ਰਜਿ: ਨੰ: PB/JL-124/2018-20
RNI Regd No. 23/1979

ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਕਾਬੂ
 
BY admin / August 10, 2022
ਕਪੂਰਥਲਾ, 10 ਅਗਸਤ (ਪ. ਪ.)-ਐਸਐਸਪੀ ਕਪੂਰਥਲਾ ( ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਲਤਾਨਪੁਰ ਦੇ ਵਿਧਾਇਕ ਨਵਤੇਜ ਸਿੰਘ ਚੀਮਾ (  ) ਨੂੰ ਮੋਬਾਈਲ ‘ਤੇ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਕਾਬੂ ਕੀਤਾ ਹੈ। ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਇਹ ਮੁਲਜਮ ਉਸ ਨੂੰ ਪੰਜਾਬ ਪੁਲਿਸ ( ) ਦਾ ਵੱਡਾ ਅਫਸਰ ਦੱਸ ਰਿਹਾ ਸੀ ਤੇ ਉਨ੍ਹਾਂ ਨੂੰ ਧਮਕੀ ਦੇ ਰਿਹਾ ਸੀ ਕਿ ਜੇਕਰ ਮੈਨੂੰ 3 ਕਰੋੜ ਰੁਪਏ ਨਾ ਦਿੱਤਾ ਤਾਂ ਉਹ ਉਸ ਨੂੰ ਕਿਸੇ ਵੱਡੇ ਕਿ੍ਰਮੀਨਲ ਕੇਸ ‘ਚ ਫਸਾ ਦੇਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਵੱਡੇ ਪੁਲਿਸ ਅਧਿਕਾਰੀਆਂ ਦਾ ਨਾਂ ਲੈ ਕੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆ ਰਿਹਾ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਪੂਰੇ ਪੰਜਾਬ ‘ਚ ਮੁਸਤੈਦ ਸੀ ਤੇ ਅੱਜ ਉਨ੍ਹਾਂ ‘ਚੋਂ ਇਕ ਮੁਲਜਮ ਤਲਵੰਡੀ ਚੌਧਰੀਆਂ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਦੋਸ਼ੀ ਨੇ ਆਪਣਾ ਨਾਂ ਅਮਨ ਸ਼ਰਮਾ ਪੁੱਤਰ ਦੁਰਗਾ ਦਾਸ ਵਾਸੀ ਮੁਹੱਲਾ ਨਹਿਰੂ ਕਾਲੋਨੀ ਮਜੀਠਾ ਰੋਡ ਜ?ਿਲ੍ਹਾ ਅੰਮਿ੍ਰਤਸਰ ਦੱਸਿਆ ਹੈ।