ਰਜਿ: ਨੰ: PB/JL-124/2018-20
RNI Regd No. 23/1979

ਕਰੀਬ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਨਾਲੇ ’ਚ ਡਿੱਗੇ ਬੱਚੇ ਦਾ ਨਹੀਂ ਲੱਗਿਆ ਪਤਾ
 
BY admin / August 10, 2022
ਕਪੂਰਥਲਾ, 10 ਅਗਸਤ (ਪ. ਪ.)-ਕਪੂਰਥਲਾ ਦੇ ਅੰਮਿ੍ਰਤਸਰ ਰੋਡ ‘ਤੇ ਮੰਗਲਵਾਰ ਨੂੰ ਕਰੀਬ 12 ਵਜੇ ਇਕ ਪ੍ਰਵਾਸੀ ਮਜਦੂਰ ਦਾ ਦੋ ਸਾਲਾ ਬੱਚਾ ਅਭਿਲਾਸ ਜੋ ਵੱਡੇ ਨਾਲੇ ‘ਚ ਡਿੱਗ ਗਿਆ ਸੀ, ਪਰ ਕਰੀਬ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਬੱਚੇ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਐਨਡੀਆਰਐੱਫ ਬਠਿੰਡਾ ਦੀ 29 ਮੈਬਰਾਂ ਦੀ ਟੀਮ ਦਾ ਰੈਸਕਿਊ ਅਪ੍ਰੇਸਨ ਲਗਾਤਾਰ ਜਾਰੀ ਹੈ ਪਰ ਅਜੇ ਤਕ ਸਫਲਤਾ ਹੱਥ ਨਹੀਂ ਲੱਗੀ ਹੈ। ਡੀਸੀ ਵਿਸੇਸ ਸਾਰੰਗਲ ਖੁਦ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ। ਇੱਥੇ ਇਹ ਵੀ ਜ?ਿਕਰਯੋਗ ਹੈ ਕਿ ਬੱਚੇ ਦੇ ਡਿੱਗਣ ਤੋਂ ਬਾਅਦ ਮਾਂ ਨੇ ਵੀ ਬੱਚੇ ਨੂੰ ਬਚਾਉਣ ਲਈ ਨਾਲੇ ‘ਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਲੋਕਾਂ ਨੇ ਤੁਰੰਤ ਬਾਹਰ ਕੱਢ ਲਿਆ। ਫਿਲਹਾਲ ਬੱਚੇ ਦੀ ਭਾਲ ਜਾਰੀ ਹੈ। ਡਿਪਟੀ ਕਮਿਸਨਰ ਵਿਸੇਸ ਸਾਰੰਗਲ ਨੇ ਦੱਸਿਆ ਕਿ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਐਨਡੀਆਰਐਫ ਦੀ 29 ਮੈਂਬਰੀ ਟੀਮ ਰਾਹਤ ਕਾਰਜ ਕਰ ਰਹੀ ਹੈ। ਇਹ ਟੀਮ ਰਾਤ ਬਠਿੰਡਾ ਤੋਂ ਪੁੱਜੀ ਸੀ ਜੋ ਕਿ 7ਵੀਂ ਬਟਾਲੀਅਨ ਹੈ।