ਰਜਿ: ਨੰ: PB/JL-124/2018-20
RNI Regd No. 23/1979

ਦੋਸਤ ਜਾਂ ਨਾਬਾਲਗ ਨੂੰ ਗੱਡੀ ਚਲਾਉਣ ਲਈ ਦਿੱਤੀ ਤਾਂ ਹੋਵੇਗੀ ਜੇਲ੍ਹ, ਦੇਣਾ ਪਵੇਗਾ ਜੁਰਮਾਨਾ
 
BY admin / August 10, 2022
ਨਵੀਂ ਦਿੱਲੀ, 10 ਅਗਸਤ (ਯੂ. ਐਨ. ਆਈ.)- ਕਈ ਵਾਰ ਦੋਸਤੀ ਦੇ ਚੱਕਰ ’ਚ ਲੋਕ ਆਪਣੇ ਦੋਸਤਾਂ ਨੂੰ ਗੱਡੀ ਚਲਾਉਣ ਲਈ ਦੇ ਦਿੰਦੇ ਹਨ ਪਰ ਇਹ ਨਹੀਂ ਪੁੱਛਦੇ ਕਿ ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਹੈ ਜਾਂ ਨਹੀਂ।ਬਹੁਤ ਸਾਰੇ ਲੋਕ ਨਾਬਾਲਗ ਬੱਚਿਆਂ ਨੂੰ ਆਪਣੇ ਵਾਹਨ ਚਲਾਉਣ ਲਈ ਦੇ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਜੇ ਤੁਹਾਡਾ ਦੋਸਤ ਜਾਂ ਨਾਬਾਲਗ ਬਿਨਾਂ ਡੀਐੱਲ ਤੁਹਾਡੀ ਕਾਰ ਨਾਲ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਤੁਹਾਨੂੰ ਜੇਲ੍ਹ ਦੇ ਨਾਲ-ਨਾਲ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਮੋਟਰ ਵਹੀਕਲ ਐਕਟ ਦੀ ਧਾਰਾ 180 ਤਹਿਤ ਉਸ ਵਿਅਕਤੀ ਨੂੰ ਤਿੰਨ ਮਹੀਨੇ ਤਕ ਦੀ ਸਜ਼ਾ ਹੋ ਸਕਦੀ ਹੈ, ਜਿਹੜਾ ਆਪਣਾ ਵਾਹਨ ਕਿਸੇ ਅਜਿਹੇ ਵਿਅਕਤੀ ਨੂੰ ਚਲਾਉਣ ਲਈ ਦਿੰਦਾ ਹੈ ਜਿਸ ਕੋਲ ਲਾਇਸੈਂਸ ਨਹੀਂ ਹੈ। ਇਸ ਕਾਨੂੰਨ ਤਹਿਤ ਬੱਚਿਆਂ ਨੂੰ ਵੀ ਆਪਣਾ ਵਾਹਨ ਚਲਾਉਣ ਦੀ ਇਜਾਜ਼ਤ ਦੇਣਾ ਗ਼ਲਤ ਹੈ। ਕਾਨੂੰਨ ਮੁਤਾਬਿਕ ਸਜ਼ਾ ਦੇ ਨਾਲ 5,000 ਰੁਪਏ ਤਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੰਪਨੀ ਵੱਲੋਂ ਫਿੱਟ ਕੀਤੇ ਸਾਈਲੈਂਸਰ ਨੂੰ ਹਟਾ ਕੇ ਮੋਡੀਫਾਈ ਸਾਈਲੈਂਸਰ ਲਗਾ ਲਿਆ ਜਾਂਦਾ ਹੈ। ਇਨ੍ਹਾਂ ਦੀ ਜ਼ਿਆਦਾ ਆਵਾਜ਼ ਸ਼ੋਰ ਪ੍ਰਦੂਸ਼ਣ ਨੂੰ ਵਧਾਉਂਦੀ ਹੈ। ਅਜਿਹਾ ਮੋਟਰਸਾਈਕਲ ਦੇਖ ਕੇ ਟ੍ਰੈਫਿਕ ਪੁਲਸ ਨੇ ਚਲਾਨ ਕੱਟ ਦਿੰਦੀ ਹੈ। ਐੱਨਆਈਸੀ ਇਕ ਵਰਚੁਅਲ ਕੋਰਟ ਵੀ ਤਿਆਰ ਕਰ ਰਿਹਾ ਹੈ। ਵਾਹਨ ਮਾਲਕ-ਡਰਾਈਵਰ ਨੂੰ ਚਲਾਨ ਕੱਟ ਹੋਣ ਤੋਂ 15 ਦਿਨਾਂ ਅੰਦਰ ਜੁਰਮਾਨਾ ਜਮ੍ਹਾ ਕਰਵਾਉਣਾ ਹੋਵੇਗਾ। ਅਜਿਹਾ ਕਰਨ ਵਿਚ ਅਸਫਲ ਰਹਿਣ ’ਤੇ ਜ਼ਿਲ੍ਹਾ ਤੇ ਸੈ।ਨ ਅਦਾਲਤ ਵਿਚ ਚਲਾਨ ਪੇਸ਼ ਕਰ ਕੇ ਵਸੂਲੀ ਦੀ ਕਾਰਵਾਈ ਕੀਤੀ ਜਾਵੇਗੀ।