ਰਜਿ: ਨੰ: PB/JL-124/2018-20
RNI Regd No. 23/1979

ਰੋਜ਼ਾਨਾ ਅਕਾਲੀ ਪੱਤ੍ਰਕਾ ਦੇ ਮੈਨੇਜਰ ਅਮਰੀਕ ਸਿੰਘ ਨੂੰ ਸਦਮਾ-ਮਾਤਾ ਦਾ ਦਿਹਾਂਤ
 
BY admin / August 11, 2022
ਜਲੰਧਰ, ਗੁਰਾਇਆ, 11 ਅਗਸਤ (ਸਾਜਨ)-ਰੋਜ਼ਾਨਾ ਅਕਾਲੀ ਪੱਤ੍ਰਕਾ ਦੇ ਮੈਨੇਜਰ ਸ੍ਰੀ ਅਮਰੀਕ ਸਿੰਘ ਨੂੰ ਬੀਤੇ ਦਿਨ ਉਸ ਵੇਲੇ ਬਹੁਤ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਸ੍ਰੀਮਤੀ ਦੀਪੋ ਧਰਮਪਤਨੀ ਸਵਰਗੀ ਸ੍ਰੀ ਕਰਨੈਲ ਸਿੰਘ ਪਿੰਡ ਜੌਹਲ ਨੇੜੇ ਗੁਰਾਇਆ (ਜਲੰਧਰ) ਲੰਮੀ ਬਿਮਾਰੀ ਦੇ ਬਾਅਦ ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਆਪਣੇ ਪਿੱਛੇ ਤਿੰਨ ਬੇਟੇ ਅਤੇ ਦੋ ਬੇਟੀਆਂ ਛੱਡ ਗਏ ਹਨ। ਅਮਰੀਕ ਸਿੰਘ ਦੇ ਭਰਾ ਕੁਲਵਿੰਦਰ ਰਾਮ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਵਿੱਚ ਸੀਨੀਅਰ ਮੈਨੇਜਰ ਹਨ। ਮਾਤਾ ਜੀ ਦਾ ਅੱਜ ਪਿੰਡ ਜੌਹਲ ਦੇ ਸ਼ਮਸ਼ਾਨਘਾਟ ਵਿੱਚ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਰੋਜ਼ਾਨਾ ਅਕਾਲੀ ਪੱਤ੍ਰਕਾ ਦੇ ਮੁੱਖ ਸੰਪਾਦਕ ਸ. ਬੀਰਪਾਲ ਸਿੰਘ, ਸੀਨੀਅਰ ਅਕਾਲੀ ਲੀਡਰ ਜਥੇਦਾਰ ਸੁੱਚਾ ਸਿੰਘ ਜੋਹਲ, ਕੁਲਵਿੰਦਰ ਰਾਮ ਦਾ ਬੈਂਕ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ। ਮਾਤਾ ਜੀ 80 ਸਾਲਾਂ ਦੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਇਲਾਕੇ ਵਿੱਚ ਹਰ ਪਾਸੇ ਮਾਤਮ ਦਾ ਮਾਹੌਲ ਹੈ। ਮਾਤਾ ਜੀ ਬੇਹੱਦ ਮਿਲਣਸਾਰ ਅਤੇ ਧਾਰਮਿਕ ਪ੍ਰਵਿਰਤੀ ਵਾਲੀ ਸ਼ਖਸੀਅਤ ਸਨ। ਲੋੜਵੰਦਾਂ ਦੇ ਕੰਮ ਆਉਣਾ ਉਨ੍ਹਾਂ ਦੀ ਜ਼ਿੰਦਗੀ ਦਾ ਪਰਮ ਧਰਮ ਸੀ। ਉਨ੍ਹਾਂ ਦੇ ਨਮਿਤ ਪਾਠ ਦਾ ਭੋਗ 21 ਅਗਸਤ ਐਤਵਾਰ ਨੂੰ ਪਾਇਆ ਜਾਵੇਗਾ।