ਰਜਿ: ਨੰ: PB/JL-124/2018-20
RNI Regd No. 23/1979

ਬਿਹਾਰ ਦੇ ਛਪਰਾ ’ਚ ਫਿਰ ਤੋਂ ਜ਼ਹਿਰੀਲੀ ਸ਼ਰਾਬ ਦਾ ਕਹਿਰ, ਪੰਜ ਦੀ ਮੌਤ
 
BY admin / August 12, 2022
ਪਟਨਾ, 12 ਅਗਸਤ (ਯੂ. ਐਨ. ਆਈ.)-ਬਿਹਾਰ ਦੇ ਸਾਰਨ ਜ?ਿਲ੍ਹੇ ‘ਚ ਇਕ ਵਾਰ ਫਿਰ ਨਕਲੀ ਸਰਾਬ ਨਾਲ ਲੋਕਾਂ ਦੀ ਮੌਤ ਅਤੇ ਬੀਮਾਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਹੁਣ ਤਕ ਕੁੱਲ ਪੰਜ ਮੌਤਾਂ ਹੋ ਚੁੱਕੀਆਂ ਹਨ। ਚਾਰ ਹੋਰ ਬੀਮਾਰ ਹਨ। ਮਰਹੌਰਾ ‘ਚ 4 ਦੀ ਮੌਤ ਦਾ ਜਦਕਿ ਗੜਖਾ ‘ਚ ਇਕ ਦੀ ਮੌਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਮਿ੍ਰਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੇ ਨਕਲੀ ਸਰਾਬ ਪੀਤੀ ਸੀ। ਘਟਨਾ ਨੇ ਹੜਕੰਪ ਮਚਾਇਆ। ਬਿਮਾਰ ਲੋਕਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਸਦਰ ਹਸਪਤਾਲ ‘ਚ ਜੇਰੇ ਇਲਾਜ ਰਾਮਨਾਥ ਮਹਤੋ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਮਰਹੌਰਾ ਥਾਣਾ ਖੇਤਰ ਦੇ ਪਿੰਡ ਭੂਵਾਲਪੁਰ ‘ਚ ਸਥਿਤ ਇਕ ਔਰਤ ਦੇ ਠੇਕੇ ‘ਤੇ ਸਰਾਬ ਪੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਲਗਾਤਾਰ ਮੌਤ ਤੋਂ ਬਾਅਦ ਠੇਕੇ ‘ਤੇ ਸਰਾਬ ਵੇਚਣ ਵਾਲੀ ਔਰਤ ਅਤੇ ਉਸਦੇ ਪਰਿਵਾਰਕ ਮੈਂਬਰ ਫਰਾਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਰਹੌਰਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭੂਵਾਲਪੁਰ ਦਾ ਰਹਿਣ ਵਾਲਾ ਇੱਕ ਵਿਅਕਤੀ ਨਾਜਾਇਜ ਠੇਕੇ ’ਤੇ ਲੋਕਾਂ ਨੂੰ ਸਰਾਬ ਪੀਣ ਲਈ ਲੈ ਗਿਆ ਸੀ। ਉਥੇ ਕਈ ਲੋਕਾਂ ਨੇ ਸਰਾਬ ਪੀਤੀ। ਉਨ੍ਹਾਂ ਵਿੱਚੋਂ ਕੁਝ ਨੇ ਪੀਣਾ ਛੱਡ ਦਿੱਤਾ ਕਿਉਂਕਿ ਉਹ ਠੀਕ ਮਹਿਸੂਸ ਨਹੀਂ ਕਰਦੇ ਸਨ, ਜਦੋਂ ਕਿ ਕੁਝ ਨੇ ਪੀਣਾ ਜਾਰੀ ਰੱਖਿਆ। ਸਰਾਬ ਪੀਣ ਤੋਂ ਬਾਅਦ ਅਲਾਉਦੀਨ ਦੀ ਹਾਲਤ ਵਿਗੜਨ ਲੱਗੀ। ਵੀਰਵਾਰ ਸਾਮ ਨੂੰ ਉਸ ਦੀ ਮੌਤ ਹੋ ਗਈ।