ਰਜਿ: ਨੰ: PB/JL-124/2018-20
RNI Regd No. 23/1979

ਰਾਜੌਰੀ ਵਿੱਚ ਫੌਜੀ ਕੈਂਪ ’ਤੇ ਅੱਤਵਾਦੀ ਹਮਲਾ ਤਿੰਨ ਜਵਾਨ ਸ਼ਹੀਦ, ਦੋ ਅੱਤਵਾਦੀ ਢੇਰ
 
BY admin / August 11, 2022
ਰਾਜੌਰੀ, 11 ਅਗਸਤ (ਯੂ. ਐਨ. ਆਈ.)- ਅੱਤਵਾਦੀਆਂ ਨੇ ਦੇਰ ਰਾਤ ਜ?ਿਲ੍ਹਾ ਰਾਜੌਰੀ ਵਿੱਚ ਕੰਟਰੋਲ ਰੇਖਾ ਨਾਲ ਲੱਗਦੇ ਦਰਹਾਲ ਸੈਕਟਰ ਦੇ ਪਰਗਲ ਇਲਾਕੇ ਵਿੱਚ ਸਥਿਤ ਫੌਜ ਦੇ ਕੈਂਪ ਉੱਤੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਫੌਜ ਦੇ ਤਿੰਨ ਜਵਾਨ ਸਹੀਦ ਹੋ ਗਏ ਜਦਕਿ ਦੋ ਹੋਰ ਜਖਮੀ ਹੋ ਗਏ। ਆਤਮਘਾਤੀ ਹਮਲੇ ‘ਚ ਸਾਮਲ ਦੋਵੇਂ ਅੱਤਵਾਦੀ ਫੌਜ ਦੀ ਜਵਾਬੀ ਗੋਲੀਬਾਰੀ ‘ਚ ਮਾਰੇ ਗਏ। ਇਲਾਕੇ ‘ਚ ਹੋਰ ਅੱਤਵਾਦੀਆਂ ਦੀ ਮੌਜੂਦਗੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਫੌਜ ਅਤੇ ਐੱਸਓਜੀ ਦੇ ਜਵਾਨਾਂ ਨੇ ਕੈਂਪ ਦੇ ਆਸ-ਪਾਸ ਤਲਾਸੀ ਮੁਹਿੰਮ ਸੁਰੂ ਕੀਤੀ ਹੈ। ਏਡੀਜੀਪੀ ਜੰਮੂ ਮੁਕੇਸ ਸਿੰਘ ਨੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸਟੀ ਕਰਦੇ ਹੋਏ ਕਿਹਾ ਕਿ ਇਹ ਅੱਤਵਾਦੀ ਰਾਜੌਰੀ ਕੰਟਰੋਲ ਰੇਖਾ ਦੇ ਨਾਲ ਲੱਗਦੇ ਦਰਹਾਲ ਸੈਕਟਰ ਦੇ ਪਰਗਲ ਇਲਾਕੇ ‘ਚ ਸਥਿਤ ਆਰਮੀ ਕੈਂਪ ‘ਤੇ ਹਮਲਾ ਕਰਨ ਦੇ ਇਰਾਦੇ ਨਾਲ ਆਏ ਸਨ। ਜਿਵੇਂ ਹੀ ਇਹ ਅੱਤਵਾਦੀ ਕੈਂਪ ਦੀ ਹੱਦ ਅੰਦਰ ਦਾਖਲ ਹੋਏ, ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ। ਜਵਾਬ ‘ਚ ਅੱਤਵਾਦੀਆਂ ਨੇ ਗੋਲੀਬਾਰੀ ਸੁਰੂ ਕਰ ਦਿੱਤੀ। ਇਸ ਗੋਲੀਬਾਰੀ ‘ਚ ਫੌਜ ਦੇ ਦੋ ਜਵਾਨ ਜਖਮੀ ਹੋ ਗਏ। ਜਵਾਬੀ ਗੋਲੀਬਾਰੀ ‘ਚ ਫੌਜ ਨੇ ਉਥੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਇਲਾਕੇ ‘ਚ ਹੋਰ ਅੱਤਵਾਦੀ ਵੀ ਮੌਜੂਦ ਹੋ ਸਕਦੇ ਹਨ। ਇਸ ਖਦਸੇ ਦੇ ਚੱਲਦਿਆਂ ਫੌਜ ਅਤੇ ਐਸਓਜੀ ਦੇ ਜਵਾਨਾਂ ਨੇ ਆਰਮੀ ਕੈਂਪ ਦੇ ਆਸ-ਪਾਸ ਦੇ ਇਲਾਕੇ ਵਿੱਚ ਤਲਾਸੀ ਮੁਹਿੰਮ ਸੁਰੂ ਕਰ ਦਿੱਤੀ ਹੈ। ਮਾਰੇ ਗਏ ਅੱਤਵਾਦੀ ਜੰਮੂ-ਕਸਮੀਰ ਦੇ ਹਨ ਜਾਂ ਪਾਕਿਸਤਾਨ ਦੇ ਹਨ, ਦਾ ਪਤਾ ਲਗਾਇਆ ਜਾ ਰਿਹਾ ਹੈ। ਕੰਟਰੋਲ ਰੇਖਾ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਗਸਤ ਵੀ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਜੰਮੂ-ਕਸਮੀਰ ‘ਚ ਪਿਛਲੇ 24 ਘੰਟਿਆਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਬਡਗਾਮ ਵਿੱਚ ਟੀਆਰਐਫ ਕਮਾਂਡਰ ਲਤੀਫ ਰਾਦਰ ਸਮੇਤ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਲਤੀਫ ਦੇ ਨਾਲ ਮਾਰੇ ਗਏ ਦੋ ਹੋਰ ਅੱਤਵਾਦੀ ਪਾਕਿਸਤਾਨੀ ਦੱਸੇ ਜਾਂਦੇ ਹਨ। ਸੁਰੱਖਿਆ ਏਜੰਸੀਆਂ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਜੰਮੂ-ਕਸਮੀਰ ‘ਚ ਆਜਾਦੀ ਦਿਵਸ ‘ਤੇ ਵੱਡੀ ਅੱਤਵਾਦੀ ਘਟਨਾ ਦੀ ਯੋਜਨਾ ਬਣਾ ਰਹੇ ਹਨ। 11 ਰਾਸ਼ਟਰੀ ਰਾਈਫਲ ਤੋਂ ਮਿਲੀ ਜਾਣਕਾਰੀ ਅਨੁਸਾਰ ਆਰਮੀ ਕੈਂਪ ‘ਤੇ ਇਹ ਆਤਮਘਾਤੀ ਹਮਲਾ ਹੈ। ਇਸ ਵਿੱਚ ਦੋ ਅੱਤਵਾਦੀ ਢੇਰ ਹੋ ਗਏ। ਹਾਲਾਂਕਿ ਇਹ ਪਤਾ ਨਹੀਂ ਲੱਗਿਆ ਕਿ ਕਿੰਨੇ ਅੱਤਵਾਦੀਆਂ ਵੱਲੋਂ ਇਹ ਹਮਲਾ ਕੀਤਾ ਗਿਆ। ਫਿਲਹਾਲ ਫੌਜ ਦੇ ਜਵਾਨਾਂ ਵੱਲੋਂ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਇਸ ਸਬੰਧੀ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ) ਮੁਕੇਸ ਸਿੰਘ ਨੇ ਕਿਹਾ ਕਿ ਕਿਸੇ ਨੇ ਪਰਗਲ ਵਿਖੇ ਆਰਮੀ ਕੈਂਪ ਦੀ ਵਾੜ ਨੂੰ ਪਾਰ ਕਰਨ ਦੀ ਕੋਸ?ਿਸ ਕੀਤੀ ਸੀ । ਇਸ ਦੌਰਾਨ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 18 ਸਤੰਬਰ 2016 ਨੂੰ ਕਸ਼ਮੀਰ ਦੇ ਉਰੀ ਵਿੱਚ ਸਵੇਰੇ ਸਾਢੇ 5 ਵਜੇ 4 ਅੱਤਵਾਦੀਆਂ ਨੇ ਕੈਂਪ ਵਿੱਚ ਘੁਸਪੈਠ ਕਰ ਕੇ ਹਮਲਾ ਕਰ ਦਿੱਤਾ ਸੀ। 3 ਮਿੰਟ ਦੇ ਅੰਦਰ ਹੀ 15 ਤੋਂ ਜ਼ਿਆਦਾ ਗ੍ਰੇਨੇਡ ਸੁੱਟੇ ਗਏ, ਜਿਸ ਵਿੱਚ ਫੌਜ ਦੇ 19 ਜਵਾਨ ਸ਼ਹੀਦ ਹੋ ਗਏ ਸਨ। ਫੌਜ ਦੇ ਜਵਾਨਾਂ ਨੇ ਮੂੰਹਤੋੜ ਜਵਾਬ ਦਿੰਦਿਆਂ ਅੱਤਵਾਦੀਆਂ ‘ਤੇ ਫਾਇਰਿੰਗ ਕੀਤੀ ਸੀ। ਜਿਸ ਵਿੱਚ 4 ਅੱਤਵਾਦੀ ਮਾਰੇ ਗਏ ਸਨ।