ਰਜਿ: ਨੰ: PB/JL-124/2018-20
RNI Regd No. 23/1979

ਰਾਜੌਰੀ ਜ਼ਿਲ੍ਹੇ ’ਚ ਅਜੇ ਵੀ ਪੰਜ ਤੋਂ ਛੇ ਹੋਰ ਅੱਤਵਾਦੀ ਲੁਕੇ ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲੱਰਟ
 
BY admin / August 12, 2022
ਰਾਜੌਰੀ, 12 ਅਗਸਤ (ਯੂ. ਐਨ. ਆਈ.)-ਦਰਹਾਲ ਵਿੱਚ ਫੌਜੀ ਟਿਕਾਣੇ ’ਤੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਮਾਰੇ ਗਏ ਦੋ ਅੱਤਵਾਦੀਆਂ ਦੇ ਕਈ ਹੋਰ ਸਾਥੀ ਹਨ ਜੋ ਹਾਲ ਹੀ ਵਿੱਚ ਕੰਟਰੋਲ ਰੇਖਾ (ਐਲਓਸੀ) ਤੋਂ ਇਕੱਠੇ ਘੁਸਪੈਠ ਕਰ ਗਏ ਸਨ। ਇਨ੍ਹਾਂ ਦੀ ਗਿਣਤੀ ਪੰਜ ਤੋਂ ਛੇ ਦੱਸੀ ਜਾ ਰਹੀ ਹੈ। ਇਹ ਅੱਤਵਾਦੀ ਜ?ਿਲ੍ਹੇ ਵਿੱਚ ਹੀ ਮੌਜੂਦ ਹਨ। ਫੌਜ, ਪੁਲਿਸ ਕਈ ਇਲਾਕਿਆਂ ‘ਚ ਵੱਡੇ ਪੱਧਰ ‘ਤੇ ਤਲਾਸੀ ਮੁਹਿੰਮ ਚਲਾ ਰਹੀ ਹੈ। ਸੂਤਰਾਂ ਮੁਤਾਬਕ ਕਰੀਬ 10 ਦਿਨ ਪਹਿਲਾਂ ਸੱਤ ਤੋਂ ਅੱਠ ਅੱਤਵਾਦੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਏ ਸਨ। ਜੋ ਜ?ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲ ਗਏ। ਕਾਲਾਕੋਟ, ਥਾਨਾਮੰਡੀ, ਬੁਢਲ ਦੇ ਕੁਝ ਇਲਾਕਿਆਂ ‘ਚ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਆਤਮਘਾਤੀ ਦਸਤੇ ‘ਚ ਸਾਮਲ ਸਾਰੇ ਅੱਤਵਾਦੀ 20 ਤੋਂ 22 ਸਾਲ ਦੀ ਉਮਰ ਦੇ ਹਨ। ਇਹ ਸਾਰੇ ਪਾਕਿਸਤਾਨੀ ਹਨ। ਦੱਸਿਆ ਜਾਂਦਾ ਹੈ ਕਿ ਇਹ ਉਹੀ ਅੱਤਵਾਦੀ ਹਨ, ਜਿਨ੍ਹਾਂ ਨੂੰ ਗੁਲਾਮ ਜੰਮੂ-ਕਸਮੀਰ ‘ਚ ਅੱਤਵਾਦੀ ਸਿਖਲਾਈ ਕੈਂਪਾਂ ‘ਚ ਸਖਤ ਟ੍ਰੇਨਿੰਗ ਦਿੱਤੀ ਗਈ ਹੈ। ਅੱਤਵਾਦੀ ਹਰ ਤਰ੍ਹਾਂ ਦੇ ਹਥਿਆਰ ਚਲਾਉਣ ਵਿਚ ਮਾਹਰ ਹਨ। ਇੱਕ ਥਾਂ ਤੋਂ ਦੂਜੀ ਥਾਂ ਸੁਰੱਖਿਅਤ ਪਹੁੰਚਣ ਲਈ ਅੱਤਵਾਦੀਆਂ ਨੂੰ ਸਰਹੱਦ ਪਾਰੋਂ ਕਾਲੇ ਕੱਪੜੇ ਪਾ ਕੇ ਭੇਜਿਆ ਗਿਆ ਹੈ। ਤਾਂ ਜੋ ਉਹ  ਦੇ ਜਵਾਨਾਂ ਅਤੇ ਫੌਜ ਦੀ ਮਾਰੂ ਟੀਮ ਵਾਂਗ ਦਿਖਾਈ ਦੇਣ। ਅੱਤਵਾਦੀ ਸੁਰੱਖਿਆ ਬਲਾਂ ਨੂੰ ਨਿਸਾਨਾ ਬਣਾਉਣ ਦੀ ਕੋਸ?ਿਸ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਸਮੀਰ ‘ਚ ਅੱਤਵਾਦ ਦੀ ਰੀੜ ਦੀ ਹੱਡੀ ਟੁੱਟ ਗਈ ਹੈ ਅਤੇ ਹੁਣ ਅੱਤਵਾਦੀ ਰਾਜੌਰੀ ਅਤੇ ਪੁੰਛ ਦੋਹਾਂ ਜ?ਿਲਿਆਂ ‘ਚ ਫਿਰ ਤੋਂ ਸਰਗਰਮੀਆਂ ਸੁਰੂ ਕਰ ਸਕਦੇ ਹਨ। ਕੋਈ ਵੀ ਪੁਲੀਸ ਅਧਿਕਾਰੀ ਇਸ ਮੁੱਦੇ ’ਤੇ ਖੁੱਲ੍ਹ ਕੇ ਨਹੀਂ ਬੋਲ ਰਿਹਾ। ਵਧ ਰਹੀਆਂ ਸਨ ਅੱਤਵਾਦੀ ਗਤੀਵਿਧੀਆਂ : ਪਿਛਲੇ ਮਹੀਨੇ ਲਸਕਰ ਕਮਾਂਡਰ ਤਾਲਿਬ ਸਾਹ ਸਮੇਤ ਇਕ ਹੋਰ ਅੱਤਵਾਦੀ ਨੂੰ ਪਿੰਡ ਵਾਸੀਆਂ ਨੇ ਰਿਆਸੀ ਤੋਂ ਫੜਿਆ ਸੀ। ਉਹ ਰਿਆਸੀ ਅਤੇ ਰਾਜੌਰੀ-ਪੁੰਛ ਜ?ਿਲ੍ਹਿਆਂ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਵਿੱਚ ਲੱਗੇ ਹੋਏ ਸਨ। ਇਸ ਦੇ ਨਾਲ ਹੀ ਪਿਛਲੇ ਸਾਲ ਅਕਤੂਬਰ ‘ਚ ਪੁੰਛ ਦੇ ਚਮਰੇਡ ਜੰਗਲ ‘ਚ ਅੱਤਵਾਦੀਆਂ ਦੇ ਹਮਲੇ ‘ਚ ਫੌਜ ਦੇ 5 ਜਵਾਨ ਸਹੀਦ ਹੋ ਗਏ ਸਨ। ਇਸ ਤੋਂ ਬਾਅਦ ਪੁੰਛ ਦੇ ਭੱਠਾਧੁਲੀਆ ਦੇ ਜੰਗਲ ‘ਚ ਸਰਚ ਆਪਰੇਸਨ ਦੌਰਾਨ ਅੱਤਵਾਦੀਆਂ ਨੇ ਹਮਲਾ ਕਰਕੇ 6 ਜਵਾਨਾਂ ਨੂੰ ਸਹੀਦ ਕਰ ਦਿੱਤਾ।