈਂਬਰਾਂ ਨਾਲ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਪੱਕਾ ਕਾਲਜ ਰੋਡ ਬਰਨਾਲਾ ਤੇ ਰੱਖੇ ਗਏ ਸਨਮਾਨ ਸਮਾਗਮ ਚ  ਪਹੁੰਚਦਿਆਂ ਸਨਮਾਨਿਤ ਕੀਤਾ ਗਿਆ। ਭਾਜਪਾ ਦੇ ਸੀਨੀਅਰ ਆਗੂ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਪੰਜਾਬ ਦੀਆਂ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸਾਡੇ ਇਲਾਕੇ ਦੇ ਖੇਡ ਮੰਤਰੀ ਨੂੰ ਖੇਡਾਂ ਨੂੰ ਲੈ ਕੇ ਖਿਡਾਰੀਆਂ ਦੀ ਸੁਵਿਧਾ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਬੜੀ ਹੀ ਮੰਦਭਾਗੀ ਗੱਲ ਹੈ ਕਿ ਅੱਜ ਆਪਣੇ ਰੁਝੇਵਿਆਂ ਕਾਰਨ ਖੇਡ ਮੰਤਰੀ ਸਮਾਗਮ ਚ ਸ਼ਾਮਲ ਨਹੀਂ ਹੋ ਸਕੇ। ਪਰ ਉਹ ਫੇਰ ਵੀ ਉਮੀਦ ਕਰਦੇ ਹਨ ਕਿ ਬਰਨਾਲਾ ਸਮੇਤ ਪੰਜਾਬ ਚ ਖੇਡਾਂ ਨੂੰ ਪ੍ਰਫੁੱਲਤ ਕਰਨ ਨੂੰ ਲੈ ਕੇ ਸੂਬਾ ਸਰਕਾਰ ਦੇ ਨਾਲ ਅਹਿਮ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਵੱਲੋਂ ਅੱਜ ਬਰਨਾਲੇ ਦਾ ਅਤੇ ਪੰਜਾਬ ਦਾ ਹੀ ਨਹੀਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਨਾਲ ਹੀ ਸਨਮਾਨ ਸਮਾਗਮ ਵਿਚ ਭਾਜਪਾ ਸੀਨੀਅਰ ਆਗੂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਭਾਜਪਾ ਸੀਨੀਅਰ ਆਗੂ ਗੁਰਜਿੰਦਰ ਸਿੰਘ ਸਿੱਧੂ, ਐਸ ਡੀ ਸਭਾ ਦੇ ਚੇਅਰਮੈਨ ਸੀਨੀਅਰ ਵਕੀਲ ਸ਼ਿਵਦਰਸ਼ਨ ਸ਼ਰਮਾ, ਸੂਰਯਵੰਸ਼ੀ ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਬਾਠ, ਵਾਈਐਸ ਗਰੁੱਪ ਦੇ ਐਮਡੀ ਵਰੁਣ ਭਾਰਤੀ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਵਿਪਨ ਗੁਪਤਾ ਆਪ ਵੱਲੋਂ ਸਮਾਗਮ ਵਿੱਚ ਖਿਡਾਰੀਆਂ ਨੂੰ ਅਤੇ ਸ਼ਾਮਲ ਨੁਮਾਇੰਦਿਆਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਜੂਨੀਅਰ ਕਿੱਕ ਬਾਕਸਿੰਗ ਚੋਂ ਜੇਤੂ ਖਿਡਾਰੀ ਨੈਸ਼ਨਲ ਗੋਲਡ ਮੈਡਲਿਸਟ ਇੰਦਰਵੀਰ ਸਿੰਘ ਬਰਾਡ਼ ਸਿਲਵਰ ਮੈਡਲ ਜੇਤੂ ਅਨੂਰੀਤ ਕੌਰ ਸਿੱਧੂ ਹੁਸਨਪ੍ਰੀਤ ਸਿੰਘ ਅਰਸ਼ਪ੍ਰੀਤ ਸ਼ਰਮਾ ਸੁਖਵੀਰ ਕੌਰ ਗੁਰਪ੍ਰੀਤ ਸਿੰਘ ਆਕਾਸ਼ਦੀਪ ਸਿੰਘ ਮਨਿੰਦਰ ਸਿੰਘ ਅਜੇ ਕੁਮਾਰ ਵਿੱਕੀ ਸਿੰਘ ਅਤੇ ਕੋਚ ਸਾਹਿਬਾਨ ਰਣਜੀਤ ਸਿੰਘ ਮਾਨ ਜਸਪ੍ਰੀਤ ਸਿੰਘ ਢੀਂਡਸਾ ਨੂੰ ਵੱਖ ਵੱਖ ਰਾਜਨੀਤਕ ਸਮਾਜਿਕ ਧਾਰਮਿਕ ਸੰਸਥਾਵਾਂ ਅਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਪ੍ਰਸਿੱਧ ਉਦਯੋਗਪਤੀ ਕੇਵਲ ਸਿੰਘ ਢਿੱਲੋਂ, ਭਾਜਪਾ ਦੇ ਸੀਨੀਅਰ ਆਗੂ ਗੁਰਜਿੰਦਰ ਸਿੰਘ ਸਿੱਧੂ, ਮਾਰਕੀਟ ਕਮੇਟੀ ਧਨੌਲਾ ਦੇ  ਚੇਅਰਮੈਨ ਜੀਵਨ ਬਾਂਸਲ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਸੰਧੂ, ਸਤੀਸ਼ ਬਾਂਸਲ ਜੱਜ, ਕੌਂਸਲਰ ਭੁਪਿੰਦਰ ਭਿੰਦੀ, ਕੌਂਸਲਰ ਖੁਸ਼ੀ ਮੁਹੰਮਦ,ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਔਲਖ, ਸਾਬਕਾ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਕੌਂਸਲਰ ਜਗਰਾਜ ਪੰਡੋਰੀ ਮਾਸਟਰਮਾਈਂਡ ਫਲਾਇੰਗ ਫੈਦਰ ਦੇ ਐਮਡੀ ਐਸਐਸਡੀ ਕਾਲਜ ਅਤੇ ਐਸ ਡੀ ਸਭਾ ਦੇ ਸੈਕਟਰੀ ਸ਼ਿਵ ਸਿੰਗਲਾ, ਐਸ ਡੀ ਸਭਾ ਦੇ ਚੇਅਰਮੈਨ ਸੀਨੀਅਰ ਵਕੀਲ ਸ਼ਿਵਦਰਸ਼ਨ ਸ਼ਰਮਾ, ਸੂਰਿਆਵੰਸ਼ੀ ਖੱਤਰੀ ਸਭਾ ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਪ੍ਰਧਾਨ ਸਮਾਜ ਸੇਵੀ  ਸੁਖਵਿੰਦਰ ਭੰਡਾਰੀ, ਖੱਤਰੀ ਸਭਾ ਰਜਿਸਟਰਡ ਬਰਨਾਲਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜੀਵ ਵਰਮਾ ਰਿੰਪੀ, ਸ੍ਰੀ ਗਣੇਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ ਸਤਪਾਲ ਗਾਂਧੀ, ਮੇਲਾ ਇੰਚਾਰਜ ਅਤੇ ਪਵਨ ਸੇਵਾ ਸੰਮਤੀ ਤੋਂ ਵਾਈਸ ਪ੍ਰਧਾਨ ਪਰਵੀਨ ਸਿੰਗਲਾ, ਬਰਨਾਲਾ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸੋਨੀ, ਸ਼ਸ਼ੀ ਚੋਪੜਾ, ਦੀਕਸ਼ਿਤ ਚੋਪੜਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਵਕੀਲ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਰੁਪਿੰਦਰ ਸੰਧੂ, ਪ੍ਰਸਿੱਧ ਕਾਲੋਨਾਈਜ਼ਰ ਸਮਾਜ ਸੇਵੀ  ਪਿਆਰਾ ਲਾਲ ਰਾਏਸਰੀਆ, ਸਾਂਝਾ ਆਸਰਾ ਵੈੱਲਫੇਅਰ ਤੇ ਲਾਇਨਜ਼ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਬਿੱਟੂ, ਏਐੱਸਆਈ ਮਹਿੰਦਰ ਬਾਬਾ ਸਬ, ਇੰਸਪੈਕਟਰ ਸਰਬਜੀਤ ਸਿੰਘ, ਸਬ ਇੰਸਪੈਕਟਰ ਮੁਨੀਸ਼ ਕੁਮਾਰ ਗਰਗ, ਏਐੱਸਆਈ ਚਰਨਜੀਤ ਸਿੰਘ, ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਤੇ ਬਲੱਡ ਡੋਨਰ ਕਲੱਬ ਤੋਂ  ਸ਼ੰਮੀ ਸਿੰਗਲਾ, ਜ਼ਿਮੀਂ ਮਿੱਤਲ, ਕ੍ਰਿਸ਼ਨਾ ਐਂਟਰਪ੍ਰਾਈਜ਼ਜ਼ ਦੇ ਐਮਡੀ ਪੰਕਜ, ਵੇਟਲਿਫਟਿੰਗ ਕੋਚ ਗੁਰਵਿੰਦਰ ਕੌਰ, ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ, ਬਰਨਾਲਾ ਸਪੋਰਟਸ ਵੈਲਫੇਅਰ ਰਾਮਪਾਲ ਸਿੰਗਲਾ , ਵਰੁਣ ਭਾਰਤੀ, ਅਮਰਜੀਤ ਕਾਲੇਕਾ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਬਿੱਟੂ ਦੀਵਾਨਾ, ਸਾਬਕਾ ਕੌਂਸਲਰ ਤਜਿੰਦਰ ਸਿੰਘ ਸੋਨੀ ਜਾਗਲ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਇਸ਼ਵਿੰਦਰ ਸਿੰਘ ਜੰਡੂ, ਸ਼ੁਭਮ ਗਰਗ, ਬੰਟੀ ਗਰੋਵਰ ਅਮਨਦੀਪ ਕਾਲਾ, ਲੁਕੇਸ਼ ਕੌਸ਼ਲ, ਸੁਭਾਸ਼ ਕੁਮਾਰ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਅਰੋਡ਼ਾ ਤੇ ਸੈਕਟਰੀ ਵਿਪਨ ਗੁਪਤਾ, ਰਵਿੰਦਰ ਕੁਮਾਰ, ਬਿੱਲੀ, ਕਮਲਦੀਪ ਸਿੰਘ, ਭੋਜਰਾਜ, ਸੁਰੇਸ਼ ਚੰਦੇਲ, ਨਾਜ ਸਿੰਗਲਾ, ਪਵਨ ਸੇਵਾ ਸੰਮਤੀ ਤੋਂ ਵਾਈਸ ਪ੍ਰਧਾਨ ਸੁਭਾਸ਼ ਬਾਲਾਜੀ, ਵਰੁਨ ਬੱਤਾ, ਮਹੇਸ਼ ਕੁਮਾਰ ਲੋਟਾ, ਸੰਜੀਵ ਬਿੱਟੂ ਢੰਡ, ਲਾਇਨਜ਼ ਕਲੱਬ ਸੁਪਰੀਮ ਤੋਂ ਯਸ਼ਪਾਲ ਬਾਲਾਜੀ, ਜੇਤੂ ਖਿਡਾਰੀ ਇੰਦਰਜੀਤ ਸਿੰਘ ਬਰਾਡ਼ ਦੇ ਤਾਇਆ ਜਸਬੀਰ ਸਿੰਘ ਬਰਾੜ, ਭਾਈ ਚਰਨਵੀਰ ਸਿੰਘ ਬਰਾੜ, ਪਰਦੀਪ ਕੁਮਾਰ ਗਰਗ ਜੈਪਾਲ, ਗੁਰਜੰਟ ਸਿੰਘ ਕਰਮਗਡ਼੍ਹ, ਜਥੇਦਾਰ ਪਰਮਜੀਤ ਸਿੰਘ ਖਾਲਸਾ, ਗੁਰਜੰਟ ਸੋਨਾ,  ਕੁਲਵਿੰਦਰ ਸਿੰਘ, ਜਗਤਾਰ ਧਨੌਲਾ ਕੁਲਤਾਰ ਤਾਰੀ, ਰਾਹੁਲ ਰੁਪਾਲ, ਜਸਬੀਰ ਸਿੰਘ, ਪਰਮਜੀਤ ਸ਼ੀਤਲ, ਪ੍ਰੋਫ਼ੈਸਰ ਬਿੱਟੂ ਸ਼ਰਮਾ, ਸਰਪੰਚ ਭੱਦਲਵੜ੍ਹ ਸ਼ਿਵਰਾਜ ਸਿੰਘ, ਜੱਗਾ ਮਾਨ, ਅਸ਼ੋਕ ਪੁਰੀ, ਅਸ਼ੋਕ ਕੁਮਾਰ ਟੋਨੀ, ਅੰਮ੍ਰਿਤਪਾਲ ਗੋਇਲ, ਰਜਿੰਦਰ ਪ੍ਰਸ਼ਾਦ ਸਿੰਗਲਾ, ਮੁਕੰਦ ਲਾਲ ਬਾਂਸਲ, ਪ੍ਰੈੱਸ ਕਲੱਬ ਮਹਿਲ ਕਲਾਂ, ਪ੍ਰੈੱਸ ਕਲੱਬ ਭਦੌੜ, ਪ੍ਰੈੱਸ ਕਲੱਬ ਤਪਾ ਪ੍ਰੈੱਸ ਕਲੱਬ ਹੰਡਿਆਇਆ, ਪ੍ਰੈੱਸ ਕਲੱਬ ਬਰਨਾਲਾ, ਏਕਤਾਂ ਪ੍ਰੈੱਸ ਕਲੱਬ  ਬਰਨਾਲਾ ਜਰਨਲਿਸਟ ਐਸੋਸੀਏਸ਼ਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਾਬਕਾ ਸੈਨਿਕ ਵਿੰਗ ਭਾਰਤੀ ਜਨਤਾ ਪਾਰਟੀ ਅਤੇ ਸਮੂਹ ਮੈਂਬਰ ਅਹੁਦੇਦਾਰ ਆਦਿ ਵੱਲੋਂ ਨੈਸ਼ਨਲ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਸਮੇਤ ਵੱਖ ਵੱਖ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।