ਰਜਿ: ਨੰ: PB/JL-124/2018-20
RNI Regd No. 23/1979

ਕਿਸਾਨ ਮਜ਼ਦੂਰ ਜਥੇਬੰਦੀ ਵੱਲੋ ਖਡੂਰ ਸਾਹਿਬ ਵਿਖੇ ਫੂਕਿਆ ਕੇਂਦਰ ਦੀ ਸਰਕਾਰ ਦਾ ਪੁਤਲਾ ਕੀਤੀ ਜੰਮ ਕੇ ਨਾਅਰੇਬਾਜ਼ੀ
 
BY admin / August 10, 2022
 ਖਿਲਚੀਆ  10 ਅਗਸਤ (ਸਕੱਤਰ ਸਿੰਘ ਪੁਰੇਵਾਲ )ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਵੱਲੋ ਜਿੱਥੇ ਪੰਜਾਬ ਭਰ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ ਉੱਥੇ ਜਿਲ੍ਹੇ ਤਰਨ ਤਾਰਨ ਵਿੱਚ ਵੀ ਦਰਜਨਾਂ ਥਾਂਵਾ ਤੇ ਪੁਤਲੇ ਫੂਕੇ ਗਏ ਜਿਸ ਦੇ ਤਹਿਤ ਅੱਜ ਸੂਬਾ ਕਮੇਟੀ ਦੀ ਕਾਲ ਤੇ ਜੋਨ ਖਡੂਰ ਸਾਹਿਬ ਅਤੇ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਜੋਨ ਪ੍ਰਧਾਨ ਦਿਆਲ ਸਿੰਘ ਮੀਆਵਿੰਡ ਅਤੇ ਜੋਨ ਪ੍ਰਧਾਨ ਮੁਖਤਾਰ ਸਿੰਘ ਬਿਹਾਰੀਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੇ ਖਡੂਰ ਸਾਹਿਬ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਕੇਂਦਰ ਦੀ ਬੀ ਜੇ ਪੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ  ਪੂਰੀ ਜਾਣਕਾਰੀ ਦਿੰਦਿਆ ਕਿਸਾਨ ਆਗੂ ਸਤਨਾਮ ਸਿੰਘ ਖੋਜਕੀਪੁਰ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘੱਗੇ , ਨਵਤੇਜ ਸਿੰਘ ਏਕਲਗੱਡਾ ਅਤੇ ਮਨਜੀਤ ਸਿੰਘ ਵੈਰੋਵਾਲ਼ ਨੇ ਦੱਸਿਆ ਕੇ ਦੇਸ਼ ਦੇ ਹਰ ਵਰਗ ਵੱਲੋਂ ਦਿੱਲੀ ਦੇ ਬਾਰਡਰਾ ਤੇ ਸੰਘਰਸ਼ ਕਰਕੇ ਮੋਦੀ ਸਰਕਾਰ ਵੱਲੋ ਧੱਕੇ ਨਾਲ ਲੋਕਾ ਦੇ ਥੋਪੇ ਜਾ ਰਹੇ ਕਨੂੰਨ ਰੱਦ ਕਰਵਾਏ ਪਰ ਕੇਂਦਰ ਸਰਕਾਰ ਦੇਸ਼ ਦੇ ਲੋਕਾ ਨਾਲ ਫਿਰ ਵਿਸ਼ਵਾਸ਼ ਘਾਤ ਕਰ ਰਹੀ ਹੈ ਕੇਂਦਰ ਸਰਕਾਰ ਵੱਲੋ ਬਿਜਲੀ ਸੋਧ ਬਿੱਲ 2020 ਨੂੰ 2022 ਦੀ ਪਾਰਲੀਮੈਂਟ ਵਿੱਚ ਲਿਆ ਕੇ ਪਾਸ ਕਰਨਾ ਇਹ ਦੇਸ਼ ਦੇ ਲੋਕਾ ਨਾਲ ਵੱਡਾ ਥੋਖਾ ਹੈ ਕਿਸਾਨ ਆਗੂਆ ਨੇ ਕਿਹਾ ਕੇ ਦਿੱਲੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋ ਵਿਸ਼ਵਾਸ ਦਿਵਾਉਣ ਤੇ ਰੱਦ ਕੀਤਾ ਸੀ  ਅਤੇ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ ਲਿਆਉਣ ਲਈ ਦੇਸ਼ ਦੀਆਂ ਕਿਸਾਨ ਜਥੇਬੰਦੀਆ ਅਤੇ ਸੂਬਿਆ ਦੇ ਜਿੰਮੇਵਾਰ ਅਧਿਆਰਿਆ ਨਾਲ ਸਲਾਹ ਕੀਤੀ ਜਾਵੇਗੀ ਅਤੇ  
ਬਿਜਲੀ ਸੋਧ ਬਿੱਲ ਨਾ ਲਿਆਉਣ ਦੀ ਗੱਲ ਕਹੀ ਸੀ ਪਰ ਹੁਣ ਕਿਸੇ ਨੂੰ ਪੁੱਛਿਆ ਨਹੀ ਅਤੇ ਪਾਰਲੀਮੈਂਟ ਵਿੱਚ ਬਿਜਲੀ ਸੋਧ ਬਿਲ 2020  ਪਾਸ ਕਰਕੇ ਆਪਣੀ ਨੀਤੀ ਜਗ ਜ਼ਾਹਰ ਕੀਤੀ ਹੈ ਇਸ ਦੀ ਕਿਸਾਨ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆ ਕਿਹਾ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ 9 ਅਗਸਤ ਨੂੰ ਸੂਬਾ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜੋ ਕੇਂਦਰ ਸਰਕਾਰ ਲਈ ਮੁਸੀਬਤਾ ਲੈ ਕੇ ਆਵੇਗਾਂ ਅਤੇ ਕਿਸੇ ਵੀ ਹਾਲਤ ਵਿੱਚ  ਕਾਰਪੋਰੇਟ ਜਗਤ ਨੂੰ ਕਿਸੇ ਵੀ ਅਧਾਰੇ ਤੇ ਕਾਬਜ ਨਹੀ ਹੋਣ ਦਿੱਤਾ ਜਾਵੇਗਾ ਬਿਜਲੀ ਸੋਧ ਬਿੱਲ ਪਾਸ ਕਰਨ ਦੇ ਰੋਸ  ਵਜੋ ਬਾਜ਼ਾਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਰਮਜੀਤ ਸਿੰਘ ਬਾਠ ਦਾਰਾਪੁਰ, ਬਲਬੀਰ ਸਿੰਘ ਰਾਮਪੁਰ, ਸਾਹਿਬ ਸਿੰਘ ਨਰੋਤਮਪੁਰ,ਹਰਪਾਲ ਸਿੰਘ ਜਲਾਲਾਬਾਦ,ਪ੍ਰਭਜੋਤ ਸਿੰਘ ਜਲਾਲਾਬਾਦ, ਗੁਲਜ਼ਾਰ ਸਿੰਘ ਮੀਆਵਿੰਡ, ਸੁਖਚੈਨ ਸਿੰਘ ਅੱਲੋਵਾਲ, ਤਰਸੇਮ ਸਿੰਘ ਏਕਲਗੱਡਾ, ਲਵਜੀਤ ਸਿੰਘ ਖੋਜਕੀਪੁਰ, ਬਲਜੀਤ ਸਿੰਘ ਘੱਗੇ, ਮਜ਼ਦੂਰ ਆਗੂ ਬਲਜਿੰਦਰ ਸਿੰਘ ਘੱਗੇ, ਸੁਖਚੈਨ ਸਿੰਘ ਦਾਰਾਪੁਰ, ਜਗਜੀਤ ਸਿੰਘ ਫਾਜਲਪੁਰ, ਤਜਿੰਦਰ ਸਿੰਘ ਬਹਾਦਰਪੁਰ, ਸੁਖਦੇਵ ਸਿੰਘ ਘੱਗੇ ਗੁਰਦੀਪ ਸਿੰਘ ਗਿੱਲ ਕਲੇਰ ਆਦਿ ਆਗੂਆਂ ਦੀ ਅਗਵਾਈ ਹੇਠ ਪੁਤਲਾ ਫੂਕਿਆ ਗਿਆ