ਰਜਿ: ਨੰ: PB/JL-124/2018-20
RNI Regd No. 23/1979

ਪਾਕਿਸਤਾਨੀ ਫੌਜ ਨੇ ਬਲੋਚਿਸਤਾਨ ’ਚ ਮਚਾਈ ਤਬਾਹੀ, 48 ਲੋਕਾਂ ਦੀ ਮੌਤ, 45 ਲਾਪਤਾ
 
BY admin / August 11, 2022
ਬਲੋਚਿਸਤਾਨ, 11 ਅਗਸਤ (ਯੂ. ਐਨ. ਆਈ.)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਪਾਕਿਸਤਾਨੀ ਨੀਮ ਫੌਜੀ ਬਲਾਂ ਵੱਲੋਂ ਅੱਤਿਆਚਾਰਾਂ ਦੇ ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਨੇ ਇੱਥੇ 48 ਲੋਕਾਂ ਨੂੰ ਮਾਰ ਦਿੱਤਾ ਹੈ। ਇਨ੍ਹਾਂ ਵਿੱਚੋਂ 11 ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਮੌਤ ਦੀ ਸਜਾ ਸੁਣਾਈ ਗਈ ਹੈ। ਬਲੋਚਿਸਤਾਨ ਦੇ ਮਨੁੱਖੀ ਅਧਿਕਾਰ ਕਮਿਸਨ ਨੇ ਇਸ ‘ਤੇ ਸਵਾਲ ਚੁੱਕੇ ਹਨ। ਕਮਿਸਨ ਨੇ ਕਿਹਾ ਕਿ ਇਹ ਅੰਕੜੇ ਜੁਲਾਈ ਮਹੀਨੇ ਦੇ ਹਨ। ਇਸ ਦੌਰਾਨ 45 ਲੋਕਾਂ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ।ਬਲੋਚਿਸਤਾਨ ਹਿਊਮਨ ਰਾਈਟਸ ਕਮਿਸਨ ਨੇ ਇਕ ਰਿਪੋਰਟ ‘ਚ ਕਿਹਾ ਹੈ, ‘‘ਬਲੋਚਿਸਤਾਨ ‘ਚ ਲੋਕਾਂ ਦੀ ਇਸ ਤਰ੍ਹਾਂ ਦੀਆਂ ਹੱਤਿਆਵਾਂ ਅਤੇ ਉਨ੍ਹਾਂ ਦਾ ਅਚਾਨਕ ਲਾਪਤਾ ਹੋਣਾ ਕਾਨੂੰਨ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਇਸ ਕਾਰਨ ਹਜਾਰਾਂ ਨਾਗਰਿਕ ਪ੍ਰਭਾਵਿਤ ਹੋ ਰਹੇ ਹਨ। ਇਹ ਅਪਰਾਧ ਵੱਡੇ ਪੱਧਰ ‘ਤੇ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਉਨ੍ਹਾਂ ਦੇ ਸਹਿਯੋਗੀ ਮਿਲੀਸੀਆ ਦੁਆਰਾ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸਥਾਨਕ ਤੌਰ ‘ਤੇ ਮੌਤ ਦੇ ਦਸਤੇ ਵਜੋਂ ਜਾਣਿਆ ਜਾਂਦਾ ਹੈ। ਬਲੋਚਿਸਤਾਨ ‘ਚ ਪਾਕਿਸਤਾਨੀ ਫੌਜ ਦੇ ਜਬਰ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਦਾ ਕਾਰਨ ਇੱਥੇ ਰਹਿਣ ਵਾਲੇ ਲੋਕਾਂ ‘ਚ ਵੱਡੇ ਪੱਧਰ ‘ਤੇ ਡਰ ਪੈਦਾ ਕਰਨਾ ਹੈ, ਇਸ ਲਈ ਪਹਿਲਾਂ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜੁਲਾਈ ਮਹੀਨੇ ‘ਚ ਅਚਾਨਕ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਨੇ ਬਲੋਚਿਸਤਾਨ ਭਰ ‘ਚ ਵਿਰੋਧ ਪ੍ਰਦਰਸਨ ਕੀਤਾ। ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਝੂਠੇ ਮੁਕਾਬਲੇ ਵਿੱਚ 11 ਲੋਕਾਂ ਦੇ ਮਾਰੇ ਜਾਣ ਦੀ ਘਟਨਾ ਨੂੰ ਲੈ ਕੇ ਵੀ ਉਨ੍ਹਾਂ ਦਾ ਗੁੱਸਾ ਦੇਖਿਆ ਗਿਆ। ਲੋਕਾਂ ਨੇ ਇਸ ਦੌਰਾਨ ਪਾਕਿਸਤਾਨੀ ਫੌਜ ਨੂੰ ਬਲੋਚਿਸਤਾਨ ਲਿਬਰੇਸਨ ਆਰਮੀ ਦਾ ਅੱਤਵਾਦੀ ਕਿਹਾ। ਬਲੋਚ ਹਿਊਮਨ ਰਾਈਟਸ ਕਮਿਸਨ ਅਨੁਸਾਰ, ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦੀ ਮੀਡੀਆ ਸਾਖਾ ਇੰਟਰ ਸਰਵਿਸਿਜ ਪਬਲਿਕ ਰਿਲੇਸਨ ਨੇ ਦਾਅਵਾ ਕੀਤਾ ਹੈ ਕਿ ਉਹ ਲੈਫਟੀਨੈਂਟ ਕਰਨਲ ਲਾਇਕ ਬੇਗ ਮਿਰਜਾ ਦੇ ਅਗਵਾ ਅਤੇ ਕਤਲ ਵਿੱਚ ਸਾਮਲ ਸਨ। ਕਮਿਸਨ ਨੇ ਕਿਹਾ, “ਹਾਲਾਂਕਿ, ਸਾਡੇ ਕੋਲ ਇਸ ਪੜਾਅ ‘ਤੇ ਇਸ ਦੋਸ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ।“ਹਾਲ ਹੀ ਵਿੱਚ, ਇੱਥੋਂ ਦੇ ਡਾਕਟਰਾਂ ਅਤੇ ਵਾਇਸ ਫਾਰ ਬਲੋਚ ਮਿਸਿੰਗ ਪਰਸਨਜ (ਵੀ.ਬੀ.ਐੱਮ.ਪੀ.) ਦੀ ਮਦਦ ਨਾਲ, ਪਹਿਲਾਂ ਲਾਪਤਾ ਹੋਏ ਲੋਕਾਂ ਵਿੱਚੋਂ ਸੱਤ ਦੀ ਪਛਾਣ ਉਨ੍ਹਾਂ ਦੇ ਪਰਿਵਾਰਾਂ ਨੇ ਕੀਤੀ ਹੈ। ਮਿ੍ਰਤਕਾਂ ਦੀ ਪਛਾਣ ਸਮਸ ਸਤਕਜਈ, ਸਲੀਮ ਕਰੀਮ, ਡਾਕਟਰ ਮੁਖਤਾਰ, ਸਹਿਜਾਦ ਖੁਦਾ ਬਖਸ, ਸਾਹ ਬਖਸ ਮਾਰੀ, ਜੁਮਾ ਖਾਨ ਅਤੇ ਮੁਹੰਮਦ ਖਾਨ ਵਜੋਂ ਹੋਈ ਹੈ। ਜੁਲਾਈ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਦਸ ਵਿਦਿਆਰਥੀਆਂ ਸਮੇਤ 45 ਲੋਕਾਂ ਨੂੰ ਜਬਰਦਸਤੀ ਅਗਵਾ ਕਰ ਲਿਆ ਸੀ। ਇਨ੍ਹਾਂ ਵਿੱਚੋਂ ਪੰਦਰਾਂ ਲੋਕਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ, ਜਦੋਂ ਕਿ ਪੈਂਤੀ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ।