ਰਜਿ: ਨੰ: PB/JL-124/2018-20
RNI Regd No. 23/1979

ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 03 ਕੁਇੰਟਲ 250 ਗ੍ਰਾਮ ਭੁੱਕੀ ਚੂਰਾ ਪੋਸਤ, 02 ਟਰੱਕ ਸਮੇਤ 04 ਵਿਅਕਤੀ ਨੂੰ ਕੀਤਾ ਕਾਬੂ
 
BY admin / August 10, 2022
ਰੁਪਾਣਾ/ਸ੍ਰੀ ਮੁਕਤਸਰ ਸਾਹਿਬ, 10 ਅਗਸਤ (ਰਜੇਸ਼ ਨੀਟਾ)-ਮਾਨਯੋਗ ਡਾ ਸਚਿਨ ਗੁਪਤਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲਾ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦੋਂ ਸ੍ਰੀ ਗੁਰਚਰਨ ਸਿੰਘ ਗੋਰਾਇਆ ਐਸ.ਪੀ (ਡੀ) ਅਤੇ ਸ੍ਰੀ ਰਾਜੇਸ਼ ਸਨੇਹੀ ਬੱਤਾ ਡੀ.ਐਸ.ਪੀ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇਸਪੈਕਟਰ ਰਾਜ਼ੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਾ ਸਪਲਾਈ ਦਾ ਧੰਦਾ ਕਰਨ ਵਾਲੇ ਗੈਂਗ ਦੇ 04 ਮੈਂਬਰਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਪਾਸੋਂ ਕੁੱਲ 03 ਕੁਇੰਟਲ 250 ਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡਾ ਸਚਿਨ ਗੁਪਤਾ ਆਈ.ਪੀ.ਐਸ. ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਿਤੀ 09.08.2022 ਸ.ਥ. ਰਛਪਾਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ/ਵਹੀਕਲਾਂ ਦੇ ਸਬੰਧ ਵਿੱਚ ਟੀ-ਪੁਆਇੰਟ ਮੁਕਤਸਰ ਸਾਹਿਬ ਫਿਰੋਜਪੁਰ, ਸ੍ਰੀ ਮੁਕਤਸਰ ਸਾਹਿਬ ਨੇੜੇ ਸਰਕਾਰੀ ਕਾਲਜ਼ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਰਗਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਬਰਵਾਲਾ, ਦਲਜੀਤ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਪਿੰਡ ਤਾਮਕੋਟ, ਜਗਸੀਰ ਸਿੰਘ ਪੁੱਤਰ ਰੂੜ ਸਿੰਘ ਵਾਸੀ ਬਾਗੀ ਵਾਲੀ ਬਸਤੀ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਪਾਕਾਂ ਜਿਲਾ ਫਾਜਲਿਕਾ ਜੋ ਕਿ ਕਾਫੀ ਸਮੇਂ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦੇ ਆਦੀ ਹਨ
 ਜੋ ਅੱਜ ਵੀ ਆਪਣੇ ਟਰੱਕਾ ਪਰ ਸਵਾਰ ਹੋ ਕੇ ਐਮ.ਪੀ ਰਾਜਸਥਾਨ ਵਾਲੀ ਸਾਇਡ ਤੋਂ ਆ ਰਹੇ ਹਨ. ਫ਼ਨਬਸਪ;ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 150 ਮਿਤੀ 09/08/2022 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਬਰਖਿਲਾਫ ਪਰਗਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਬਰਵਾਲਾ, ਦਲਜੀਤ ਸਿੰਘ ਉਰਫ ਲੱਡੂ ਪੁੱਤਰ ਬਲਤੇਜ ਸਿੰਘ ਵਾਸੀ ਪਿੰਡ ਤਾਮਕੋਟ ਹਾਲ ਅਬਾਦ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ, ਜਗਸੀਰ ਸਿੰਘ ਪੁੱਤਰ ਰੂੜ ਸਿੰਘ. ਕਬਰਵਾਲਾ ਰੋਡ, ਵਾਸੀ ਬਾਗੀ ਵਾਲੀ ਬਸਤੀ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਪਾਕਾਂ ਜਿਲਾ ਫਾਜਲਿਕਾ ਦਰਜ ਰਜਿਸ਼ਟਰ ਕਰਵਾ ਅਤੇ ਮੌਕੇ ਪਰ ਸ੍ਰੀ ਰਜੇਸ਼ ਸਨੇਹੀ ਬੱਤਾ ਡੀ.ਐਸ.ਪੀ (ਡੀ) ਅਤੇ ਸ.ਥ ਸੁਖਵਿੰਦਰ ਸਿੰਘ ਦੀ ਹਾਜ਼ਰੀ ਉਕਤ ਵਿਅਕਤੀਆਂ ਦੇ ਦੋ ਟਰੱਕਾਂ ਨੂੰ ਚੈੱਕ ਕੀਤਾ ਤਾਂ ਦੋਨਾ ਟਰੱਕਾ ਵਿੱਚੋਂ ਕੁੱਲ 03 ਕੁਵਿੰਟਲ 250 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਦੋਨੋ ਟਰੱਕਾਂ ਨੂੰ ਕਬਜ਼ਾ ਪੁਲਿਸ ਲਏ ਹਨ ਅਤੇ ਦੋਸ਼ੀਆਨ ਨੂੰ ਪੇਸ਼ ਮਾਨਯੋਗ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।