ਰਜਿ: ਨੰ: PB/JL-124/2018-20
RNI Regd No. 23/1979

ਕੇਂਦਰੀ ਮੰਤਰੀ ਗਡਕਰੀ ਨੇ ਕਿਹਾ- ਸਾਡੇ ਹਿਸਾਬ ਨਾਲ ਚੱਲੇਗੀ ਸਰਕਾਰ, ਅਫਸਰਾਂ ਨੇ ਸਿਰਫ ਕਹਿਣਾ ਹੈ ਯੈੱਸ ਸਰ
 
BY admin / August 10, 2022
ਮੁੰਬਈ, 10 ਅਗਸਤ (ਯੂ. ਐਨ. ਆਈ.)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਨਾਗਪੁਰ ਵਿੱਚ ਨੌਕਰਸਾਹੀ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਰਕਾਰ ਤੁਹਾਡੇ (ਨੌਕਰਸਾਹਾਂ) ਮੁਤਾਬਕ ਨਹੀਂ ਚੱਲੇਗੀ, ਤੁਸੀਂ ਮੰਤਰੀਆਂ ਮੁਤਾਬਕ ਕੰਮ ਕਰੋਗੇ। ਨਿਤਿਨ ਗਡਕਰੀ ਆਦਿਵਾਸੀ ਵਿਭਾਗ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸਾਮਲ ਹੋਣ ਲਈ ਨਾਗਪੁਰ ਵਿੱਚ ਸਨ। ਉਨ੍ਹਾਂ ਕਿਹਾ ਕਿ ਮੈਂ ਅਫਸਰਾਂ ਨੂੰ ਹਮੇਸਾ ਕਹਿੰਦਾ ਹਾਂ ਕਿ ਸਰਕਾਰ ਤੁਹਾਡੇ ਕਹਿਣ ਵਾਂਗ ਨਹੀਂ ਚੱਲੇਗੀ, ਤੁਸੀਂ ਸਿਰਫ ‘ਜੀ ਸਰ‘ ਕਹਿਣਾ ਹੈ। ਜੋ ਅਸੀਂ (ਮੰਤਰੀ) ਕਹਿ ਰਹੇ ਹਾਂ, ਤੁਹਾਨੂੰ ਉਸ ਨੂੰ ਲਾਗੂ ਕਰਨਾ ਹੋਵੇਗਾ। ਸਰਕਾਰ ਸਾਡੇ ਹਿਸਾਬ ਨਾਲ ਚੱਲੇਗੀ। ਉਨ੍ਹਾਂ ਇਹ ਗੱਲ ਨਾਗਪੁਰ ਵਿੱਚ ਮਹਾਰਾਸਟਰ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦੇ ਇੱਕ ਪ੍ਰੋਗਰਾਮ ਵਿੱਚ ਕਹੀ। ਉਨ੍ਹਾਂ ਸਪੱਸਟ ਕਿਹਾ ਕਿ ਕਾਨੂੰਨ ਗਰੀਬਾਂ ਦੇ ਕੰਮ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ। ਸਰਕਾਰ ਨੂੰ ਕਾਨੂੰਨ ਨੂੰ ਤੋੜਨ ਜਾਂ ਪਾਸੇ ਕਰਨ ਦਾ ਅਧਿਕਾਰ ਹੈ। ਮਹਾਤਮਾ ਗਾਂਧੀ ਕਹਿੰਦੇ ਸਨ। ਸਰਕਾਰ ਨੂੰ ਨੌਕਰਸਾਹਾਂ ਦੇ ਕਹਿਣ ਅਨੁਸਾਰ ਨਹੀਂ ਚੱਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਗਾਂਧੀ ਜੀ ਵੀ ਕਹਿੰਦੇ ਸਨ ਕਿ ਜੇਕਰ ਕਾਨੂੰਨ ਗਰੀਬਾਂ ਦੇ ਵਿਕਾਸ ਦਾ ਰਾਹ ਰੋਕਦੇ ਹਨ ਤਾਂ ਉਨ੍ਹਾਂ ਨੂੰ ਤੋੜ ਦੇਣਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ 1995 ਵਿੱਚ ਮਹਾਰਾਸਟਰ ਦੀ ਮਨੋਹਰ ਜੋਸੀ ਸਰਕਾਰ ਵਿੱਚ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਸਨੇ ਇੱਕ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਸੀ। ਗਡਕਰੀ ਨੇ ਕਿਹਾ ਕਿ ਮੈਂ ਹਮੇਸਾ ਨੌਕਰਸਾਹਾਂ ਨੂੰ ਕਹਿੰਦਾ ਹਾਂ ਕਿ ਸਰਕਾਰ ਤੁਹਾਡੇ ਕਹੇ ਅਨੁਸਾਰ ਕੰਮ ਨਹੀਂ ਕਰੇਗੀ। ਤੁਹਾਨੂੰ ਸਿਰਫ ‘ਹਾਂ ਸਰ‘ ਕਹਿਣਾ ਹੈ। ਜੋ ਅਸੀਂ ਮੰਤਰੀ ਕਹਿ ਰਹੇ ਹਾਂ ਤੁਹਾਨੂੰ ਲਾਗੂ ਕਰਨਾ ਹੋਵੇਗਾ।           ਸਰਕਾਰ ਸਾਡੇ ਹਿਸਾਬ ਨਾਲ ਕੰਮ ਕਰੇਗੀ। ਮਹਾਤਮਾ ਗਾਂਧੀ ਦਾ ਜ?ਿਕਰ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਬਾਪੂ ਕਹਿੰਦੇ ਸਨ ਕਿ ਗਰੀਬਾਂ ਦਾ ਭਲਾ ਕਰਨ ਦੇ ਰਾਹ ਵਿੱਚ ਕੋਈ ਕਾਨੂੰਨ ਨਹੀਂ ਆ ਸਕਦਾ। ਮੈਂ ਜਾਣਦਾ ਹਾਂ ਕਿ ਕੋਈ ਵੀ ਕਾਨੂੰਨ ਗਰੀਬਾਂ ਦੀ ਭਲਾਈ ਲਈ ਕੰਮ ਕਰਨ ਦੇ ਰਾਹ ਵਿੱਚ ਨਹੀਂ ਆਵੇਗਾ। ਪਰ ਜੇਕਰ ਅਜਿਹਾ ਕੋਈ ਕਾਨੂੰਨ ਆ ਜਾਵੇ ਤਾਂ ਇਸ ਨੂੰ 10 ਵਾਰ ਤੋੜਨ ਤੋਂ ਵੀ ਗੁਰੇਜ ਨਹੀਂ ਕਰਨਾ ਚਾਹੀਦਾ।